21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਗੋਲਡਨ ਅਰਥ ਸਕੂਲ 'ਚ ਵਿਦਿਆਰਥੀਆਂ ਨੂੰ ਮਿਲੇ ਅਹੁਦੇ <br/>

ਅਜੀਤ ਡੈਸਕ 13-05-2026
ਸੰਗਰੂਰ, 12 ਮਈ (ਸੁਖਵਿੰਦਰ ਸਿੰਘ ਫੁੱਲ) – ਸਥਾਨਕ ਗੋਲਡਨ ਅਰਥ ਗਲੋਬਲ ਸਕੂਲ ਵਿਚ ਵਿਦਿਅਕ ਸੈਸ਼ਨ 2026–27 ਲਈ 'ਅਹੁਦਾ ਗ੍ਰਹਿਣ ਸਮਾਰੋਹ' ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਵਿਚ ਦੀਪ ਜਗਾਉਣ ਦੀ ਰਸਮ ਕਰਵਾਈ ਗਈ, ਜਿਸ ਨਾਲ ਪੂਰਾ ਮਾਹੌਲ ਸਕਾਰਾਤਮਕਤਾ ਅਤੇ ਪੇ੍ਰਰਨਾ ਨਾਲ ਭਰ ਗਿਆ | ਸਮਾਰੋਹ ਦੌਰਾਨ ਨਵੇਂ-ਚੁਣੇ ਵਿਦਿਆਰਥੀ ਕੌਂਸਲ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ | ਸਕੂਲ ਵਲੋਂ ਅਰਸ਼ਪ੍ਰੀਤ ਸਿੰਘ ਨੂੰ ਹੈੱਡ ਬੁਆਏ ਅਤੇ ਮੀਨਲ ਸ਼ਰਮਾ ਨੂੰ ਹੈੱਡ ਗਰਲ ਐਲਾਨਿਆ | ਗੁਰਮਨ ਸਿੰਘ ਸਰੋਏ ਅਤੇ ਕੇਂਜਲ ਨੂੰ ਉਪ-ਹੈੱਡ ਬੁਆਏ ਅਤੇ ਉਪ-ਹੈੱਡ ਗਰਲ ਨਿਯੁਕਤ ਕੀਤਾ ਗਿਆ, ਜਦਕਿ ਵੀਰਪ੍ਰਤਾਪ ਸਿੰਘ ਅਤੇ ਨਾਇਰਾ ਨੂੰ ਜੂਨੀਅਰ ਹੈੱਡ ਬੁਆਏ ਅਤੇ ਜੂਨੀਅਰ ਹੈੱਡ ਗਰਲ ਚੁਣਿਆ ਗਿਆ | ਖੇਡ ਕਪਤਾਨ ਦੀ ਜ਼ਿੰਮੇਵਾਰੀ ਗੁਰਮਨ ਸਿੰਘ ਦਿਓਲ ਅਤੇ ਅਨਮੋਲਪ੍ਰੀਤ ਕੌਰ ਨੂੰ ਸੌਂਪੀ ਗਈ | ਖੁਸ਼ਪ੍ਰੀਤ ਕੌਰ ਨੂੰ ਅਨੁਸ਼ਾਸਨ ਇੰਚਾਰਜ ਨਿਯੁਕਤ ਕੀਤਾ ਗਿਆ, ਜਦਕਿ ਸੌਗਾਤ ਸਿੰਘ ਅਤੇ ਯਾਸ਼ਿਕਾ ਨੂੰ ਸੱਭਿਆਚਾਰਕ ਪ੍ਰੋਗਰਾਮ ਇੰਚਾਰਜ ਬਣਾਇਆ ਗਿਆ | ਸਕੂਲ ਦੇ ਵੱਖ-ਵੱਖ ਹਾਊਸਾਂ ਦੇ ਅਹੁਦੇਦਾਰ ਐਲਾਨੇ ਗਏ | ਅਜੀਤ ਹਾਊਸ ਵਿਚ ਪਿਯੂਸ਼ ਸਿੰਗਲਾ ਅਤੇ ਰਵਨੂਰ ਕੌਰ ਨੂੰ ਹਾਊਸ ਕਪਤਾਨ ਨਿਯੁਕਤ ਕੀਤਾ ਗਿਆ | ਅਟਾਰੀ ਹਾਊਸ ਵਿਚ ਕੁੰਵਰਜੋਤ ਸਿੰਘ ਅਤੇ ਮਨਸੀਰਤ ਕੌਸ਼ਲ ਨੂੰ ਹਾਊਸ ਕਪਤਾਨ ਚੁਣਿਆ ਗਿਆ, ਜਦਕਿ ਨਲਵਾ ਹਾਊਸ ਦੀ ਜ਼ਿੰਮੇਵਾਰੀ ਬੀਰਦਵਿੰਦਰ ਸਿੰਘ ਅਤੇ ਕਮਲਜੋਤ ਕੌਰ ਨੂੰ ਸੌਂਪੀ ਗਈ | ਸਹੁੰ ਗ੍ਰਹਿਣ ਸਮਾਰੋਹ ਦੌਰਾਨ ਸਾਰੇ ਨਵੇਂ-ਚੁਣੇ ਵਿਦਿਆਰਥੀ ਪ੍ਰਤੀਨਿਧੀਆਂ ਨੇ ਸਕੂਲ ਪ੍ਰਤੀ ਇਮਾਨਦਾਰੀ, ਅਨੁਸ਼ਾਸਨ ਅਤੇ ਸਮਰਪਣ ਨਾਲ ਕੰਮ ਕਰਨ ਦੀ ਸਹੁੰ ਲਈ | ਮੁੱਖ ਮਹਿਮਾਨ ਸ੍ਰੀਮਤੀ ਅਜੀਤਾ, ਜੋ ਐਲਾਈਡ ਸਰਵਿਸ ਇੰਸਟੀਚਿਊਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਮੁਖੀ ਹਨ, ਨੇ ਵਿਦਿਆਰਥੀਆਂ ਨੂੰ ਮਾਰਗਦਰਸ਼ਨ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੇ ਮਹੱਤਵ ਬਾਰੇ ਪ੍ਰੇਰਣਾਦਾਇਕ ਸੰਦੇਸ਼ ਦਿੱਤਾ | ਸਕੂਲ ਦੀ ਪਿ੍ੰਸੀਪਲ ਡਾ. ਪਰਮਿੰਦਰ ਸੰਧੂ, ਪ੍ਰਧਾਨ ਸੁਖਵਿੰਦਰ ਕੌਰ ਵਾਲੀਆ ਅਤੇ ਕਾਰਜਕਾਰੀ ਡਾਇਰੈਕਟਰ ਤੇਜਿੰਦਰ ਸਿੰਘ ਵਾਲੀਆ ਨੇ ਆਪਣੇ ਸਾਂਝੇ ਸੰਦੇਸ਼ ਵਿਚ ਕਿਹਾ ਕਿ ਵਿਦਿਆਰਥੀ ਜੀਵਨ ਵਿਚ ਲੀਡਰਸ਼ਿਪ ਸਮਰੱਥਾ, ਅਨੁਸ਼ਾਸਨ, ਆਤਮਵਿਸ਼ਵਾਸ ਅਤੇ ਸੇਵਾ ਭਾਵਨਾ ਦਾ ਵਿਸ਼ੇਸ਼ ਮਹੱਤਵ ਹੈ | ਹੈੱਡ ਬੁਆਏ ਅਤੇ ਹੈੱਡ ਗਰਲ ਨੇ ਸਭਾ ਨੂੰ ਸੰਬੋਧਨ ਕਰਦਿਆਂ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਨੂੰ ਮਿਲਿਆ ਗ੍ਰੰਥੀ ਸਿੰਘਾਂ ਦਾ ਵਫ਼ਦ <br/> ਅਗਲੀ ਖ਼ਬਰ ਸਹਿਕਾਰੀ ਬੈਂਕ ਅੱਗੇ ਯੂਨੀਅਨ ਦੇ ਸੈਂਕੜੇ ਕਿਸਾਨਾਂ ਨੇ ਦਿੱਤਾ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।