13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਪਟਿਆਲਾ ਵਿਖੇ ਲਾਠੀਚਾਰਜ ਵਿਰੁੱਧ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰਾ

ਅਜੀਤ ਡੈਸਕ 09-06-2026
ਅਹਿਮਦਗੜ੍ਹ, 8 ਜੂਨ (ਸੁਖਜੀਤ ਸਿੰਘ ਖੇੜਾ) - ਅੱਜ ਇੱਥੇ 66 ਕੇਵੀ ਸਬ ਸਟੇਸ਼ਨ ਅਹਿਮਦਗੜ੍ਹ ਤੇ ਪੈਨਸ਼ਨਰ ਐਸੋਸੀਏਸ਼ਨ ਅਤੇ ਪਾਵਰ ਕਾਮ ਵੱਲੋਂ ਟੀ.ਐਸ.ਯੂ. ਬੇਰੁਜ਼ਗਾਰ ਅਪਰੈਂਟਸ ਲਾਈਨਮੈਨਾਂ ਤੇ ਪਟਿਆਲਾ ਵਿਖੇ ਕੀਤੇ ਗਏ ਲਾਠੀ ਚਾਰਜ ਦੀ ਨਿਖੇਧੀ ਕਰਦਿਆਂ ਉਸ ਘਟਨਾ ਦੌਰਾਨ ਪੁਲਿਸ ਅਧਿਕਾਰੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਤੇ ਪਟਿਆਲਾ ਪੁਲਿਸ ਪ੍ਰਸ਼ਾਸਨ ਦਾ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ | ਮੁਜ਼ਾਹਰੇ ਨੂੰ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਸਾਥੀ ਸੁਖਚਰਨਜੀਤ ਸ਼ਰਮਾ, ਨਿਰਭੈ ਸਿੰਘ, ਕੁਲਦੀਪ ਸਿੰਘ, ਐਮ.ਓ.ਯੂ. ਵੱਲੋਂ ਸਾਥੀ ਅੱਛਰ ਸਿੰਘ ਭੰਧੇਰ, ਇੰਪਲਾਈਜ਼ ਫੈਡਰੇਸ਼ਨ ਵੱਲੋਂ ਸਾਥੀ ਨੇਕ ਇੰਦਰ ਸਿੰਘ, ਟੀ.ਐਸ.ਯੂ. ਵੱਲੋਂ ਸਾਥੀ ਆਸ਼ੂ ਕੁਮਾਰ ਬੈਂਸ ਅਤੇ ਸਾਥੀ ਲਖਵਿੰਦਰ ਸਿੰਘ, ਪੀ.ਐਸ.ਈ.ਬੀ. ਇਮਪਲਾਈਜ ਫੈਡਰੇਸ਼ਨ ਇੰਟਕ ਵੱਲੋਂ ਸਾਥੀ ਕੁਲਵਿੰਦਰ ਸਿੰਘ ਅਤੇ ਸਾਥੀ ਗੁਰਪ੍ਰੀਤ ਸਿੰਘ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਜਿਸ ਤਰ੍ਹਾਂ ਬਿਜਲੀ ਵਿਭਾਗ ਨੇ ਇਨ੍ਹਾਂ ਕਾਮਿਆਂ ਦੇ ਨਾਲ ਬਿਜਲੀ ਵਿਭਾਗ ਵਿੱਚ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਇਨਾਂ ਸਾਥੀਆਂ ਨੂੰ ਬਿਜਲੀ ਵਿਭਾਗ ਵਿੱਚ ਰੋਜ਼ਗਾਰ ਦਿੱਤਾ ਜਾਏ | ਜਿਸ ਤਰ੍ਹਾਂ ਸਰਕਾਰ ਹਰ ਵਰਗ ਦੇ ਕਰਮਚਾਰੀਆਂ ਮੁਲਾਜ਼ਮਾਂ ਉੱਪਰ ਜਬਰ ਜਨਾਹ ਢਾਹ ਰਹੀ ਹੈ, ਉਸ ਤਰ੍ਹਾਂ ਹੀ ਸਾਰੇ ਮੁਲਾਜ਼ਮ ਵੱਖ ਵੱਖ ਜਥੇਬੰਦੀਆਂ ਇੱਕ ਪਲੇਟਫ਼ਾਰਮ 'ਤੇ ਇਕੱਠੀਆਂ ਹੋ ਰਹੀਆਂ ਹਨ | ਉਨ੍ਹਾਂ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਵਾਜਬ ਹੱਕ ਰੋਕੇ ਗਏ ਹਨ | ਉਨ੍ਹਾਂ ਕਿਹਾ ਕਿ ਸੀਲਬੰਦ ਲਫਾਫੇ ਵਿੱਚ ਹਾਈ ਕੋਰਟ ਵਿੱਚ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਘਟਾਉਣ ਦੀ ਤਜਵੀਜ਼ ਰੱਖੀ ਗਈ | ਅਜਿਹੀ ਹਾਲਤ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਕੋਲ ਸੰਘਰਸ਼ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ |
ਪਿਛਲੀ ਖ਼ਬਰ ਸਹਿਨੂਰ ਬਾਵਾ ਨੂੰ ਅਮਨ ਅਰੋੜਾ ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਆਤਮ ਹੱਤਿਆ ਦੇ ਮਾਮਲੇ 'ਚੋਂ ਚਾਰ ਅÏਰਤਾਂ ਸਮੇਤ ਛੇ ਨੂੰ ਮਿਲੀ ਜ਼ਮਾਨਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।