28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਕੌਂਸਲਰ ਪਰੂਥੀ ਨੂੰ ਸਦਮਾ, ਪਿਤਾ ਦਾ ਦਿਹਾਂਤ <br/>

ਅਜੀਤ ਡੈਸਕ 16-05-2026
ਮਲੇਰਕੋਟਲਾ, 15 ਮਈ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ)-ਸਥਾਨਕ ਪਰੂਥੀ ਪਰਿਵਾਰ ਨੂੰ ਉਸ ਸਮੇਂ ਭਾਰੀ ਸਦਮਾ ਪਹੁੰਚਿਆ ਜਦੋਂ ਹਰਦੇਵ ਸਿੰਘ ਪਰੂਥੀ, ਕੌਂਸਲਰ ਮਹਿੰਦਰ ਸਿੰਘ ਪਰੂਥੀ ਅਤੇ ਸੁਰਿੰਦਰ ਸਿੰਘ ਪਰੂਥੀ ਦੇ ਪਿਤਾ ਹਰਭਜਨ ਸਿੰਘ ਪਰੂਥੀ ਦਾ ਦੇਹਾਂਤ ਹੋ ਗਿਆ | ਹਰਭਜਨ ਸਿੰਘ ਪਰੂਥੀ ਦਾ ਅੰਤਿਮ ਸੰਸਕਾਰ ਸ਼ਮਸ਼ਾਨ ਘਾਟ ਜਮਾਲਪੁਰ ਵਿਖੇ ਕੀਤਾ ਗਿਆ | ਇਸ ਮੌਕੇ ਸਥਾਨਕ ਵਿਧਾਇਕ ਜਮੀਲ ਓਰ ਰਹਿਮਾਨ, ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬਾ ਜਾਹਿਦਾ ਸੁਲੇਮਾਨ, ਕਾਂਗਰਸੀ ਆਗੂ ਪਰਵੇਜ਼ ਖਾਂ, ਪੀ.ਡੀ.ਜੀ. ਘਣਸ਼ਿਆਮ ਕਾਂਸਲ ਤੇ ਅਮਜਦ ਅਲੀ, ਜਥੇਦਾਰ ਅਜੀਤ ਸਿੰਘ ਚੰਦੂਰਾਈਆਂ, ਸ. ਨਰਿੰਦਰ ਪਾਲ ਸਿੰਘ, ਜਗਦੀਸ਼ ਸਿੰਘ ਘੁਮਣ, ਰੋਟਰੀ ਕਲੱਬ ਮਲੇਰਕੋਟਲਾ ਮਿਡ ਟਾਊਨ ਆਦਿ ਸਮੇਤ ਸ਼ਹਿਰ ਦੀਆਂ ਵੱਖ ਵੱਖ ਸਮਾਜਸੇਵੀ, ਧਾਰਮਿਕ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਪਹੁੰਚ ਕੇ ਪਰੂਥੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ |

ਪਿਛਲੀ ਖ਼ਬਰ ਅਣ ਏਡਿਡ ਕਰਮਚਾਰੀਆਂ ਵਲੋਂ ਧੂਰੀ ਵਿਖੇ ਮਹਾਂ ਰੈਲੀ ਕੱਲ੍ਹ- ਜਹਾਂਗੀਰ <br/> ਅਗਲੀ ਖ਼ਬਰ ਪੇਂਡੂ ਖੇਤਰ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਉਡਾਣ ਦੇਣ ਦਾ ਕੰਮ ਕਰ ਰਿਹੈ ਸਰਕਾਰੀ ਬਹੁ-ਤਕਨੀਕੀ ਕਾਲਜ ਬਰੇਟਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।