ਦਿੜ੍ਹਬਾ ਮੰਡੀ, 10 ਮਈ (ਜਸਵੀਰ ਸਿੰਘ ਅÏਜਲਾ) - ਪੰਜਾਬ ਦੇ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਟਰੇਡ ਕਮਿਸ਼ਨ ਦੀ ਮੀਟਿੰਗ ਦਿੜ੍ਹਬਾ ਵਿਚ ਕੀਤੀ ਗਈ, ਜਿਸ ਵਿਚ ਟਰੇਡ ਕਮਿਸ਼ਨ ਹਲਕਾ ਦਿੜ੍ਹਬਾ ਦੇ ਚੇਅਰਮੈਨ ਅਜੇ ਬਾਂਸਲ ਸ਼ੈਂਟੀ ਅਤੇ ਸਟੇਟ ਮੈਂਬਰ ਰਾਜੇਸ਼ ਗੋਪ ਦੀ ਅਗਵਾਈ ਵਿਚ ਕੀਤੀ ਗਈ, ਜਿਸ ਵਿਚ ਐਸ ਡੀ ਐਮ ਦਿੜ੍ਹਬਾ , ਡੀਐਸਪੀ ਦਿੜ੍ਹਬਾ ਅਤੇ ਹੋਰ 14 ਡਿਪਾਰਟਮੈਂਟਾਂ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਇਸ ਮੀਟਿੰਗ ਦੇ ਵਿਚ ਵਪਾਰੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਸਰਕਾਰ ਨੂੰ ਆਪਣੀਆਂ ਮੁਸ਼ਕਲਾਂ ਦੱਸੀਆਂ ਗਈਆਂ ਅਤੇ ਅਜੇ ਬਾਂਸਲ ਸ਼ੈੱਟੀ ਚੇਅਰਮੈਨ ਵਲੋਂ ਭਰੋਸਾ ਦਿੱਤਾ ਗਿਆ ਕਿ ਜੋ ਵਪਾਰੀ ਦੀਆਂ ਮੁਸ਼ਕਲਾਂ ਨੇ ਬਹੁਤ ਜਲਦ ਇਹਨਾਂ ਨੂੰ ਹੱਲ ਕੀਤਾ ਜਾਏਗਾ ਅਤੇ ਉਨ੍ਹਾਂ ਦੀਆਂ ਕੁਝ ਮੁਸ਼ਕਲਾਂ ਨੂੰ ਮੌਕੇ ਤੇ ਵੀ ਹੱਲ ਕੀਤਾ ਗਿਆ, ਇਸ ਮੌਕੇ ਟਰੇਡ ਕਮਿਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਜਿੰਦਲ ਅਤੇ ਟਰੇਡ ਕਮਿਸ਼ਨ ਹਲਕਾ ਦਿੜ੍ਹਬਾ ਦੇ ਸਾਰੇ ਮੈਂਬਰ ਮੌਜੂਦ ਸਨ | ਚੇਅਰਮੈਨ ਅਜੇ ਬਾਂਸਲ ਅਤੇ ਸਟੇਟ ਮੈਂਬਰ ਰਾਜੇਸ਼ ਗੋਪ ਨੇ ਪਹੁੰਚੇ ਸਾਰੇ ਵਪਾਰੀਆਂ ਦਾ ਬਹੁਤ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਕਿ ਆਪ ਦੀ ਸਰਕਾਰ ਆਪ ਦੇ ਦੁਆਰ ਲੜੀ ਦੇ ਤਹਿਤ ਜੋ ਟਰੇਡ ਕਮਿਸ਼ਨ ਸਰਕਾਰ ਵੱਲੋਂ ਵਪਾਰੀਆਂ ਦੇ ਹਿੱਤ ਲਈ ਬਣਾਇਆ ਗਿਆ, ਹਰ ਸਮੇਂ ਸਰਕਾਰ ਵਪਾਰੀਆਂ ਦੇ ਨਾਲ ਖੜੀ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਕਿਸੇ ਵੀ ਵਪਾਰੀ ਨੂੰ ਨਹੀਂ ਆਉਣ ਦਿੱਤੀ ਜਾਵੇਗੀ |