16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਥਰਮਲ ਪਲਾਂਟ ਖ਼ਰੀਦ ਸਕਦੀ ਹੈ ਸਰਕਾਰ, ਫਿਰ ਧੂਰੀ ਦੀ ਸ਼ੂਗਰ ਮਿੱਲ ਕਿਉਂ ਨਹੀਂ - ਜਸਵਿੰਦਰ ਸਿੰਘ ਰਿਖੀ

ਅਜੀਤ ਡੈਸਕ 19-05-2026
ਧੂਰੀ, 18 ਮਈ (ਲਖਵੀਰ ਸਿੰਘ ਧਾਂਦਰਾ) - ਧੂਰੀ ਤੋਂ ਭਾਜਪਾ ਦੇ ਸੀਨੀਅਰ ਤੇ ਸੰਘਰਸ਼ੀ ਆਗੂ ਜਸਵਿੰਦਰ ਸਿੰਘ ਰਿਖੀ ਨੇ ਕਿਹਾ ਕਿ ਧੂਰੀ ਦੀ ਸਭ ਤੋਂ ਪੁਰਾਣੀ ਅਤੇ ਇਤਿਹਾਸਕ ਸ਼ੂਗਰ ਮਿਲ ਨੂੰ ਬੰਦ ਕਰਨਾ ਇਲਾਕੇ ਦੇ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਨਾਲ ਨਾਇਨਸਾਫ਼ੀ ਹੈ | ਇਹ ਮਿੱਲ ਸਾਲਾਂ ਤੱਕ ਮਾਲਵੇ ਦੇ ਵੱਡੇ ਹਿੱਸੇ ਦੇ ਕਿਸਾਨਾਂ ਲਈ ਆਮਦਨ ਦਾ ਮੁੱਖ ਕੇਂਦਰ ਰਹੀ ਅਤੇ ਧੂਰੀ ਦੀ ਪਹਿਚਾਣ ਬਣੀ ਰਹੀ ਹੈ | ਰਿਖੀ ਨੇ ਯਾਦ ਦਿਵਾਇਆ ਕਿ ਜਦੋਂ ਮੌਜੂਦਾ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਸੰਸਦ ਮੈਂਬਰ ਸਨ, ਉਨ੍ਹਾਂ ਨੇ ਲੋਕ ਸਭਾ ਵਿਚ ਇਸ ਮਿਲ ਦੇ ਹੱਕ ਵਿਚ ਆਵਾਜ਼ ਉਠਾਈ ਸੀ ਅਤੇ ਇਸ ਨੰੂ ਧੂਰੀ ਦੀ ਪਹਿਚਾਣ ਕਿਹਾ ਸੀ | 2022 ਦੀਆਂ ਚੋਣਾਂ ਦੌਰਾਨ ਵੀ ਇਹ ਮਸਲਾ ਪ੍ਰਮੁੱਖ ਰਿਹਾ | ਉਨ੍ਹਾਂ ਨੇ ਕਿਹਾ ਕਿ ਸਰਕਾਰ ਖ਼ੁਦ ਦਾਅਵਾ ਕਰ ਰਹੀ ਹੈ ਕਿ ਘਾਟੇ ਵਿਚ ਚੱਲ ਰਹੇ ਥਰਮਲ ਪਲਾਂਟ ਖ਼ਰੀਦ ਕੇ ਉਨ੍ਹਾਂ ਨੂੰ ਮੁਨਾਫ਼ੇ ਵਿਚ ਲਿਆਇਆ ਗਿਆ ਹੈ | ਜੇ ਇਹ ਸੰਭਵ ਹੈ, ਤਾਂ ਧੂਰੀ ਦੀ ਸ਼ੂਗਰ ਮਿਲ ਨੂੰ ਸਰਕਾਰੀ ਤੌਰ 'ਤੇ ਸੰਭਾਲ ਕੇ ਚਲਾਉਣ ਲਈ ਕਦਮ ਕਿਉਂ ਨਹੀਂ ਚੁੱਕੇ ਜਾ ਰਹੇ? ਘਾਟੇ 'ਚ ਚਲਦਾ ਪ੍ਰਾਈਵੇਟ ਥਰਮਲ ਪਲਾਂਟ ਖ਼ਰੀਦ ਕੇ ਚਲਾ ਸਕਦੇ ਹੋ | ਫਿਰ ਧੂਰੀ ਦੀ ਸਭ ਤੋਂ ਪੁਰਾਣੀ ਇੰਡਸਟਰੀ ਧੂਰੀ ਦੀ ਪਹਿਚਾਣ ਜਿਸ ਨੇ ਧੂਰੀ ਨੂੰ ਆਰਥਿਕ ਪੱਖੋਂ, ਰੁਜ਼ਗਾਰ ਪੱਖੋਂ , ਧੂਰੀ ਦਾ ਵਪਾਰ ਵਧਾਉਣ ਤੇ ਕਿਸਾਨੀ ਨੂੰ ਬਚਾਉਣ ਵਿਚ ਮਦਦਗਾਰ ਹੋਵੇਗੀ ਉਸ ਨੂੰ ਕਿਉ ਨੀ ਮੁੱਖ ਮੰਤਰੀ ਸਾਬ ਤੁਹਾਡੀ ਸਰਕਾਰ ਖ਼ਰੀਦ ਕੇ ਚਲਾ ਸਕਦੀ | ਇਹ ਤਾਂ ਤੁਹਾਡੇ ਆਪਣੇ ਹਲਕੇ ਦੀ ਉਦਯੋਗਿਕ ਇਕਾਈ ਆ | ਮੁੱਖ ਮੰਤਰੀ ਸਾਬ ਇਹ ਤੁਹਾਡੇ ਆਪਣੇ ਹਲਕੇ ਦੀ ਪਹਿਚਾਣ ਹੈ, ਧੂਰੀ ਸ਼ੂਗਰ ਮਿੱਲ ਨੂੰ ਨੂੰ ਬਚਾਉਣਾ ਤੁਹਾਡੀ ਜ਼ਿੰਮੇਵਾਰੀ ਹੈ | ਹੁਣ ਚਲਾਓ ਧੂਰੀ ਦੇ ਕਿਸਾਨਾਂ ਤੇ ਧੂਰੀ ਦੇ ਵਪਾਰੀਆਂ ਦੇ ਹੱਕ ਵਿਚ ਆਪਣਾ ਹਰਾ ਪੈੱਨ , ਉਮੀਦ ਹੈ ਧੂਰੀ ਦੇ ਹੱਕਾਂ ਲਈ ਤੁਸੀਂ ਆਪਣਾ ਹਰਾ ਪੈੱਨ ਜ਼ਰੂਰ ਚਲਾਉਗੇ |
ਰਿਖੀ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਸ਼ੂਗਰ ਮਿਲ ਮੁੜ ਚਾਲੂ ਕਰਨ ਲਈ ਸਪਸ਼ਟ ਰੋਡਮੈਪ ਜਾਰੀ ਕਰੇ, ਕਿਸਾਨਾਂ ਅਤੇ ਮਜ਼ਦੂਰਾਂ ਨਾਲ ਖੁੱਲ੍ਹੀ ਮੀਟਿੰਗ ਕਰੇ ਅਤੇ ਧੂਰੀ ਵਿਚ ਰੋਜ਼ਗਾਰ ਤੇ ਸਥਾਨਕ ਵਪਾਰ ਵਧਾਉਣ ਲਈ ਢੁੱਕਵੇਂ ਉਦਯੋਗਿਕ ਫ਼ੈਸਲੇ ਲਏ ਜਾਣ | ਉਨ੍ਹਾਂ ਨੇ ਕਿਹਾ ਕਿ ਧੂਰੀ ਦੇ ਲੋਕ ਵਿਕਾਸ ਦੇ ਵਿਰੋਧੀ ਨਹੀਂ, ਪਰ ਵਿਕਾਸ ਦੇ ਨਾਮ 'ਤੇ ਇਲਾਕੇ ਦੀ ਪਹਿਚਾਣ ਅਤੇ ਰੋਜ਼ਗਾਰ ਖ਼ਤਮ ਕਰਨਾ ਕਬੂਲ ਨਹੀਂ ਕੀਤਾ ਜਾਵੇਗਾ |
ਪਿਛਲੀ ਖ਼ਬਰ ਸੁਨਾਮ 'ਚ ਨਾਮਜ਼ਦਗੀਆਂ ਰੱਦ ਹੋਣ ਤੋਂ ਭੜਕੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਕੀਤਾ ਚੱਕਾ ਜਾਮ ਅਗਲੀ ਖ਼ਬਰ ਸਵਦੇਸ਼ੀ ਜਾਗਰਨ ਮੰਚ ਵਲੋਂ ਫ਼ਾਜ਼ਿਲਕਾ ਵਾਸੀਆਂ ਨੂੰ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।