ਲਹਿਰਾਗਾਗਾ, 15 ਮਈ (ਅਸ਼ੋਕ ਗਰਗ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਸਰਕਲ ਬੱਲਰਾਂ ਦਿਹਾਤੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਚੋਟੀਆਂ ਵਿਖੇ ਹੋਈ ਜਿਸ ਵਿੱਚ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਪੀ.ਏ ਵਰਿੰਦਰਪਾਲ ਸਿੰਘ ਟੀਟੂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ | ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਾਮਪਾਲ ਸਿੰਘ ਬਹਿਣੀਵਾਲ ਨੇ ਕਿਹਾ ਕਿ ਪੁਨਰ ਸੁਰਜੀਤ ਅਤੇ ਵਾਰਿਸ ਪੰਜਾਬ ਪਾਰਟੀ ਦੀ ਸਾਂਝੀ ਕਮੇਟੀ ਦੀ ਮੀਟਿੰਗ ਚੁੱਕੀ ਹੈ | ਜਲਦੀ ਹੀ ਸਮਝੌਤੇ ਦਾ ਐਲਾਨ ਵੀ ਹੋ ਜਾਏਗਾ ਉਨ੍ਹਾਂ ਨੇ ਪੰਥ ਤੇ ਪੰਜਾਬ ਦੇ ਭਲੇ ਲਈ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰਨ ਲਈ ਆਗੂਆਂ ਤੇ ਵਰਕਰਾਂ ਨੂੰ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਵਰਗੀ ਸਾਫ਼ ਸੁਥਰੀ ਸ਼ਖ਼ਸੀਅਤ ਲਹਿਰਾਗਾਗਾ ਹਲਕੇ ਨੂੰ ਮਿਲੀ ਹੈ | ਜਿਨ੍ਹਾਂ ਵੱਲੋਂ ਕਰਵਾਏ ਗਏ ਕੰਮਾਂ ਨੂੰ ਦੇਖਦੇ ਹੋਏ ਪਾਰਟੀ ਦੇ ਹੱਥ ਮਜ਼ਬੂਤ ਕਰਨ ਲਈ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਯਤਨ ਕਰਨ ਦੀ ਲੋੜ ਹੈ | ਮੀਟਿੰਗ ਵਿਚ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਉਣ ਅਤੇ ਪਾਰਟੀ ਨੇ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤ ਕਰਨ ਲਈ ਜ਼ੋਰਦਾਰ ਯਤਨ ਕਰਨ ਲਈ ਵਰਕਰਾਂ ਨੂੰ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਚਮਕੌਰ ਸਿੰਘ ਬਖੋਰਾ ਕਲਾਂ, ਸਾਬਕਾ ਸਰਪੰਚ ਗੁਰਮੇਲ ਸਿੰਘ ਮੇਲੀ, ਗੁਰਮੇਲ ਸਿੰਘ ਚੋਟੀਆਂ, ਜਗਨ ਪ੍ਰਧਾਨ ਚੋਟੀਆਂ, ਸਾਬਕਾ ਸਰਪੰਚ ਛੱਜੂ ਸਿੰਘ ਧਾਲੀਵਾਲ ਸੇਖੂਵਾਸ, ਬਲਵਿੰਦਰ ਸਿੰਘ ਬਾਦਲ ਚੋਟੀਆਂ, ਅਜੈਬ ਸਿੰਘ ਚੋਟੀਆਂ, ਰਾਮ ਦਿਆਲ ਜਥੇਦਾਰ ਚੋਟੀਆਂ, ਕਰਨੈਲ ਸਿੰਘ ਮੈਂਬਰ ਚੂਲੜ, ਸਰਪੰਚ ਸੁਰਿੰਦਰ ਪਾਲ ਅਲੀਸ਼ੇਰ, ਧੀਰਜਪਾਲ ਅਲੀਸ਼ੇਰ, ਰਜਿੰਦਰ ਕੁਮਾਰ ਅਲੀਸ਼ੇਰ, ਪਵਨ ਕੁਮਾਰ ਅਲੀਸ਼ੇਰ, ਗੁਰਚਰਨ ਸਿੰਘ ਚੋਟੀਆਂ ਕੁਲਦੀਪ ਸਿੰਘ ਫ਼ੌਜੀ ਬਲਰਾਂ, ਬਿੰਦਰ ਖਾਨ ਬੱਲਰਾਂ, ਗੁਰਦੇਵ ਸਿੰਘ ਫ਼ੌਜੀ ਬੱਲਰਾਂ, ਦਰਸ਼ਨ ਸਿੰਘ ਗੁਰਨੇ ਕਲਾਂ, ਮਨਜਿੰਦਰ ਸਿੰਘ ਗੁਰਨੇ ਕਲਾ, ਰਣਜੀਤ ਸਿੰਘ ਬਾਲੀਆ ਲਹਿਲ ਕਲਾਂ, ਕਿ੍ਸ਼ਨ ਚੰਦ ਲਹਿਲ ਕਲਾਂ, ਗੁਰਜੰਟ ਸਿੰਘ ਲਹਿਲ ਕਲਾਂ, ਜਸਵਿੰਦਰ ਸਿੰਘ ਲਹਿਲ ਕਲਾਂ, ਸੁਖਵਿੰਦਰ ਸਿੰਘ ਲਹਿਲ ਕਲਾਂ, ਮੁਖਤਿਆਰ ਸਿੰਘ ਲਹਿਲ ਕਲਾਂ, ਇੰਦਰਜੀਤ ਸਿੰਘ ਕਾਲੀਆ, ਪਰਮਜੀਤ ਸਿੰਘ ਕਾਲੀਆ, ਹਰਦਿਆਲ ਸਿੰਘ ਕਾਲੀਆ, ਪਰਗਟ ਸਿੰਘ ਚੋਟੀਆਂ, ਸੰਜੀਵ ਕੁਮਾਰ ਬਖੋਰਕਲਾਂ, ਗੁਰਦੀਪ ਸਿੰਘ ਲੱਖਾ ਸਿੰਘ ਬਖੋਰਾ ਖੁਰਦ, ਸਾਬਕਾ ਸਰਪੰਚ ਭਗਵਾਨ ਸਿੰਘ ਬਖੋਰਾ ਖੁਰਦ, ਕੁਲਦੀਪ ਸਿੰਘ ਗੁਰਨੇ ਖੁਰਦ, ਤਰਸੇਮ ਸਿੰਘ ਗੁਰਨੇ ਖੁਰਦ, ਜੈ ਸਿੰਘ ਚੁਲੜ ਕਲਾਂ, ਜਰਨੈਲ ਸਿੰਘ ਚੁਲੜ, ਬਲਜੀਤ ਸਿੰਘ ਚੁਲੜ ਖੁਰਦ, ਮੇਜਰ ਸਿੰਘ ਚੁਲੜ ਖੁਰਦ, ਸੁਖਦੇਵ ਸਿੰਘ ਚੇਅਰਮੈਨ, ਗੁਰਵਿੰਦਰ ਸਿੰਘ ਭੁੱਲਰ, ਚੋਟੀਆਂ, ਗੁਰਦੀਪ ਸਿੰਘ ਬਖੋਰਾ, ਗਗਨ ਬਖੋਰਾ, ਸੈਬੀ ਬਖੋਰਾ ਕਲਾਂ, ਹੈਪੀ ਬਖ਼ੋਰਾ, ਮਨਦੀਪ ਬਖੋਰਾ ਕਲਾਂ, ਬਿੱਕਰ ਆਲਮਪੁਰ, ਬਾਬਾ ਨਿਹਾਲ ਸਿੰਘ ਬਲਰਾਂ, ਸਰਪੰਚ ਕੁਲਦੀਪ ਆਲਮਪੁਰ, ਕੁਲਦੀਪ ਸਿੰਘ, ਲਖਬੀਰ ਸਿੰਘ, ਪਰਮਜੀਤ ਸਿੰਘ, ਜੋਗਾ ਸਿੰਘ, ਕੁਲਦੀਪ ਸਿੰਘ ਚੂਲੜ, ਅਮਰੀਕ ਸਿੰਘ ਚੂਲੜ ਕਲਾਂ, ਲਛਮਣ ਸਿੰਘ ਚੂਲੜ, ਕਰਨੈਲ ਸਿੰਘ, ਸੁਰਿੰਦਰ ਸਿੰਘ ਚੂਲੜ, ਰਣਜੀਤ ਸਿੰਘ, ਸੰਦੀਪ ਸਿੰਘ ਚੂਲੜ, ਗੁਰਲਾਲ ਸਿੰਘ ਤੇ ਅਮਰੀਕ ਸਿੰਘ ਚੋਟੀਆਂ ਆਦਿ ਮੌਜੂਦ ਸਨ |