ਸੰਗਰੂਰ, 18 ਮਈ (ਅਮਨਦੀਪ ਸਿੰਘ ਬਿੱਟਾ, ਧੀਰਜ ਪਸ਼ੋਰੀਆ) - ਸੰਗਰੂਰ ਸਪਰੇਅ ਪਾਰਟਸ ਦੀ ਮੀਟਿੰਗ ਪ੍ਰਧਾਨ ਨਿਰੰਜਣ ਦਾਸ (ਸਿੰਗਲਾ ਮੋਟਰ ਸਟੋਰ) ਦੀ ਪ੍ਰਧਾਨਗੀ ਹੇਠ ਹੋਟਲ ਕਲਾਸਿਕ ਵਿਖੇ ਹੋਈ | ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਵਪਾਰ ਮੰਡਲ ਟਰੇਡ ਵਿੰਗ ਦੇ ਚੇਅਰਮੈਨ ਸ੍ਰੀ ਅਰੁਣ ਜਿੰਦਲ ਅਤੇ ਜ਼ਿਲ੍ਹਾ ਪ੍ਰਧਾਨ ਸਰਦਾਰ ਜਸਵਿੰਦਰ ਸਿੰਘ ਪਿ੍ੰਸ ਅਤੇ ਪੰਜਾਬ ਦੇ ਜਰਨਲ ਸਕੱਤਰ ਅਤੇ ਜ਼ਿਲ੍ਹਾ ਚੇਅਰਮੈਨ, ਰਾਜੇਸ਼ ਧਰੇਜ ਜੀ ਨੇ ਸ਼ਿਰਕਤ ਕੀਤੀ | ਚੇਅਰਮੈਨ ਅਰੁਣ ਜਿੰਦਲ ਨੇ ਵਾਪਰੀਆਂ ਨੂੰ ਕੋਈ ਮੁਸ਼ਕਲ ਆਉਣ ਤੇ ਉਸ ਨੂੰ ਤੁਰੰਤ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਅਤੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਪਿ੍ੰਸ ਨੇ ਸਾਰੇ ਵਾਪਰੀਆਂ ਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਉਹ ਹਰ ਵਕਤ ਵਾਪਰੀਆਂ ਦੀਆਂ ਮੁਸ਼ਕਲਾਂ ਨਾਲ ਖੜੇ ਹਨ | ਐਸੋਸੀਏਸ਼ਨ ਦੇ ਸੈਕਟਰੀ ਸ੍ਰੀ ਨੀਸਬ ਮਿੱਤਲ ਨੇ ਤਹਿ ਦਿਲੋਂ ਸਾਰੇ ਦੁਕਾਨਦਾਰ ਭਰਾਵਾਂ ਦਾ ਧੰਨਵਾਦ ਕੀਤਾ | ਇਹ ਮੀਟਿੰਗ ਬੀ.ਪੀ.ਸੀ.ਐਲ ਕੰਪਨੀ ਦੇ ਹੈੱਡ ਪਰਨੀਤ ਸਿੰਘ ਨੇ ਬੀ.ਪੀ.ਸੀ.ਐਲ ਦੇ ਪ੍ਰੋਡਕਟ ਲੂਬਰੀਕੈਂਟ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ | ਏ.ਸੀ.ਐਮ. ਸਲੋਸ਼ਨ ਦੇ ਐੱਮ.ਡੀ. ਸ਼੍ਰੀ ਨੀਰਜ ਸ਼ਰਮਾ ਜਿਨ੍ਹਾਂ ਦਾ ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਯੋਗਦਾਨ ਰਿਹਾ |