ਖਨੌਰੀ, 10 ਮਈ (ਬਲਵਿੰਦਰ ਸਿੰਘ ਥਿੰਦ) - ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲਬਾਤ ਕਰ ਕੇ ਅਤੇ ਸਫ਼ਾਈ ਕਰਮਚਾਰੀ ਜੋ ਹੜਤਾਲ 'ਤੇ ਬੈਠੇ ਹਨ, ਨਾਲ ਮੀਟਿੰਗ ਕਰ ਕੇ ਇਨ੍ਹਾਂ ਮੰਗਾਂ ਦਾ ਨਿਪਟਾਰਾ ਕਰਵਾਇਆ ਜਾਵੇਗਾ | ਇਹ ਸ਼ਬਦ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਜੋ ਕਿ ਅੱਜ ਨਗਰ ਪੰਚਾਇਤ ਖਨੌਰੀ ਦੇ ਦਫ਼ਤਰ ਵਿਖੇ ਪਹੁੰਚੇ ਹੋਏ ਸਨ, ਨੇ ਪਿਛਲੇ ਚਾਰ ਦਿਨਾਂ ਤੋਂ ਕੰਮ ਛੋੜ ਹੜਤਾਲ ਤੇ ਬੈਠੇ ਨਗਰ ਪੰਚਾਇਤ ਦੇ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਸੁਨਣ ਉਪਰੰਤ ਉਨ੍ਹਾਂ ਨੂੰ ਭਰੋਸਾ ਦਿੰਦਿਆਂ ਕਹੇ | ਇਸ ਮੌਕੇ ਨਗਰ ਪੰਚਾਇਤ ਖਨੌਰੀ ਦੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰੌਬਿਨ ਕੁਮਾਰ ਨੇ ਵੀ ਉਨ੍ਹਾਂ ਨੂੰ ਕਿਹਾ ਕਿ ਜਦੋਂ ਤੱਕ ਮਿਉਂਸੀਪਲ ਐਕਸ਼ਨ ਕਮੇਟੀ ਪੰਜਾਬ ਹੜਤਾਲ ਤੇ ਹੈ ਅਤੇ ਜਦੋਂ ਤੱਕ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਦੇ ਸਬੰਧ ਵਿੱਚ ਕੋਈ ਵੀ ਫ਼ੈਸਲਾ ਨਹੀਂ ਹੁੰਦਾ ਉਦੋਂ ਤੱਕ ਸਾਡੀ ਹੜਤਾਲ ਇਸੇ ਪ੍ਰਕਾਰ ਜਾਰੀ ਰਹੇਗੀ | ਇਸ ਮੌਕੇ ਪੀ ਏ ਰਾਕੇਸ਼ ਗੁਪਤਾ ਵਿੱਕੀ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵਿਸ਼ਾਲ ਕਾਂਸਲ, ਨਗਰ ਪੰਚਾਇਤ ਖਨੌਰੀ ਦੇ ਸਾਬਕਾ ਪ੍ਰਧਾਨ ਗਿਰਧਾਰੀ ਲਾਲ ਗਰਗ, ਟਰੱਕ ਮਾਰਕੀਟ ਦੇ ਪ੍ਰਧਾਨ ਰੋਮੀ ਗੋਇਲ, ਸੀਨੀਅਰ ਆਪ ਆਗੂ ਤਰਸੇਮ ਸਿੰਗਲਾ, ਟਰੱਕ ਯੂਨੀਅਨ ਖਨੌਰੀ ਦੇ ਪ੍ਰਧਾਨ ਬੀਰਭਾਨ ਕਾਂਸਲ ਸਮੇਤ ਨਗਰ ਪੰਚਾਇਤ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ | ਜ਼ਿਕਰਯੋਗ ਹੈ ਕਿ ਪੰਜਾਬ ਭਰ ਵਿੱਚ ਪਿਛਲੇ ਚਾਰ ਦਿਨਾਂ ਤੋਂ ਮਿਉਂਸੀਪਲ ਮੁਲਾਜ਼ਮਾਂ ਦੀ ਜਥੇਬੰਦੀ ਵੱਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਦੇ ਲਈ ਸੰਘਰਸ਼ ਕਰਦਿਆਂ ਕੰਮ ਛੋੜ ਹੜਤਾਲ ਕੀਤੀ ਹੋਈ ਹੈ ਤੇ ਜਿਸ ਦੇ ਚੱਲਦਿਆਂ ਸ਼ਹਿਰਾਂ ਵਿੱਚ ਇਸ ਦਾ ਸਫ਼ਾਈ ਵਿਵਸਥਾ ਤੇ ਮਾੜਾ ਅਸਰ ਪੈ ਰਿਹਾ ਹੈ | ਇਸ ਮੌਕੇ ਰਾਜਕੁਮਾਰ, ਸੰਜੀਵ ਕੁਮਾਰ, ਕਸ਼ਮੀਰਾ, ਮਾਂਗਾ ਕੁਮਾਰ, ਵਿੱਕੀ, ਸੁਖਚੈਨ ਸਿੰਘ, ਰਾਜੇਸ਼ ਕੁਮਾਰ, ਸੁਭਾਸ਼ ਚੰਦਰ, ਰਾਮ ਮੇਹਰ, ਵਿਜੇ ਕੁਮਾਰ, ਤਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਸੰਜੇ ਕੁਮਾਰ, ਅਰੋਸ਼ਮੀ, ਭੂਮੀ, ਜੋਤੀ ਰਾਣੀ, ਬਲਜੀਤ, ਸੁਰੇਸ਼ ਰਾਣੀ, ਲਾਡੀ, ਸ਼ੀਲਾ, ਪਰਵੀਨ, ਗੀਤਾ, ਰੀਤੂ, ਪ੍ਰਵੀਨ ਕੁਮਾਰੀ, ਆਸ਼ਾ ਰਾਮ, ਰਾਜੂ, ਪੰਮੀ, ਸੁਨੀਤਾ, ਬਲਵੀਰ, ਸੰਤੋਸ਼, ਸੰਜੂ, ਕਮਲਾ, ਸਲੋਚਨਾ, ਕੀਮਤ, ਰਿੰਕੂ, ਮਿਠੀਆ ਰਾਮ, ਕਿ੍ਸ਼ਨਾ ਰਾਮ, ਰੱਤੀ ਆਦਿ ਸਮੇਤ ਹੋਰ ਵੀ ਸਫ਼ਾਈ ਕਰਮਚਾਰੀ ਅਤੇ ਸੀਵਰਮੈਨ ਮੌਜੂਦ ਸਨ |