29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਹਲਕਾ ਇੰਚਾਰਜ ਰੰਧਾਵਾ ਨੇ ਧੂਰੀ ਦੇ ਉਮੀਦਵਾਰਾਂ ਦੇ ਕਾਗ਼ਜ਼ ਦਾਖ਼ਲ ਕਰਵਾਏ <br/>

ਅਜੀਤ ਡੈਸਕ 16-05-2026
ਧੂਰੀ, 15 ਮਈ (ਲਖਵੀਰ ਸਿੰਘ ਧਾਂਦਰਾ)-ਧੂਰੀ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਰੰਧਾਵਾ ਕਾਤਰੋਂ ਵੱਲੋਂ ਨਗਰ ਕੌਂਸਲ ਚੋਣਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਨਾਲ ਲੈ ਕੇ ਅੱਜ ਮਾਰਕੀਟ ਕਮੇਟੀ ਵਿਖੇ ਕਾਗ਼ਜ਼ ਦਾਖਲ ਕੀਤੇ ਗਏ | ਇਸ ਮੌਕੇ ਪੈੱ੍ਰਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਹਲਕਾ ਇੰਚਾਰਜ ਰਣਜੀਤ ਸਿੰਘ ਰੰਧਾਵਾ ਕਾਤਰੋਂ ਨੇ ਕਿਹਾ ਕਿ ਧੂਰੀ ਦੇ 21 ਵਾਰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਡੀ ਗਿਣਤੀ ਵਿੱਚ ਜਿੱਤ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਥ ਮਜ਼ਬੂਤ ਕਰਨਗੇ, ਉੱਥੇ ਹੀ 2027 ਦੇ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਨੀਂਹ ਪੱਥਰ ਰੱਖਣਗੇ | ਇਸ ਮੌਕੇ ਸ਼ਹਿਰੀ ਪ੍ਰਧਾਨ ਸੰਜੀਵ ਕੁਮਾਰ ਪਿੰਟਾ, ਚਰਨਜੀਤ ਕੌਰ ਪਤਨੀ ਫ਼ੌਜੀ ਰਾਮ ਸਿੰਘ ਵਾਰਡ ਨੰਬਰ 1, ਜਗਰੂਪ ਸਿੰਘ ਵਾਰਡ ਨੰਬਰ 20, ਜਸਨਦੀਪ ਸਿੰਘ ਬਿੱਟੂ ਵਾਰਡ ਨੰਬਰ 17, ਸੁਮੀਤਾ ਰਾਣੀ ਵਾਰਡ ਨੰਬਰ 13, ਗੁਰਪ੍ਰੀਤ ਕੌਰ ਵਾਰਡ ਨੰਬਰ 19, ਬਲਵਿੰਦਰ ਸਿੰਘ ਪੱਪੂ ਵਾਰਡ ਨੰਬਰ 12, ਗੁਰਸੇਵਕ ਸਿੰਘ ਸੇਵਕ ਵਾਰਡ ਨੰਬਰ 4, ਜਸਦੀਪ ਕੌਰ ਵਾਰਡ ਨੰਬਰ 15, ਸਰਬਨ ਸਿੰਘ ਮੱਲੂਮਾਜਰਾ, ਹਰਨੇਕ ਸਿੰਘ ਦੀਵਾਨਾ, ਸਰਬਜੀਤ ਸਿੰਘ ਕਾਤਰੋਂ, ਅਵਤਾਰ ਸਿੰਘ ਕਾਂਝਲਾ ਹਾਜ਼ਰ ਸਨ |

ਪਿਛਲੀ ਖ਼ਬਰ ਵਾਰਡ ਨੰਬਰ 7 ਵਿਚੋਂ ਆਜ਼ਾਦ ਉਮੀਦਵਾਰ ਪ੍ਰਵੀਨ ਕੌਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ <br/> ਅਗਲੀ ਖ਼ਬਰ ਸਾਬਕਾ ਕੌਂਸਲਰ ਪਰਮਿੰਦਰ ਕੌਰ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।