ਸ਼ੇਰਪੁਰ, 5 ਜੂਨ (ਮੇਘ ਰਾਜ ਜੋਸ਼ੀ) - ਵਿਸ਼ਵ ਵਾਤਾਵਰਨ ਦਿਵਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਸਿਹਤ ਬਲਾਕ ਫਤਿਹਗੜ੍ਹ ਪੰਜਗਰਾਈਆਂ ਡਾ. ਜੀ.ਐਸ ਭਿੰਡਰ ਵੱਲੋਂ ਪਿੰਡ ਮਿੱਠੇਵਾਲ ਵਿਖੇ ਸਿਹਤ ਕੇਂਦਰ ਵਿੱਚ ਸੇਵਾਵਾਂ ਨਿਭਾ ਰਹੇ ਵਾਤਾਵਰਨ ਪ੍ਰੇਮੀ ਸਿਹਤ ਕਰਮਚਾਰੀ ਰਾਜੇਸ਼ ਰਿਖੀ ਪੰਜਗਰਾਈਆਂ ਦਾ ਵਾਤਾਵਰਨ ਤੇ ਪੰਛੀਆਂ ਦੀ ਸੇਵਾ ਵਿੱਚ ਪਾਏ ਯੋਗਦਾਨ ਅਤੇ ਖ਼ਾਸਕਰ ਸਬ ਸੈਂਟਰ ਨੂੰ ਵਾਤਾਵਰਨ ਪੱਖੋਂ ਨਮੂਨੇ ਦਾ ਸੈਂਟਰ ਬਣਾਉਣ ਬਦਲੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਬੋਲਦਿਆਂ ਡਾ. ਭਿੰਡਰ ਨੇ ਕਿਹਾ ਕਿ ਤੰਦਰੁਸਤ ਰਹਿਣ ਦੇ ਲਈ ਵਾਤਾਵਰਨ ਨੂੰ ਸੰਭਾਲਣ ਦੀ ਬਹੁਤ ਲੋੜ ਹੈ ਅਤੇ ਰਾਜੇਸ਼ ਰਿਖੀ ਵੱਲੋਂ ਸਿਹਤ ਕੇਂਦਰ ਤੇ ਸੈਂਕੜੇ ਪੌਦੇ ਲਗਾਏ ਗਏ ਹਨ ਅਤੇ ਉਨ੍ਹਾਂ ਨੂੰ ਖ਼ੁਦ ਪਾਲਿਆ ਜਾ ਰਿਹਾ ਹੈ ਜਿਸ ਕਰ ਕੇ ਸਬ ਸੈਂਟਰ ਹਰਿਆਵਲ ਪੱਖੋਂ ਵੇਖਣਯੋਗ ਸੈਂਟਰ ਬਣ ਚੁੱਕਿਆ ਹੈ | ਉਨ੍ਹਾਂ ਕਿਹਾ ਸਾਰਿਆਂ ਨੂੰ ਰਲ਼ ਮਿਲ ਕਿ ਵਾਤਾਵਰਨ ਨੂੰ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਸਾਫ਼ ਸਫ਼ਾਈ ਤੇ ਵਧੀਆ ਆਲੇ ਦੁਆਲੇ ਨਾਲ ਬਿਮਾਰੀਆਂ ਤੋਂ ਬਚਾਅ ਹੋ ਸਕੇ | ਇਸ ਮੌਕੇ ਸੇਵਾ ਮੁਕਤ ਅਧਿਆਪਕ ਸ੍ਰੀ ਸੋਮਨਾਥ ਸ਼ਰਮਾ, ਮਾਸਟਰ ਮਹਿੰਦਰ ਪ੍ਰਤਾਪ ਐਮ. ਪੀ, ਬਲਾਕ ਬੀ. ਈ. ਈ ਹਰਪ੍ਰੀਤ ਕੌਰ, ਹੈਲਥ ਸੁਆਰਵਾਈਜਰ ਅੰਮਿ੍ਤਪਾਲ ਕੌਰ, ਹੈਲਥ ਸੁਪਰਵਾਈਜ਼ਰ ਰਵਿੰਦਰ ਕੁਮਾਰੀ, ਸੀ. ਐੱਚ ਓ ਸੰਦੀਪ ਕੌਰ, ਗੁਰਮੀਤ ਕੌਰ ਮਪਹਵ ਫੀਮੇਲ, ਵਰਸ਼ਦੀਪ ਅੱਤਰੀ ਪੀ. ਓ,ਦੀਪਕ ਸ਼ਰਮਾ ਆਈ. ਏ, ਤੇਜਿੰਦਰ ਸਿੰਘ, ਰਜ਼ੀਆਂ ਬੇਗਮ ਐਲ. ਟੀ, ਰੁਪਿੰਦਰ ਕੌਰ ਸੀ. ਏ, ਪ੍ਰਵੀਨ ਖਾਤੂੰਨ ਐਲ.ਟੀ, ਬਸੰਤ ਸਿੰਘ ਮਿੱਠੇਵਾਲ ਸਮੇਤ ਕਈ ਮੁਲਾਜ਼ਮ ਹਾਜ਼ਰ ਸਨ |