02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

'ਆਪ' ਦੀ ਚੋਣਾਂ 'ਚ ਹੋਈ ਜਿੱਤ ਤੋਂ ਬਾਅਦ 2027 'ਚ ਸਰਕਾਰ ਬਣਾਉਣਾ ਤੈਅ- ਬਾਂਸਲ <br/>

ਅਜੀਤ ਡੈਸਕ 01-06-2026
ਦਿੜ੍ਹਬਾ ਮੰਡੀ, 31 ਮਈ (ਜਸਵੀਰ ਸਿੰਘ ਅÏਜਲਾ) - ਆਮ ਆਦਮੀ ਪਾਰਟੀ ਦੀ ਪੰਜਾਬ 'ਚ ਸਥਾਨਕ ਸਰਕਾਰਾਂ ਚੋਣਾਂ ਵਿੱਚ ਹੋਈ ਵੱਡੀ ਜਿੱਤ ਤੋਂ ਬਾਅਦ 2027 ਵਿਚ ਸਰਕਾਰ ਬਣਾਉਣਾ ਤੈਅ ਹੋ ਚੁੱਕਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਟਰੇਡ ਕਮਿਸ਼ਨ ਹਲਕਾ ਦਿੜ੍ਹਬਾ ਦੇ ਚੇਅਰਮੈਨ ਅਜੇ ਬਾਂਸਲ ਸ਼ੈਟੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਸਥਾਨਕ ਸਰਕਾਰਾਂ (ਐਮ.ਸੀ. ਅਤੇ ਨਗਰ ਨਿਗਮ) ਚੋਣਾਂ 'ਚ ਹੋਈ ਵੱਡੀ ਜਿੱਤ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਇਕ ਵੱਡਾ ਰਾਜਨੀਤਿਕ ਬੂਸਟਰ ਮੰਨਿਆ ਜਾ ਰਿਹਾ ਹੈ | ਇਸ ਜਿੱਤ ਨੇ ਪਾਰਟੀ ਦੇ ਮਨੋਬਲ ਨੂੰ ਕਾਫ਼ੀ ਉੱਚਾ ਕੀਤਾ ਹੈ ਅਤੇ ਉਹ 2027 ਵਿੱਚ ਮੁੜ ਸਰਕਾਰ ਬਣਾਉਣ ਦੇ ਮਿਸ਼ਨ 'ਤੇ ਪੂਰੀ ਤਰ੍ਹਾਂ ਕੇਂਦਰਿਤ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਇਸ ਜਿੱਤ ਨੂੰ ਲੋਕਾਂ ਦੁਆਰਾ ਉਨ੍ਹਾਂ ਦੀ ਸਰਕਾਰ ਦੇ ਕੰਮਕਾਜ (ਜਿਵੇਂ ਕਿ ਮੁਫ਼ਤ ਬਿਜਲੀ, ਸਕੂਲ ਅਤੇ ਆਮ ਆਦਮੀ ਕਲੀਨਿਕ) 'ਤੇ ਲੱਗੀ ਹੈ |

ਪਿਛਲੀ ਖ਼ਬਰ ਮਨ ਕੀ ਬਾਤ ਪ੍ਰੋਗਰਾਮ ਬਣਿਆ ਨੌਜਵਾਨਾਂ ਦੇ ਉਤਸ਼ਾਹ ਦਾ ਜ਼ਰੀਆ- ਦਾਮਨ ਬਾਜਵਾ <br/> ਅਗਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਸ਼ਾਨਦਾਰ ਜਿੱਤ 'ਤੇ 'ਆਪ' ਆਗੂਆਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।