15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸਕੂਲ ਦਾ ਮੈਗਜ਼ੀਨ 'ਉਡਾਰੀਆਂ' ਅੰਕ ਤੀਜਾ ਵਿਦਿਆਰਥੀਆਂ ਨੂੰ ਅਰਪਣ ਕੀਤਾ

ਸਕੂਲ ਆਫ ਐਮੀਨੈਂਸ, ਸੰਦੌੜ ਦਾ ਮੈਗਜ਼ੀਨ 'ਉਡਾਰੀਆਂ' ਅੰਕ ਤੀਜੇ ਨੂੰ ਪਿ੍ੰਸੀਪਲ ਦਲਬੀਰ ਸਿੰਘ, ਰਿਟਾਇਰਡ ਪਿ੍ੰਸੀਪਲ ਸੁਖਦੇਵ ਸਿੰਘ ਖ਼ਾਲਸਾ ਅਤੇ ਸਮੂਹ ਸਟਾਫ਼ ਵਿਦਿਆਰਥੀਆਂ ਨੂੰ ਅਰਪਣ ਕਰਨ ਮੌਕੇ | ਤਸਵੀਰ: ਜਸਵੀਰ ਸਿੰਘ ਜੱਸੀ <br/> 21-05-2026
ਸੰਦੌੜ, 20 ਮਈ (ਜਸਵੀਰ ਸਿੰਘ ਜੱਸੀ) - ਪਿ੍ੰਸੀਪਲ ਦਲਬੀਰ ਸਿੰਘ ਦੀ ਦੂਰਅੰਦੇਸ਼ੀ ਸੋਚ ਅਤੇ ਵਿਦਿਆਰਥੀਆਂ 'ਚ ਸਾਹਿਤਕ ਰੁਚੀਆਂ ਪੈਦਾ ਕਰਨ ਦੇ ਮਕਸਦ ਨੂੰ ਮੁੱਖ ਰੱਖਦੇ ਹੋਏ ਸਕੂਲ ਆਫ ਐਮੀਨੈਂਸ, ਸੰਦੌੜ ਦਾ ਮੈਗਜ਼ੀਨ ' ਉਡਾਰੀਆਂ'' ਅੰਕ ਤੀਜੇ ਨੂੰ ਰਿਟਾਇਰਡ ਪਿ੍ੰਸੀਪਲ ਸੁਖਦੇਵ ਸਿੰਘ ਖਾਲਸਾ ਅਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਨੂੰ ਅਰਪਣ ਕੀਤਾ | ਇਸ ਸਮੇਂ ਪਿ੍ੰਸੀਪਲ ਸੁਖਦੇਵ ਸਿੰਘ ਅਤੇ ਪਿ੍ੰਸੀਪਲ ਦਲਬੀਰ ਸਿੰਘ ਅਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਨੂੰ ਇਸ ਅੰਕ ਦੇ ਅਰਪਣ ਹੋਣ 'ਤੇ ਵਧਾਈਆਂ ਦਿੱਤੀਆਂ ਅਤੇ ਅਪਣੇ ਵਿਹਲੇ ਸਮੇਂ ਦੀ ਯੋਗ ਵਰਤੋਂ ਸਾਹਿਤ ਨੂੰ ਪੜ੍ਹਨ ਅਤੇ ਲਿਖਣ ਲਈ ਪ੍ਰੇਰਿਤ ਕੀਤਾ | ਇਸ ਮੈਗਜ਼ੀਨ 'ਚ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਨੇ ਵੀ ਅਪਣੀ ਕਲਮ ਦੀ ਅਜ਼ਮਾਇਸ਼ ਕੀਤੀ | ਪਿ੍ੰਸੀਪਲ ਦਲਬੀਰ ਸਿੰਘ ਨੇ ਇਸ ਮੈਗਜ਼ੀਨ ਨੂੰ ਤਿਆਰ ਕਰਨ ਦਾ ਸਿਹਰਾ ਅਧਿਆਪਕਾਂ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਲਗਨ ਦੇ ਸਿਰ ਬੰਨਿ੍ਹਆ | ਪਿ੍ੰਸੀਪਲ ਦਲਬੀਰ ਸਿੰਘ ਨੇ ਵਿਦਿਆਰਥੀਆਂ ਦੇ ਮਾਤਾ-ਪਿਤਾ, ਵਿਦਿਆਰਥੀਆਂ, ਜਮਾਤ ਇੰਚਾਰਜ ਸਾਹਿਬਾਨ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ | ਇਸ ਮੈਗਜ਼ੀਨ ਨੂੰ ਤਿਆਰ ਲਈ ਮੁੱਖ ਸੰਪਾਦਕ ਦੀ ਭੂਮਿਕਾ ਕੰਪਿਊਟਰ ਅਧਿਆਪਕ ਨਾਇਬ ਸਿੰਘ ਨੇ ਨਿਭਾਈ | ਇਸ ਸਮੇਂ ਮੌਕੇ ਲੈਕਚਰ ਅਮਨਦੀਪ ਸਿੰਘ, ਲੈਕਚਰ ਇਕਬਾਲ ਸਿੰਘ, ਲੈਕਚਰ ਕੁਲਦੀਪ ਸਿੰਘ, ਲੈਕਚਰਾਰ ਜਗਸੀਰ ਸਿੰਘ, ਲੈਕਚਰਾਰ ਸਵਰਨਜੀਤ ਸਿੰਘ, ਲੈਕਚਰਾਰ ਕਰਮਜੀਤ ਕੌਰ, ਲੈਕਚਰਾਰ ਨਵਦੀਪ ਕੌਰ, ਲੈਕਚਰਾਰ ਬਲਵਿੰਦਰ, ਲੈਕਚਰਾਰ ਹਰਸਿਮਰਨ ਕੌਰ, ਲੈਕਚਰਾਰ ਜਸਪ੍ਰੀਤ ਕੌਰ ਲੈਕਚਰਾਰ ਰੁਪਿੰਦਰ ਕੌਰ, ਹਿੰਦੀ ਮਿਸਟਰੈਸ ਹਰਜਿੰਦਰ ਕੌਰ, ਮੈਥ ਮਿਸਟਰੈਸ ਹਰਜੀਤ ਕੌਰ, ਐਸ ਐਸ ਮਿਸਟਰੈਸ ਅਮਨਦੀਪ ਕੌਰ, ਕੰਪਿਊਟਰ ਅਧਿਆਪਕ ਨਾਇਬ ਸਿੰਘ, ਕੰਪਿਊਟਰ ਅਧਿਆਪਕ ਹਰਵਿੰਦਰ ਸਿੰਘ, ਪੰਜਾਬੀ ਮਿਸਟਰੈਸ, ਜਤਿੰਦਰ ਕੌਰ, ਸਾਇੰਸ ਮਿਸਟਰੈਸ ਪਰਮਿੰਦਰ ਕੌਰ, ਮਾਸਟਰ ਤਨਵੀਰ ਅਹਿਮਦ, ਮਾਸਟਰ ਬਿਲਾਲ ਮੁਹੰਮਦ, ਮਾਸਟਰ ਜਸਵੀਰ ਸਿੰਘ, ਮਾਸਟਰ ਸਿਤੰਦਰਪਾਲ ਸਿੰਘ, ਮਾਸਟਰ ਚਰਨਜੀਤ ਸਿੰਘ, ਰਮਨਦੀਪ ਸਿੰਘ, ਵੀਰਪਾਲ ਕੌਰ, ਆਰਜੂ ਬੱਗਾ ਹਾਜ਼ਰ ਸਨ, ਕੈਂਪਸ ਮੈਨੇਜਰ ਗੁਰਚਰਨ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਸਿਮਰਤ ਸਿੰਘ ਜਖੇਪਲ ਅਧਿਆਪਕ ਦਲ ਦੇ ਸੂਬਾ ਇੰਚਾਰਜ ਬਣੇ <br/> ਅਗਲੀ ਖ਼ਬਰ ਸਿੱਖਿਆ ਅਤੇ ਸਿਹਤ ਸੇਵਾਵਾਂ 'ਚ ਆਈ ਕ੍ਰਾਂਤੀ ਤੋਂ ਬਾਅਦ ਹੁਣ ਬਿਜਲੀ ਸੇਵਾਵਾਂ 'ਚ ਵੀ ਆਵੇਗੀ ਕ੍ਰਾਂਤੀ – ਈਲਵਾਲ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।