17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਅਣ-ਏਡਿਡ ਸਟਾਫ਼ ਆਫ਼ ਏਡਿਡ ਸਕੂਲ ਫ਼ਰੰਟ ਵਲੋਂ ਰੋਸ ਰੈਲੀ

ਅਜੀਤ ਡੈਸਕ 19-05-2026
ਧੂਰੀ, 18 ਮਈ (ਲਖਵੀਰ ਸਿੰਘ ਧਾਂਦਰਾ) - ਅਣ ਏਡਿਡ ਸਟਾਫ਼ ਆਫ਼ ਏਡਡ ਸਕੂਲ ਫ਼ਰੰਟ ਵੱਲੋਂ ਅੱਜ ਧੂਰੀ ਵਿਖੇ ਰੋਸ ਰੈਲੀ ਕੀਤੀ ਗਈ | ਸੂਬਾ ਪ੍ਰਧਾਨ ਨਿਰਭੈ ਸਿੰਘ ਜਹਾਂਗੀਰ ਨੇ ਦੱਸਿਆ ਕਿ ਅਣ ਏਡਿਡ ਸਟਾਫ਼ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਪ੍ਰਤੀ ਸੰਘਰਸ਼ ਕਰ ਰਿਹਾ ਹੈ ਉਸ ਨੇ ਬਹੁਤ ਸਾਰੀਆਂ ਰੈਲੀਆਂ ਕੀਤੀਆਂ ਹਨ ਅਤੇ ਸਰਕਾਰ ਨਾਲ ਵੱਖ-ਵੱਖ ਵਾਰ ਮੁੱਖ ਮੰਤਰੀ ਦੀ ਸਬ ਕਮੇਟੀ ਤੇ ਸਿੱਖਿਆ ਮੰਤਰੀ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਹਰ ਇੱਕ ਮੀਟਿੰਗ ਵਿੱਚ ਸਰਕਾਰ ਨੇ ਲਾਰੇ ਲਾਏ ਹਨ ਅਣ ਏਡਿਡ ਸਟਾਫ਼ ਦੀ ਕਿਸੇ ਵੀ ਮੰਗਾਂ ਨੂੰ ਪੂਰਾ ਨਹੀਂ ਕੀਤਾ ਹੈ | ਇਸ ਦੇ ਰੋਸ ਵਜੋਂ ਅੱਜ ਸਟਾਫ਼ ਨੇ ਧੂਰੀ ਵਿਖੇ ਰੋਸ ਰੈਲੀ ਕੀਤੀ ਹੈ ਇਹ ਰੈਲੀ ਰਾਮਬਾਗ ਤੋਂ ਸ਼ੁਰੂ ਹੋ ਕੇ ਕੱਕੜਵਾਲ ਚੌਂਕ ਧਰਨਾ ਲਾਕੇ ਤੇ ਬਾਜ਼ਾਰ ਵਿਚੋਂ ਹੁੰਦੀ ਹੋਈ ਤੇ ਸੀ ਐਮ ਦਫ਼ਤਰ ਪਹੁੰਚੀ ਤੇ ਮੁੱਖ ਮੰਤਰੀ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ | ਪ੍ਰਸ਼ਾਸਨ ਵੱਲੋਂ 25 ਮਈ ਦੀ ਮੀਟਿੰਗ ਦਿੱਤੀ ਗਈ ਹੈ ਇਸ ਤੋਂ ਬਾਅਦ ਯੂਨੀਅਨ ਨੇ ਧਰਨਾ ਸਮਾਪਤ ਕੀਤਾ ਇਸ ਧਰਨੇ ਵਿੱਚ ਵੱਖ-ਵੱਖ ਜ਼ਿਲਿ੍ਹਆਂ ਤੋਂ ਮੈਂਬਰ ਸ਼ਾਮਿਲ ਹੋਏ ਸਨ |
ਪਿਛਲੀ ਖ਼ਬਰ ਕਈ ਸਕੂਲਾਂ ਨੂੰ ਆਈਆਂ ਬੰਬ ਨਾਲ ਉਡਾਉਣ ਦੀ ਧਮਕੀ ਭਰੀਆਂ ਮੇਲਾਂ ਅਗਲੀ ਖ਼ਬਰ ਡਾ. ਰਵਿੰਦਰਪਾਲ ਕੌਰ ਨੇ ਬਤੌਰ ਐਸ. ਐਮ. ਓ. ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।