29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸੱਸ ਤੇ ਨੂੰਹ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ <br/>

ਅਜੀਤ ਡੈਸਕ 16-05-2026
ਲੌਂਗੋਵਾਲ, 15 ਮਈ (ਵਿਨੋਦ ਸ਼ਰਮਾ)-ਕੈਬਨਿਟ ਮੰਤਰੀ ਅਮਨ ਅਰੋੜਾ ਦੇ ਸਭ ਤੋਂ ਨਜ਼ਦੀਕੀ ਮੰਨੇ ਜਾਂਦੇ ਬਲਵਿੰਦਰ ਸਿੰਘ ਢਿੱਲੋਂ ਦੇ ਮਾਤਾ ਜੀ ਅਤੇ ਧਰਮ ਪਤਨੀ (ਸੱਸ-ਨੂੰਹ) ਲੌਂਗੋਵਾਲ ਦੇ ਦੋ ਵਾਰਡਾਂ ਵਿਚ ਚੋਣ ਲੜ ਰਹੇ ਹਨ | ਅੱਜ ਆਮ ਆਦਮੀ ਪਾਰਟੀ ਵਲੋਂ ਵਾਰਡ ਨੰਬਰ 9 ਤੋਂ ਮਾਤਾ ਅਮਰਜੀਤ ਕੌਰ ਅਤੇ ਵਾਰਡ ਨੰਬਰ 11 ਤੋਂ ਉਨ੍ਹਾਂ ਦੀ ਨੂੰਹ ਬੀਬੀ ਰਛਪਾਲ ਕੌਰ ਨੇ ਰਿਟਰਨਿੰਗ ਅਧਿਕਾਰੀ ਅਮਿਤ ਕੁਮਾਰ ਪਾਸ ਨਾਮਜ਼ਦਗੀ ਪੱਤਰ ਜਮ੍ਹਾ ਕਰਵਾਏ ਹਨ | ਇਸ ਮੌਕੇ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਵਿਚ ਵਰਕਰ ਅਤੇ ਢਿੱਲੋਂ ਸਮਰਥਕ ਕਾਫ਼ਲੇ ਦੇ ਰੂਪ ਵਿਚ ਸਬ ਤਹਿਸੀਲ ਵਿਖੇ ਪਹੁੰਚੇ ਅਤੇ ਪੂਰਨ ਉਤਸ਼ਾਹ ਨਾਲ ਕਾਗ਼ਜ਼ ਜਮ੍ਹਾ ਕਰਵਾਏ ਹਨ | ਉਮੀਦਵਾਰਾਂ ਮਾਤਾ ਅਮਰਜੀਤ ਕੌਰ ਅਤੇ ਬੀਬੀ ਰਛਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਲਈ ਪਾਰਟੀ ਦਾ ਹਰ ਹੁਕਮ ਸਿਰ ਮੱਥੇ ਹੈ ਅਤੇ ਇਹਨਾਂ ਦੋਵੇਂ ਵਾਰਡਾਂ ਵਿਚੋਂ ਜਿੱਤ ਪ੍ਰਾਪਤ ਕਰ ਕੇ ਪਾਰਟੀ ਦੀ ਝੋਲੀ ਪਾਉਣਗੇ | ਇਸ ਮੌਕੇ ਅੰਮਿ੍ਤਪਾਲ ਸਿੰਘ ਸਿੱਧੂ, ਰਾਜ ਸਿੰਘ ਰਾਜੂ, ਗੋਪਾਲ ਕਿ੍ਸ਼ਨ ਪਾਲੀ, ਮਨੀਸ਼ ਕੁਮਾਰ ਮੋਨਾ, ਤਰੁਣ ਕੁਮਾਰ, ਜੌਨੀ ਗਰਗ, ਸੋਨੂੰ ਮੋਨੂੰ, ਭੋਲਾ ਸਿੰਘ ਅਤੇ ਹੋਰ ਸਮਰਥਕ ਹਾਜ਼ਰ ਸਨ |

ਪਿਛਲੀ ਖ਼ਬਰ ਭਾਸ਼ਾ ਵਿਭਾਗ ਦੇਵੇਗਾ ਮੁਫ਼ਤ ਪੁਸਤਕਾਂ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਵਿਚ ਅਧਿਆਪਕਾਂ ਦੀ ਡਿਊਟੀ ਨਾ ਲਗਾਈ ਜਾਵੇ- ਵਾਲੀਆ, ਬਜਾਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।