02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਧਰਮ ਪ੍ਰਚਾਰ ਕਮੇਟੀ ਨੇ ਹੋਣਹਾਰ ਬੱਚਿਆਂ ਦੀ ਕੀਤੀ ਹੌਸਲਾ ਅਫ਼ਜਾਈ <br/>

ਅਜੀਤ ਡੈਸਕ 01-06-2026
ਸੰਦੌੜ, 31 ਮਈ (ਗੁਰਪ੍ਰੀਤ ਸਿੰਘ ਚੀਮਾ) - ਸਰਕਾਰੀ ਐਲੀਮੈਂਟਰੀ ਮਿਡਲ ਸਕੂਲ ਸ਼ੇਰਗੜ੍ਹ ਵਿਖੇ ਕਰਵਾਏ ਗਏ ਇੱਕ ਸੰਖੇਪ ਸਮਾਗਮ ਦੌਰਾਨ ਧਰਮ ਪ੍ਰਚਾਰ ਕਮੇਟੀ ਸ਼ੇਰਗੜ੍ਹ ਚੀਮਾ ਵਲੋਂ ਵੱਖ ਵੱਖ ਕਲਾਸਾਂ ਵਿਚ ਮੋਹਰੀ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਗਿਆ | ਇਸ ਦੌਰਾਨ ਵੱਖ ਵੱਖ ਕਲਾਸਾਂ ਵਿਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਤੇ ਰਹਿਣ ਵਾਲੇ ਬੱਚਿਆਂ ਨੂੰ ਸਟੇਸ਼ਨਰੀ ਅਤੇ ਨਕਦ ਇਨਾਮ ਦਿੱਤਾ ਗਿਆ | ਸਕੂਲ ਦੇ ਸਟਾਫ਼ ਨੇ ਇਸ ਕਾਰਜ ਲਈ ਧਰਮ ਪ੍ਰਚਾਰ ਕਮੇਟੀ ਦੇ ਮੈਂਬਰਾਂ ਚੇਅਰਮੈਨ ਮੁਕੰਦ ਸਿੰਘ ਚੀਮਾ, ਹਰਦੀਪ ਸਿੰਘ ਸਾਧਾ, ਸਰਪੰਚ ਜੁਗਰਾਜ ਸਿੰਘ, ਸੁਰਜੀਤ ਸਿੰਘ ਚੀਮਾ, ਸੁਖਦੇਵ ਸਿੰਘ, ਈਦੂ ਖਾਂ, ਨੰਬਰਦਾਰ ਮੇਜਰ ਸਿੰਘ, ਅੰਮਿ੍ਤਪਾਲ ਸਿੰਘ ਮਾਨ, ਸੂਬੇਦਾਰ ਧਰਮਿੰਦਰ ਸਿੰਘ, ਦੱਲ ਸਿੰਘ ਦਾ ਧੰਨਵਾਦ ਕੀਤਾ | ਧਰਮ ਪ੍ਰਚਾਰ ਕਮੇਟੀ ਨੇ ਸਕੂਲ ਪ੍ਰਬੰਧਕਾਂ ਨੂੰ ਵਿਸਵਾਸ ਦਿਵਾਇਆ ਕਿ ਉਹ ਭਵਿੱਖ ਵਿਚ ਵੀ ਬੱਚਿਆਂ ਲਈ ਹਰ ਸੰਭਵ ਸਹਾਇਤਾ ਕਰਨਗੇ | ਇਸ ਮੌਕੇ ਸੰਦੀਪ ਕੌਰ, ਸਹਿਨਾਜ਼ ਪ੍ਰਵੀਨ, ਮੁਜਾਹਿਦ ਅਲੀ ਖਾਂ, ਮਮਤਾ ਗੋਇਲ, ਕੁਲਦੀਪ ਸਿੰਘ, ਜਸਪ੍ਰੀਤ ਕੌਰ, ਕਰਮਜੀਤ ਕੌਰ, ਇਕਬਾਲ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵੱਖ-ਵੱਖ ਜਥੇਬੰਦੀਆਂ ਦੀ ਪੰਜਾਬ ਪੱਧਰੀ ਮੀਟਿੰਗ <br/> ਅਗਲੀ ਖ਼ਬਰ ਕਿਸ ਦੇ ਸਿਰ ਸਜੇਗਾ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਤਾਜ? <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।