25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਲੌਂਗੋਵਾਲ 'ਚ ਅਮਨ ਸ਼ਾਂਤੀ ਨਾਲ ਪਈਆਂ ਵੋਟਾਂ

ਅਜੀਤ ਡੈਸਕ 27-05-2026
ਲੌਂਗੋਵਾਲ, 26 ਮਈ (ਵਿਨੋਦ ਸ਼ਰਮਾ, ਸ. ਖੰਨਾ) - ਨਗਰ ਕੌਂਸਲ ਲੌਂਗੋਵਾਲ ਦੇ 15 ਵਾਰਡਾਂ ਲਈ ਵੋਟਾਂ ਪਾਏ ਜਾਣ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹ ਗਿਆ ਹੈ | ਸਵੇਰੇ 8 ਵਜੇ ਪੋਲਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਵੱਖ ਵੱਖ ਵਾਰਡਾਂ ਵਿਚ ਲੰਮੀਆਂ ਕਤਾਰਾਂ ਲੱਗ ਗਈਆਂ | ਜਿਉਂ ਜਿਉਂ ਸੂਰਜ ਦੀ ਤਪਸ਼ ਵਧਣ ਲੱਗੀ ਤਾਂ ਵੋਟਰਾਂ ਦੀ ਆਮਦ ਜਰਾ ਕੁ ਮੱਠੀ ਪਈ ਪ੍ਰੰਤੂ ਦੁਪਹਿਰ ਢਲਦਿਆਂ ਹੀ ਫਿਰ ਤੋਂ ਲੰਮੀਆਂ ਕਤਾਰਾਂ ਲੱਗ ਗਈਆਂ | ਵੋਟਰਾਂ ਲਈ ਪ੍ਰਸਾਸ਼ਨ ਵਲੋਂ ਪੀਣ ਵਾਲੇ ਪਾਣੀ, ਛਾਂ ਦੇ ਕੋਈ ਪੁਖਤਾ ਪ੍ਰਬੰਧ ਨਹੀਂ ਸਨ ਪਰ ਵੱਖ ਵੱਖ ਉਮੀਦਵਾਰਾਂ ਵਲੋਂ ਆਪਣੇ ਤੌਰ ਤੇ ਇਹ ਪ੍ਰਬੰਧ ਜਰੂਰ ਕੀਤੇ ਗਏ ਸਨ | ਇਸ ਦੌਰਾਨ ਸੱਤਾ ਧਿਰ ਦੇ 15 ਉਮੀਦਵਾਰਾਂ ਸਮੇਤ ਕੁੱਲ 47 ਉਮੀਦਵਾਰਾਂ ਦੀ ਕਿਸਮਤ ਬਕਸਿਆਂ ਵਿਚ ਬੰਦ ਹੋ ਗਈ ਹੈ | ਇਥੇ ਸ਼ਾਮ 5 ਵਜੇ ਤੱਕ ਵੱਖ ਵੱਖ ਵਾਰਡਾਂ ਵਿਚ 83.4 ਫ਼ੀਸਦੀ ਪੋਲਿੰਗ ਹੋਈ ਹੈ | ਇਥੇ ਵਾਰਡ ਨੰਬਰ 5, 7, 9, 11 ਅਤੇ 12 ਨੰਬਰ ਵਾਰਡ ਦੀ ਚੋਣ ਬੇਹੱਦ ਅਹਿਮ ਮੰਨੀ ਗਈ ਹੈ | ਇਹਨਾਂ ਸੀਟਾਂ ਵਿੱਚੋ ਵੀ ਵਾਰਡ ਨੰਬਰ 7, 9 ਅਤੇ 11 ਨੰਬਰ ਅਤਿ ਅਹਿਮ ਮੰਨੀਆਂ ਗਈਆਂ ਹਨ | ਵਾਰਡ ਨੰਬਰ 7 ਤੋਂ ਸਾਬਕਾ ਚੇਅਰਮੈਨ ਜੀਤ ਸਿੰਘ ਸਿੱਧੂ ਦੀ ਪਤਨੀ ਸ਼ਿੰਦਰਪਾਲ ਕੌਰ ਚੋਣ ਮੈਦਾਨ ਵਿਚ ਹੈ, ਜਦਕਿ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਬੇਹੱਦ ਨਜ਼ਦੀਕੀ ਬਲਵਿੰਦਰ ਸਿੰਘ ਢਿੱਲੋ ਦੀ ਮਾਤਾ ਅਮਰਜੀਤ ਕੌਰ ਸਾਬਕਾ ਕੌਂਸਲਰ ਨਰਿੰਦਰ ਸਿੰਘ ਨੰਦੂ ਦੀ ਪਤਨੀ ਸੰਦੀਪ ਕੌਰ ਅਤੇ ਵਾਰਡ ਨੰਬਰ 11 ਤੋਂ ਬਲਵਿੰਦਰ ਸਿੰਘ ਢਿੱਲੋਂ ਪਤਨੀ ਰਛਪਾਲ ਕੌਰ ਅਤੇ ਸੁਸ਼ੀਲ ਰਾਣੀ ਚੋਣ ਲੜ ਰਹੇ ਹਨ | ਵਾਰਡ ਨੰਬਰ 9 ਅਤੇ 11 ਵਿਚ ਲੰਘੀ ਰਾਤ ਤੱਕ ਮਾਹੌਲ ਗੜਬੜ ਵਾਲਾ ਬਣਿਆ ਰਿਹਾ | ਅੱਜ ਪੂਰੇ ਸ਼ਹਿਰ ਦੀਆਂ ਨਜ਼ਰਾਂ ਇਹਨਾ ਵਾਰਡਾਂ ਤੇ ਬਣੀਆਂ ਰਹੀਆਂ ਪ੍ਰੰਤੂ ਐਸ ਐਚ ਓ ਇੰਸਪੈਕਟਰ ਬਲਵੰਤ ਸਿੰਘ ਬਿਲਿੰਗ ਦੀ ਅਗਵਾਈ ਹੇਠ ਪ੍ਰਸਾਸ਼ਨ ਦੀ ਮੁਸਤੈਦੀ ਕਾਰਨ ਮਾਹੌਲ ਸ਼ਾਂਤੀ ਪੂਰਨ ਬਣਿਆ ਰਿਹਾ | ਇਸ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਕਾਂਗਰਸੀ ਆਗੂ ਰਜਿੰਦਰ ਰਾਜਾ ਬੀਰ ਕਲਾਂ, ਰਜਿੰਦਰ ਦੀਪਾ, ਐਡ. ਗੁਰਤੇਗ ਸਿੰਘ ਲੌਂਗੋਵਾਲ, ਆਬਜ਼ਰਬਰ ਸਨਮੀਕ ਸਿੰਘ ਹੈਨਰੀ, ਅਕਾਲੀ ਦਲ ਪੁਨਰ ਸੁਰਜੀਤ ਵਲੋਂ ਅਮਨਬੀਰ ਸਿੰਘ ਚੈਰੀ, ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਪਨਸੀਡ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਅਤੇ ਮਾਰਕੀਟ ਕਮੇਟੀ, ਚੇਅਰਮੈਨ ਅਵਤਾਰ ਸਿੰਘ ਈਲਵਾਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਿੰਦਰ ਕੌਰ ਬਰਾੜ, ਸੂਬਾ ਡੈਲੀਗੇਟ ਗੁਰਮੀਤ ਸਿੰਘ ਲੱਲੀ ਅਤੇ ਸਾ. ਚੇਅਰਮੈਨ ਅਮਰਜੀਤ ਸਿੰਘ ਬਡਰੁੱਖਾਂ ਨੇ ਵਾਰਡਾਂ ਵਿਚ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਆਪੋ ਆਪਣੇ ਵਰਕਰਾਂ ਦਾ ਹੌਸਲਾ ਵਧਾਇਆ | ਇਸ ਦੌਰਾਨ ਵਾਰਡ ਨੰਬਰ 5 ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਅਕਾਲੀ ਉਮੀਦਵਾਰ ਦੇ ਚੋਣ ਏਜੰਟ ਨੂੰ ਬਾਹਰ ਕੱਢਣ ਦੇ ਮਾਮਲੇ ਤੇ ਪੁਲਿਸ ਅਧਿਕਾਰੀਆਂ ਨਾਲ ਉਲਝ ਪਏ ਅਤੇ ਬਾਹਰ ਕੱਢੇ ਏਜੰਟਾਂ ਨੂੰ ਅੰਦਰ ਬਿਠਾਇਆ |
ਕਿਹੜੇ ਵਾਰਡ ਚ ਕਿੰਨੀਆ ਵੋਟਾਂ ਪਈਆਂ
ਲੌਂਗੋਵਾਲ ਦੇ ਵਾਰਡ ਨੰਬਰ 1 ਵਿਚ ਕੁੱਲ 979 ਵੋਟਾਂ ਚੋਂ 792 ਵੋਟਾਂ, ਵਾਰਡ ਨੰਬਰ 2 ਚੋਂ 843 ਚੋਂ 734, ਵਾਰਡ ਨੰਬਰ 3 ਵਿਚ 987 ਚੋਂ 825, ਵਾਰਡ ਨੰਬਰ 4 ਵਿਚ 910 ਚੋਂ 777, ਵਾਰਡ ਨੰਬਰ 5 ਵਿਚ 1080 ਚੋਂ 914, ਵਾਰਡ ਨੰਬਰ 6 ਵਿਚ 1044 ਚੋਂ 839, ਵਾਰਡ ਨੰਬਰ 7 ਵਿਚ 894 ਚੋਂ 719, ਵਾਰਡ ਨੰਬਰ 8 ਵਿਚ 1010 ਚੋਂ 840, ਵਾਰਡ ਨੰਬਰ 9 ਵਿਚ 764 ਚੋਂ 618, ਵਾਰਡ ਨੰਬਰ 10 ਵਿਚ 849 ਚੋਂ 764, ਵਾਰਡ ਨੰਬਰ 11 ਵਿਚ 977 ਚੋਂ 730, ਵਾਰਡ ਨੰਬਰ 12 ਵਿਚ 846 ਚੋਂ 764, ਵਾਰਡ ਨੰਬਰ 13 ਵਿਚ 644 ਚੋਂ 566, ਵਾਰਡ ਨੰਬਰ 14 ਵਿਚ 1017 ਚੋਂ 844, ਵਾਰਡ ਨੰਬਰ 15 ਵਿਚ 730 ਚੋਂ 626 ਵੋਟਾਂ ਪੋਲ ਹੋਈਆਂ ਹਨ |

ਪਿਛਲੀ ਖ਼ਬਰ ਭਵਾਨੀਗੜ੍ਹ ਦੇ 15 ਵਾਰਡਾਂ ਦੇ 23 ਬੂਥਾਂ 'ਤੇ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਚੜਿ੍ਹਆ ਨੇਪਰੇ <br/> ਅਗਲੀ ਖ਼ਬਰ ਧੂਰੀ ਦੇ 16 ਵਾਰਡਾਂ 'ਚ ਇੱਕਾ-ਦੁਕਾ ਘਟਨਾਵਾਂ ਨੂੰ ਛੱਡ ਕੇ ਅਮਨ ਅਮਾਨ ਨਾਲ ਪਈਆਂ ਵੋਟਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।