ਧੂਰੀ, 15 ਮਈ (ਸੰਜੇ ਲਹਿਰੀ)-ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਪਵਨ ਹਰਚੰਦਪੁਰੀ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਅੰਦਰਲੇ ਆਰਮੀ ਸਕੂਲਾਂ ਅੰਦਰ ਪੰਜਾਬੀ ਭਾਸ਼ਾ ਦੇ ਵਿਸੇ ਨੂੰ ਲਾਜ਼ਮੀ ਵਿਸ਼ਾ ਬਨਾਉਣ ਲਈ, ਪੰਜਾਬ ਭਾਸ਼ਾ ਕਾਨੰੂਨ 2008 ਅਨੁਸਾਰ ਪੰਜਾਬ ਅੰਦਰਲੇ ਸਾਰੇ ਸਕੂਲਾਂ ਖ਼ਿਲਾਫ਼ ਤੁਰੰਤ ਕਾਰਵਾਈ ਕਰੇ ਤਾਂ ਕਿ ਇਸ ਮਸਲੇ ਦਾ ਸਥਾਈ ਹੱਲ ਕੱਢਿਆ ਜਾ ਸਕੇ | ਉਨ੍ਹਾਂ ਦੱਸਿਆ ਕਿ ਨਵੀਂ ਭਾਸ਼ਾ ਨੀਤੀ ਲਾਗੂ ਕਰਦਿਆਂ ਸਾਲ 2021 ਵਿੱਚ ਆਰਮੀ ਵੈੱਲਫੇਅਰ ਐਜੂਕੇਸ਼ਨ ਸੁਸਾਇਟੀ ਨੇ ਪੰਜਾਬੀ ਨੂੰ ਵਾਧੂ ਵਿਸ਼ਾ ਵੀ ਨਹੀਂ ਰੱਖਿਆ ਸ੍ਰੀ | ਸ੍ਰੀਮਤੀ ਰਿਪਨਜੋਤ ਕੌਰ ਸੋਨੀ ਵੱਲੋਂ ਆਰਮੀ ਸਕੂਲ ਪਟਿਆਲਾ ਵਿਖੇ ਅਧਿਆਪਕ ਹੁੰਦਿਆਂ ਇਹ ਮਸਲਾ ਸਕੂਲ ਪ੍ਰਬੰਧਕਾਂ ਨਾਲ ਉਠਾਇਆ ਸੀ, ਉਨ੍ਹਾਂ ਮਾਪਿਆਂ ਨੂੰ ਨਾਲ ਲੈ ਕੇ ਮਸਲਾ ਕੇਂਦਰ ਤੱਕ ਉਠਾਇਆ ਸੀ | ਜਿਸ ਕਾਰਨ ਸੋਨੀ ਨੂੰ ਸੀਨੀਅਰ ਅਧਿਆਪਕਾ ਹੋਣ ਦੇ ਬਾਵਜੂਦ ਵੀ ਸੇਵਾ ਵਿੱਚ ਵਾਧਾ ਨਹੀਂ ਦਿੱਤਾ ਗਿਆ ਸੀ | ਸ੍ਰੀਮਤੀ ਸੋਨੀ, ਬੱਚਿਆਂ ਦੇ ਮਾਪਿਆਂ ਅਤੇ ਕੇਂਦਰੀ ਸਭਾ (ਸੇਖੋਂ) ਵੱਲੋਂ ਇਸ ਮਸਲੇ ਨੂੰ ਪੂਰਾ ਉਭਾਰਿਆ ਗਿਆ ਸੀ, ਜਿਸ ਕਾਰਨ ਸਾਲ2022 ਵਿੱਚ ਆਰਮੀ ਸੁਸਾਇਟੀ ਵੱਲੋਂ ਪੰਜਾਬੀ ਵਿਸੇ ਨੂੰ ਵਾਧੂ ਵਿਸਿਆਂ ਵਿੱਚ ਸ਼ਾਮਲ ਕੀਤਾ ਸੀ, ਜੋ ਹੁਣ ਪੰਜਾਬ ਅਤੇ ਭਾਰਤ ਦੇ ਸਾਰੇ ਆਰਮੀ ਸਕੂਲਾਂ ਵਿੱਚ ਪੜ੍ਹਾਇਆ ਜਾਂਦਾ ਹੈ, ਪਰ ਜ਼ਰੂਰੀ ਵਿਸੇ ਵਜੋਂ ਪੰਜਾਬ ਅੰਦਰ ਨਹੀਂ ਪੜ੍ਹਾਇਆ ਜਾਂਦਾ ਹੈ ਪਰ ਪੰਜਾਬ ਭਾਸ਼ਾ ਕਾਨੰੂਨ2008 ਮੁਤਾਬਿਕ ਪਹਿਲੀ ਜਮਾਤ ਤੋਂ ਦਸਵੀਂ ਜਮਾਤ ਤੱਕ ਪੰਜਾਬ ਅੰਦਰਲੇ ਹਰ ਇੱਕ ਸਕੂਲ ਵਿੱਚ ਪੰਜਾਬੀ ਲਾਜ਼ਮੀ ਵਿਸੇ ਵਜੋਂ ਪੜ੍ਹਾਉਣਾ ਜ਼ਰੂਰੀ ਹੈ | ਇਸ ਲਈ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਪੰਜਾਬ ਭਾਸ਼ਾ ਕਾਨੰੂਨ ਨੂੰ ਆਰਮੀ ਸਕੂਲਾਂ ਉੱਤੇ ਲਾਗੂ ਕਰ ਕੇ ਪੰਜਾਬੀ ਵਿਸੇ ਨੂੰ ਲਾਜ਼ਮੀ ਵਿਸੇ ਵਜੋਂ ਪੰਜਾਬ ਅੰਦਰ ਲਾਗੂ ਕਰਵਾਇਆ ਜਾਵੇ | ਦੂਜਾ ਕਿਉਂਕਿ ਸੰਸਕਿਰਤ ਕਿਸੇ ਸੂਬੇ ਦੀ ਮਾਤ ਭਾਸ਼ਾ ਨਹੀ ਹੈ, ਇਸ ਲਈ ਇਸ ਨੂੰ ਵਾਧੂ ਵਿਸੇ ਵਜੋਂ ਅਪਣਾਇਆ ਜਾਵੇ | ਪਵਨ ਹਰਚੰਦਪੁਰੀ ਤੋਂ ਇਲਾਵਾ ਮੰਗ ਕਰਨ ਵਾਲਿਆਂ ਵਿੱਚ ਕੇਂਦਰੀ ਸਭਾ ਦੇ ਸਰਵ ਸ੍ਰੀ ਪ੍ਰੋ ਸੰਧੂ ਵਰਿਆਣਵੀ, ਡਾ ਜੋਗਿੰਦਰ ਸਿੰਘ ਨਿਰਾਲਾ, ਡਾ: ਗੁਰਚਰਨ ਕੌਰ ਕੋਚਰ, ਭੁਪਿੰਦਰ ਜਗਰਾਉਂ, ਡਾ ਦੀਪਕ ਮਨਮੋਹਨ ਸਿੰਘ, ਡਾ ਸਵਰਾਜ ਸਿੰਘ, ਓਮ ਪ੍ਰਕਾਸ਼ ਗਾਸੋ, ਡਾ ਤੇਜਵੰਤ ਮਾਨ, ਡਾ ਭਗਵੰਤ ਸਿੰਘ, ਭੁਪਿੰਦਰ ਸਿੰਘ ਸੰਧੂ, ਡਾ ਬਲਦੇਵ ਸਿੰਘ ਬੱਦਨ, ਇਕਬਾਲ ਘਾਰੂ, ਡਾ ਕੰਵਰ ਜਸਮਿੰਦਰ ਪਾਲ ਸਿੰਘ, ਲਖਵਿੰਦਰ ਸਿੰਘ ਬਾਜਵਾ, ਗੁਲਜ਼ਾਰ ਸਿੰਘ ਸੌਂਕੀ, ਪਿ੍ ਗੁਰਜੰਟ ਸਿੰਘ, ਜੁਗਰਾਜ ਧੌਲਾ, ਡਾ ਪਿਰਥਵੀ ਰਾਜ ਥਾਪਰ, ਡਾ ਸ਼ਿੰਦਰਪਾਲ ਸਿੰਘ, ਹਰਮਹਿੰਦਰ ਸਿੰਘ ਹਰਜੀ, ਪ੍ਰੋ ਰਾਜਿੰਦਰ ਸਿੰਘ ਚਹਿਲ, ਪ੍ਰੇਮ ਸਾਹਿਲ, ਸੁਰਿੰਦਰ ਸਿੰਘ ਸੋਢੀ, ਬਲਜੀਤ ਸਿੰਘ ਰੈਣਾ, ਜਸਵੰਤ ਸਿੰਘ ਸਰਨਾ, ਡਾ ਹਰਜੀਤ ਸਿੰਘ ਸੱਧਰ, ਡਾ ਗੁਰਚਰਨ ਸਿੰਘ ਨੂਰਪੁਰ, ਜਗਦੀਸ਼ ਕੂਲਰੀਆਂ, ਬਲਵੀਰ ਬੱਲੀ, ਦਰਸ਼ਨ ਸਿੰਘ ਪ੍ਰੀਤੀਮਾਨ, ਲਾਲ ਮਿਸਤਰੀ, ਡਾ ਦਵਿੰਦਰ ਬੀਬੀਪੁਰ, ਅਮਰੀਕ ਸਿੰਘ ਤਲਵੰਡੀ, ਬਲਵਿੰਦਰ ਸਿੰਘ ਸੋਢੀ, ਤੇਜਿੰਦਰ ਸਿੰਘ ਬਰਾੜ, ਹਰਮੇਸ਼ ਸਿੰਘ ਮੇਸੀ, ਰਤਨ ਸਿੰਘ ਪੱਡਾ, ਨੱਕਾਸ਼ ਚਿਤੇਵਾਣੀ, ਜਤਿੰਦਰ ਹਾਂਸ, ਜਸਵੀਰ ਰਾਣਾ, ਜਰਨੈਲ ਸਿੰਘ ਅੱਚਰਵਾਲ, ਜਗਮੇਲ ਸਿੱਧੂ, ਡਾ ਦਰਸ਼ਨ ਸਿੰਘ ਆਸ਼ਟ, ਚੰਨ ਪਟਿਆਲਵੀ, ਡਾ ਗੁਰਵਿੰਦਰ ਅਮਨ ਆਦਿ ਸ਼ਾਮਲ ਸਨ |