ਸੰਗਰੂਰ, 10 ਮਈ (ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹਾ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਮਹੀਨੇਵਾਰ ਮੀਟਿੰਗ ਕੀਤੀ ਗਈ | ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਜੱਸੀ ਦੀ ਅਗਵਾਈ ਵਿੱਚ ਇਸ ਮੌਕੇ ਤੇ ਮਈ ਮਹੀਨੇ ਵਾਲੇ ਪੈਨਸ਼ਨਰਜ਼ ਸਾਥੀਆਂ ਦੇ ਜਨਮ ਦਿਨ ਮਨਾਏ ਗਏ | ਅਵਿਨਾਸ਼ ਸ਼ਰਮਾ ਜਨਰਲ ਸਕੱਤਰ ਦੇ ਸਟੇਜ ਸੰਚਾਲਨ ਅਧੀਨ ਗੁਰਦੀਪ ਸਿੰਘ ਮੰਗਵਾਲ ਸੀਨੀਅਰ ਮੀਤ ਪ੍ਰਧਾਨ ਨੇ ਸੰਸਥਾ ਦੀ ਕਾਰਗੁਜ਼ਾਰੀ ਦੱਸਦੇ ਹੋਏ ਸਵਾਗਤੀ ਸ਼ਬਦ ਕਹੇ | ਰਾਜ ਕੁਮਾਰ ਅਰੋੜਾ ਜ਼ਿਲ੍ਹਾ ਪ੍ਰਧਾਨ, ਦਰਸ਼ਨ ਸਿੰਘ ਨੌਰਥ ਜ਼ਿਲ੍ਹਾ ਸਕੱਤਰ, ਰਵਿੰਦਰ ਸਿੰਘ ਗੁੱਡੂ ਸਰਪ੍ਰਸਤ, ਸਤਪਾਲ ਸਿੰਗਲਾ, ਬਹਾਦਰ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ, ਸੱਚਦੇਵ ਸ਼ਰਮਾ, ਜਸਵੰਤ ਸਿੰਘ ਭੁੱਲਰ, ਹਰਵਿੰਦਰ ਸਿੰਘ ਭੱਠਲ, ਲਾਭ ਸਿੰਘ ਖ਼ਜ਼ਾਨਚੀ ਨੇ ਜਨਮ ਦਿਨ ਵਾਲਿਆਂ ਨੂੰ ਮੁਬਾਰਕਾਂ ਅਤੇ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਉਨ੍ਹਾਂ ਦੀ ਸਿਹਤਮੰਦ ਉਮਰ ਦੀ ਕਾਮਨਾ ਕੀਤੀ | ਇਸ ਦੇ ਨਾਲ ਹੀ ਐਸੋਸੀਏਸ਼ਨ ਦੇ ਨਵਨਿਯੁਕਤ ਚੇਅਰਮੈਨ ਜੰਟ ਸਿੰਘ ਸੋਹੀਆਂ ਨੂੰ ਵੀ ਮੁਬਾਰਕਬਾਦ ਦਿੱਤੀਆਂ | ਭੁਪਿੰਦਰ ਸਿੰਘ ਜੱਸੀ ਪ੍ਰਧਾਨ ਨੇ ਸਰਕਾਰ ਦੀ ਟਾਲਮਟੋਲ ਨੀਤੀ ਤੇ ਰੋਸ ਪ੍ਰਗਟ ਕੀਤਾ ਅਤੇ ਸਮੂਹ ਹਾਜ਼ਰ ਮੈਂਬਰਾਂ ਨੇ ਹੱਥ ਖੜ੍ਹੇ ਕਰ ਕੇ ਇਹ ਫ਼ੈਸਲਾ ਕੀਤਾ ਕਿ ਉਹ 2027 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਸਰਕਾਰ ਵਿਰੁੱਧ ਭੁਗਤਣਗੇ | ਗੁਰਦੇਵ ਸਿੰਘ ਲੂੰਬਾ, ਮਹੇਸ਼ ਜੌਹਰ ਅਤੇ ਫਕੀਰ ਚੰਦ ਵੱਲੋਂ ਪੇਸ਼ ਕੀਤੇ ਗੀਤਾਂ ਉਪਰੰਤ ਨੰਦ ਲਾਲ ਮਲਹੋਤਰਾ, ਓਮ ਪ੍ਰਕਾਸ਼ ਸ਼ਰਮਾ, ਹਰਪਾਲ ਸਿੰਘ ਸੰਗਰੂਰਵੀ, ਤੇਜਾ ਸਿੰਘ, ਰਾਜ ਸਿੰਘ ਮੰਗਵਾਲ ਦੀਆਂ ਵੱਖ ਸੇਵਾਵਾਂ ਤਹਿਤ ਸਭ ਤੋਂ ਪਹਿਲਾਂ ਵਿਦੇਸ਼ ਫੇਰੀ ਤੇ ਜਾ ਰਹੇ ਜੀਤ ਸਿੰਘ ਢੀਂਡਸਾ ਸਰਪ੍ਰਸਤ ਦਾ ਸਨਮਾਨ ਕੀਤਾ ਉਪਰੰਤ ਮਈ ਮਹੀਨੇ ਜਨਮੇ ਪੈਨਸ਼ਨਰਜ਼ ਹਰਭਜਨ ਸਿੰਘ ਸੇਖੋਂ, ਲੱਖਾ ਸਿੰਘ ਗੁੱਜਰਾਂ, ਨਛੱਤਰ ਸਿੰਘ, ਕਿਸ਼ੋਰੀ ਲਾਲ, ਜਗਦੇਵ ਸ਼ਰਮਾ, ਬਲਵੰਤ ਸਿੰਘ, ਹਰਦਰਸ਼ਨ ਪਾਲ ਸ਼ਰਮਾ, ਰਾਮ ਸਰੂਪ ਅਲੀਸ਼ੇਰ, ਰਘੂਨਾਥ ਸ਼ਰਮਾ, ਵਰਿੰਦਰ ਕੌਸ਼ਲ, ਗੁਰਦੇਵ ਕੌਰ-ਸੇਰ ਸਿੰਘ ਬਾਲੇਵਾਲ ਆਦਿ ਨੂੰ ਪ੍ਰਧਾਨ, ਚੇਅਰਮੈਨ ਅਤੇ ਉਪਰੋਕਤ ਬੁਲਾਰਿਆਂ ਸਮੇਤ ਗਿਰਧਾਰੀ ਲਾਲ, ਜਰਨੈਲ ਸਿੰਘ ਲੁਬਾਣਾ, ਕਰਨੈਲ ਸਿੰਘ ਸੇਖੋਂ, ਨਰਾਤਾ ਰਾਮ ਸਿੰਗਲਾ, ਗੁਰਜੰਟ ਸਿੰਘ ਸਿੱਧੂ, ਜਸਪਾਲ ਸ਼ਰਮਾ, ਸੁਰਿੰਦਰ ਪਾਲ ਗਰਗ, ਜਸਵੀਰ ਸਿੰਘ ਖ਼ਾਲਸਾ, ਰਾਜਿੰਦਰ ਸਿੰਘ ਚੰਗਾਲ, ਸੋਹਣ ਲਾਲ ਸ਼ਰਮਾ, ਸ਼ਿੰਦਰ ਪਾਲ, ਬਲਵੀਰ ਸਿੰਘ ਆਦਿ ਨੇ ਹਾਰ ਪਾ ਕੇ ਅਤੇ ਗਿਫ਼ਟ ਦੇ ਕੇ ਸਨਮਾਨਿਤ ਕੀਤਾ | ਜੀਤ ਸਿੰਘ ਢੀਂਡਸਾ ਨੇ ਸਰਕਾਰ ਵੱਲੋਂ ਬਜ਼ੁਰਗ ਅਵਸਥਾ ਵਿੱਚ ਪੈਨਸ਼ਨਰਜ਼ ਨੂੰ ਆਪਣੇ ਹੱਕੀ ਮੰਗਾਂ ਲਈ ਹੈਰਾਨ ਪ੍ਰੇਸ਼ਾਨ ਕਰਨ ਤੇ ਰੋਸ ਦਾ ਪ੍ਰਗਟਾਵਾ ਕੀਤਾ |