02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਜਿੱਤ ਨੂੰ ਦਿਮਾਗ਼ 'ਤੇ ਨਾ ਚੜ੍ਹਨ ਦਿਓ ਅਮਨ ਅਰੋੜਾ ਦਾ ਜੇਤੂ ਕੌਂਸਲਰਾਂ ਨੂੰ ਮੰਤਰ

ਅਜੀਤ ਡੈਸਕ 01-06-2026
ਲੌਂਗੋਵਾਲ, 31 ਮਈ (ਵਿਨੋਦ, ਖੰਨਾ) - ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਅੱਜ ਲੌਂਗੋਵਾਲ ਵਿਖੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਜਿੱਤ ਹਾਸਲ ਕਰਨ ਵਾਲੇ ਨਵੇਂ ਚੁਣੇ ਗਏ ਕੌਂਸਲਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਲੌਂਗੋਵਾਲ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਕੰਮਾਂ ਅਤੇ ਸਾਫ਼-ਸੁਥਰੀ ਰਾਜਨੀਤੀ 'ਤੇ ਆਪਣੀ ਮੋਹਰ ਲਗਾਈ ਹੈ ਅਮਨ ਅਰੋੜਾ ਨੇ ਜਿੱਤੇ ਅਤੇ ਹਾਰੇ ਉਮੀਦਵਾਰਾਂ ਨੂੰ ਸਫਲਤਾ ਦਾ ਮੰਤਰ ਦਿੰਦਿਆਂ ਕਿਹਾ ਕਿ ਜੇਕਰ ਤੁਹਾਡੇ ਅੰਦਰ ਲੋਕ ਸੇਵਾ ਦਾ ਜਜ਼ਬਾ ਹੈ ਅਤੇ ਤੁਸੀਂ ਰਾਜਨੀਤੀ ਵਿਚ ਲੰਬੀ ਰੇਸ ਦਾ ਘੋੜਾ ਬਣਨਾ ਚਾਹੁੰਦੇ ਹੋ ਤਾਂ ਜਿੱਤ ਨੂੰ ਦਿਮਾਗ਼ 'ਤੇ ਨਾ ਚੜ੍ਹਨ ਦਿਓ ਅਤੇ ਹਾਰ ਨੂੰ ਦਿਲ 'ਤੇ ਨਾ ਲਾਇਓ | ਤੁਹਾਡੇ ਨਿੱਜੀ ਕੰਮ ਬਾਅਦ ਵਿੱਚ ਆਏ ਵਾਰਡ ਦੇ ਲੋਕਾਂ ਦੇ ਕੰਮ ਪਹਿਲੀ ਤਰਜ਼ੀਹ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਅਸੀਂ ਲੌਂਗੋਵਾਲ ਨੂੰ ਅਜਿਹਾ ਪ੍ਰਧਾਨ ਦੇਣ ਜਾ ਰਹੇ ਜਿਸ ਨੰੂ ਵੇਖ ਕੇ ਹਰ ਲੌਂਗੋਵਾਲ ਵਾਸੀ ਇਹ ਮਹਿਸੂਸ ਕਰੇ ਕਿ ਉਹ ਖ਼ੁਦ ਪ੍ਰਧਾਨ ਹੈ | ਨਵੇਂ ਚੁਣੇ ਗਏ ਕੌਂਸਲਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਜਿੱਤ ਸਿਰਫ਼ ਇੱਕ ਸਿਆਸੀ ਸਫਲਤਾ ਨਹੀਂ, ਸਗੋਂ ਲੋਕਾਂ ਵੱਲੋਂ ਸੌਂਪੀ ਗਈ ਵੱਡੀ ਜ਼ਿੰਮੇਵਾਰੀ ਹੈ | ਉਨ੍ਹਾਂ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਵਾਰਡਾਂ ਦੇ ਵਿਕਾਸ, ਸਫ਼ਾਈ ਪ੍ਰਬੰਧ, ਬੁਨਿਆਦੀ ਸਹੂਲਤਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਨੂੰ ਆਪਣੀ ਪਹਿਲ ਬਣਾਉਣ | ਪੰਜਾਬ ਸਰਕਾਰ ਸ਼ਹਿਰੀ ਵਿਕਾਸ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਣ ਲਈ ਲਗਾਤਾਰ ਕੰਮ ਕਰ ਰਹੀ ਹੈ | ਉਨ੍ਹਾਂ ਭਰੋਸਾ ਦਿਵਾਇਆ ਕਿ ਲੌਂਗੋਵਾਲ ਦੇ ਵਿਕਾਸ ਨਾਲ ਸਬੰਧਿਤ ਹਰ ਜਾਇਜ਼ ਮੰਗ ਅਤੇ ਪ੍ਰਾਜੈਕਟ ਨੂੰ ਸਰਕਾਰ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੇ ਨਤੀਜਿਆਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਰਵਾਇਤੀ ਸਿਆਸਤ ਨੂੰ ਨਕਾਰ ਕੇ ਵਿਕਾਸ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇ ਹੱਕ ਵਿੱਚ ਖੜ੍ਹੇ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਮਿਲਿਆ ਭਰਵਾਂ ਸਮਰਥਨ ਲੋਕਾਂ ਦੇ ਭਰੋਸੇ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਦਾ ਨਤੀਜਾ ਹੈ | ਇਸ ਮੌਕੇ ਨਵੇਂ ਚੁਣੇ ਗਏ ਕੌਂਸਲਰਾਂ ਨੇ ਭਰੋਸਾ ਦਿਵਾਇਆ ਕਿ ਉਹ ਆਪੋ ਆਪਣੇ ਇਲਾਕਿਆਂ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ | ਇਸ ਮੌਕੇ ਕਰਮਜੀਤ ਕੌਰ, ਬਲਵੰਤ ਸਿੰਘ ਬੀਟਾ, ਸਤਵੰਤ ਕੌਰ ਸਿੱਧੂ, ਬਲਵਿੰਦਰ ਸਿੰਘ, ਅਮਰਜੀਤ ਕੌਰ ਢਿੱਲੋਂ, ਬੁੱਧ ਸਿੰਘ ਧਾਲੀਵਾਲ, ਰਛਪਾਲ ਕੌਰ ਢਿੱਲੋਂ, ਕੁਲਦੀਪ ਸਿੰਘ ਬੰਟੀ ਮਾਨ, ਸਰਬਜੀਤ ਕੌਰ ਅਤੇ ਜਸਵੀਰ ਕੌਰ (ਸਾਰੇ ਕੌਂਸਲਰ), ਬਲਵਿੰਦਰ ਸਿੰਘ ਢਿੱਲੋਂ, ਐਡ. ਹਰਪ੍ਰੀਤ ਸਿੰਘ ਸਿੱਧੂ, ਅੰਮਿ੍ਤਪਾਲ ਸਿੰਘ ਸਿੱਧੂ, ਮੇਲਾ ਸਿੰਘ ਸੂਬੇਦਾਰ, ਜਗਦੇਵ ਸਿੰਘ ਸਿੱਧੂ ਸਾ. ਪ੍ਰਧਾਨ, ਗੋਬਿੰਦ ਸਿੰਘ ਸਰਪੰਚ ਉਦੇ ਭਾਨ ਸਿੰਘ ਨਗਰ, ਜਤਿੰਦਰ ਰਿਸ਼ੀ, ਕਮਲਜੀਤ ਸਿੰਘ ਵਿੱਕੀ, ਕੁਲਦੀਪ ਸਿੰਘ, ਜਸਵਿੰਦਰ ਸਿੰਘ ਨੱਪੀ, ਵਿੱਕੀ ਵਸਿਸ਼ਟ, ਪਰਮਜੀਤ ਕੌਰ ਬਟੂਹਾ ਮੈਂਬਰ ਬਲਾਕ ਸੰਮਤੀ, ਨਿਹਾਲ ਸਿੰਘ ਸਰਪੰਚ, ਗੁਰਜੰਟ ਖਾਂ, ਗੋਪਾਲ ਕਿ੍ਸ਼ਨ ਪਾਲੀ, ਗੁਰਮੀਤ ਸਿੰਘ, ਮਾ. ਨਰਿੰਦਰ ਸ਼ਰਮਾ, ਵੈਦ ਮੋਹਨ ਸਿੰਘ, ਗੁਰਸੇਵਕ ਸਿੰਘ, ਸਰਪੰਚ ਦਰਸ਼ਨ ਸਿੰਘ, ਤਰੁਣ ਕੁਮਾਰ, ਨੀਟੂ ਸ਼ਰਮਾ ਅਤੇ ਨਰੇਸ਼ ਕੁਮਾਰ ਸੰਜੂ ਹਾਜ਼ਰ ਸਨ |

ਪਿਛਲੀ ਖ਼ਬਰ ਵਿੱਤ ਮੰਤਰੀ ਚੀਮਾ ਵਲੋਂ ਪਿੰਡ ਡਸਕਾ ਵਿਖੇ ਨਵੀਆਂ ਬਣੀਆਂ ਸੜਕਾਂ ਦਾ ਉਦਘਾਟਨ ਪਿੰਡਾਂ ਦੇ ਵਿਕਾਸ ਕਾਰਜਾਂ ਚ ਕੋਈ ਕਮੀ ਨਹ... ਅਗਲੀ ਖ਼ਬਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਢਢੋਗਲ ਤੋਂ ਰਸਦ ਦੇ ਟਰੱਕ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।