11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਕਾਮਰੇਡ ਭਰਪੂਰ ਸਿੰਘ ਸੰਗਤਪੁਰਾ ਦੇ ਵਿਛੋੜੇ 'ਤੇ ਦੁੱਖ ਪ੍ਰਗਟ

ਅਜੀਤ ਡੈਸਕ 03-05-2026
ਲਹਿਰਾਗਾਗਾ, 2 ਮਈ (ਅਸ਼ੋਕ ਗਰਗ) - ਭਾਰਤੀ ਕਮਿਊਨਿਸਟ ਪਾਰਟੀ ਨਾਲ ਲੰਮੇ ਸਮੇਂ ਤੋਂ ਜੁੜੇ ਰਹੇ ਕਾਮਰੇਡ ਭਰਪੂਰ ਸਿੰਘ ਸੰਗਤਪੁਰਾ (80) ਦੇ ਸਦੀਵੀ ਵਿਛੋੜੇ 'ਤੇ ਵੱਖ-ਵੱਖ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਉਹ ਕਿਸਾਨ ਅਤੇ ਕਮਿਓਨਿਸਟ ਆਗੂ ਮਰਹੂਮ ਕਾਮਰੇਡ ਅਤਰ ਸਿੰਘ ਦੇ ਵੱਡੇ ਸਪੁੱਤਰ ਸਨ | ਸੀ.ਪੀ.ਆਈ. ਦੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਕਾਮਰੇਡ ਬਲਦੇਵ ਸਿੰਘ ਨਿਹਾਲਗੜ, ਹਰਦੇਵ ਸਿੰਘ ਬਖਸ਼ੀਵਾਲਾ, ਐਡਵੋਕੇਟ ਸੰਪੂਰਨ ਸਿੰਘ ਛਾਜਲੀ, ਸਤਵੰਤ ਸਿੰਘ ਖੰਡੇਬਾਦ, ਕਾਂਗਰਸੀ ਆਗੂ ਸਨਮੀਕ ਸਿੰਘ ਹੈਨਰੀ, ਅਕਾਲੀ ਆਗੂ ਧਰਮਜੀਤ ਸਿੰਘ ਮੰਡੇਰ, ਭਾਜਪਾ ਆਗੂ ਰਵੀ ਡਸਕਾ, ਪੁਸ਼ਵਿੰਦਰ ਗੁਰੂ, ਸਾਬਕਾ ਸਰਪੰਚ ਅਮਰੀਕ ਸਿੰਘ, ਅਮਰਜੀਤ ਸਿੰਘ ਨੰਬਰਦਾਰ, ਟਰੱਕ ਯੂਨੀਅਨ ਲਹਿਰਾ ਦੇ ਸਾਬਕਾ ਪ੍ਰਧਾਨ ਕੁਲਦੀਪ ਸਿੰਘ, ਸਰਪੰਚ ਹਰਪਾਲ ਸਿੰਘ ਅਤੇ ਕੌਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਮੰਡੇਰ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ |
ਪਿਛਲੀ ਖ਼ਬਰ ਲਤੀਫ਼ ਅਹਿਮਦ ਥਿੰਦ ਹੋਣਗੇ ਪੰਜਾਬ ਵਕਫ਼ ਬੋਰਡ ਦੇ ਨਵੇਂ ਸੀ.ਈ.ਓ. ਅਗਲੀ ਖ਼ਬਰ -ਮਾਮਲਾ ਮੁੱਖ ਮੰਤਰੀ 'ਤੇ ਲੱਗੇ ਸ਼ਰਾਬ ਦੇ ਦੋਸ਼ਾਂ ਦਾ- ਵਿਧਾਨ ਸਭਾ ਦੀ ਮਰਯਾਦਾ 'ਤੇ ਸਵਾਲ ਡਾ. ਅਮਰ ਸਿੰਘ ਨੇ ਮਾਮਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।