14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਕੌਂਸਲਰ ਛੰਨੋ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਨੇ ਦਿੱਤਾ ਇੱਕ ਲੱਖ ਰੁਪਏ ਦਾ ਚੈੱਕ <br/>

ਅਜੀਤ ਡੈਸਕ 09-06-2026
ਲੌਂਗੋਵਾਲ, 8 ਜੂਨ (ਸ.ਸ.ਖੰਨਾ, ਵਿਨੋਦ) - ਪਿਛਲੇ ਦਿਨੀਂ ਹੋਈਆਂ ਨਗਰ ਕੌਂਸਲ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਵਾਰਡ ਨੰਬਰ 15 'ਚੋਂ ਤੱਕੜੀ ਚੋਣ ਨਿਸ਼ਾਨ 'ਤੇ ਜਿੱਤ ਹਾਸਿਲ ਕੀਤੀ ਹੈ | ਪੂਰੇ ਪੰਜਾਬ 'ਚੋਂ ਲੌਂਗੋਵਾਲ ਦੇ ਜੋਗੀ ਨਾਥ ਭਾਈਚਾਰੇ ਨੂੰ ਮਾਣ ਸਤਿਕਾਰ ਦਿੰਦੇ ਹੋਏ ਕੌਂਸਲਰ ਛੰਨੋ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਪਹਿਲੀ ਵਾਰੀ ਬਤੌਰ ਐਮ ਸੀ ਉਮੀਦਵਾਰ ਚੋਣ ਮੈਦਾਨ 'ਚ ਉਤਾਰਿਆ ਗਿਆ | ਛੰਨੋ ਪੰਜਾਬ 'ਚ ਜੋਗੀ ਨਾਥਾ ਦੇ ਭਾਈਚਾਰੇ 'ਚੋਂ ਪਹਿਲੀ ਨਗਰ ਕੌਂਸਲ 'ਚ ਤੱਕੜੀ ਦੇ ਚੋਣ ਨਿਸ਼ਾਨ 'ਤੇ ਜਿੱਤ ਕੇ ਕੌਂਸਲਰ ਬਣੀ ਹੈ | ਅੱਜ ਪਾਰਟੀ ਦਫ਼ਤਰ ਚੰਡੀਗੜ੍ਹ ਵਿਖੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਿਬ ਵਲੋਂ ਛੰਨੋ ਨੂੰ ਸਨਮਾਨਿਤ ਕੀਤਾ ਗਿਆ, ਉੱਥੇ ਹੀ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਛੰਨੋ ਨੂੰ ਸਨਮਾਨਿਤ ਕਰਦੇ ਹੋਏ ਆਪਣੇ ਐਮ ਪੀ ਫ਼ੰਡ ਕੋਟੇ 'ਚੋਂ ਇੱਕ ਲੱਖ ਰੁਪਇਆ ਕੌਂਸਲਰ ਛੰਨੋ ਨੂੰ ਆਪਣੇ ਵਾਰਡ ਨੰਬਰ-15 ਦੇ ਕੰਮਾਂ ਲਈ ਦਿੱਤਾ ਗਿਆ | ਇਸ ਮੌਕੇ ਜਥੇਦਾਰ ਨਾਥ ਸਿੰਘ ਹਮੀਦੀ ਹਲਕਾ ਇੰਚਾਰਜ ਮਹਿਲ ਕਲਾਂ, ਸਾ. ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ, ਸੂਬਾ ਡੈਲੀਗੇਟ ਗੁਰਮੀਤ ਸਿੰਘ ਲੱਲੀ, ਸਰਪੰਚ ਸੁਖਵਿੰਦਰ ਸਿੰਘ ਚਹਿਲ, ਸਾਬਕਾ ਕੌਂਸਲਰ ਜਗਸੀਰ ਸਿੰਘ ਗਾਂਧੀ, ਕਮਲ ਬਰਾੜ, ਮੇਵਾ ਨਾਥ, ਬਿੱਲੂ ਨਾਥ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਿੱਖ ਬੁੱਧੀਜੀਵੀ ਮੰਚ ਵਲੋਂ ਸ਼ਾਂਤਮਈ ਅੰਦੋਲਨ ਕਰ ਰਹੇ ਬੇਰੁਜ਼ਗਾਰਾਂ 'ਤੇ ਅੱਤਿਆਚਾਰ ਦੀ ਨਿਖੇਧੀ <br/> ਅਗਲੀ ਖ਼ਬਰ ਚੇਅਰਮੈਨ ਉੱਭੀ ਨੇ ਸ਼ੁਕਰਾਨਾ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।