ਲਹਿਰਾਗਾਗਾ, 18 ਮਈ (ਅਸ਼ੋਕ ਗਰਗ) - ਸ਼੍ਰੀ ਹੇਮਕੁੰਟ ਸਾਹਿਬ ਲੰਗਰ ਸੇਵਾ ਸੁਸਾਇਟੀ ਅਤੇ ਨੌਜਵਾਨ ਵੈਲਫੇਅਰ ਕਲੱਬ ਲਹਿਰਾਗਾਗਾ ਵਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਪ ਅਸਥਾਨ ਸ਼੍ਰੀ ਹੇਮਕੁੰਟ ਸਾਹਿਬ ਅਤੇ ਸ਼੍ਰੀ ਬਦਰੀਨਾਥ ਦੇ ਰਸਤੇ ਵਿਚ ਲਗਾਏ ਜਾਣ ਵਾਲੇ 18ਵੇਂ ਗੁਰੂ ਕੇ ਲੰਗਰ ਸਬੰਧੀ ਅੱਜ ਇੱਥੇ ਸੰਸਥਾ ਵਲੋਂ ਕੈਲੰਡਰ ਜਾਰੀ ਕੀਤਾ ਗਿਆ | ਸੁਸਾਇਟੀ ਦੇ ਸਰਪ੍ਰਸਤ ਇੰਦਰਜੀਤ ਸਿੰਘ ਬੇਦੀ ਅਤੇ ਪ੍ਰਧਾਨ ਬਾਬਾ ਗੁਰਤੇਜ ਸਿੰਘ ਨੇ ਦੱਸਿਆ ਹੈ ਕਿ ਬਾਬਾ ਗੁਰਜੀਤ ਸਿੰਘ ਹਰੀਗੜ੍ਹ ਵਾਲਿਆਂ ਦੇ ਪ੍ਰੇਰਨਾ ਸਦਕਾ ਇਹ ਲੰਗਰ ਇਸ ਵਾਰ 23 ਮਈ ਤੋਂ 10 ਜੁਲਾਈ ਤੱਕ ਲਗਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਸੁਸਾਇਟੀ ਵਲੋਂ ਲਗਾਤਾਰ 18 ਸਾਲ ਤੋਂ ਇਹ ਲੰਗਰ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਹਮੇਕੁੰਟ ਸਾਹਿਬ ਯਾਤਰਾ 'ਤੇ ਜਾਂਦੇ ਸ਼ਰਧਾਲੂਆਂ ਲਈ ਲਗਾਤਾਰ 50 ਦਿਨਾਂ ਲਈ ਨੰਦ ਪ੍ਰਯਾਗ ਤੋਂ 5 ਕਿੱਲੋਮੀਟਰ ਦੀ ਦੂਰੀ 'ਤੇ ਲਗਾਇਆ ਜਾਂਦਾ ਹੈ ਅਤੇ ਸ਼ਰਧਾਲੂਆਂ ਦੇ ਆਰਾਮ ਕਰਨ ਲਈ ਵੱਖਰਾ ਪ੍ਰਬੰਧ ਕੀਤਾ ਜਾਂਦਾ ਹੈ | ਇਸ ਲੰਗਰ ਉੱਪਰ ਕਰੀਬ 20 ਲੱਖ ਰੁਪਏ ਤੋਂ ਵੱਧ ਖ਼ਰਚ ਆਉਂਦੇ ਹਨ | ਇਸ ਮੌਕੇ ਮਾਸਟਰ ਮਨਜੀਤ ਸਿੰਘ, ਅਮਰੀਕ ਸਿੰਘ ਨੰਗਲਾ ਮੌਜੂਦ ਸਨ |