30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਅਧਿਆਪਕਾਂ ਦਾ ਵਫ਼ਦ ਡਾਇਰੈਕਟਰ ਸਿੱਖਿਆ ਨੂੰ ਮਿਲਿਆ <br/>

ਅਜੀਤ ਡੈਸਕ 10-06-2026
ਸੰਗਰੂਰ, 9 ਜੂਨ (ਚੌਧਰੀ ਨੰਦ ਲਾਲ ਗਾਂਧੀ) - ਸਾਂਝਾ ਅਧਿਆਪਕ ਮੋਰਚਾ ਪੰਜਾਬ ਦਾ ਇੱਕ ਵਫ਼ਦ, ਜਿਸ 'ਚ ਮੋਰਚੇ ਦੇ ਕਨਵੀਨਰ ਸੁਖਵਿੰਦਰ ਸਿੰਘ ਚਾਹਲ, ਕ੍ਰਿਸ਼ਨ ਸਿੰਘ ਦੁੱਗਾਂ, ਸੁਰਿੰਦਰ ਕੁਮਾਰ ਪੁਆਰੀ, ਸੁਰਿੰਦਰ ਕੰਬੋਜ ਤੇ ਕੋ ਕਨਵੀਨਰ ਵਰਿੰਦਰਜੀਤ ਸਿੰਘ ਬਜਾਜ, ਹਰਵਿੰਦਰ ਬਿਲਗਾ ਤੇ ਹੋਰ ਆਗੂ ਲਛਮਣ ਸਿੰਘ ਨਬੀਪੁਰ ਪਰਵਿੰਦਰ ਭਾਰਤੀ, ਦੀਦਾਰ ਸਿੰਘ ਪਟਿਆਲਾ, ਤਰਲੋਚਨ ਸਿੰਘ ਬਲਾਚੌਰ, ਪਰਮਿੰਦਰ ਸਿੰਘ ਕਾਲੀਆ, ਸੁਖਪਾਲ ਬਕਰਾਹਾ, ਹਰਜਿੰਦਰ ਅਰਜ਼ ਹੋਰ ਆਗੂ ਸ਼ਾਮਿਲ ਹੋਏ, ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਪੰਜਾਬ ਸਕੱਤਰ ਸਿੰਘ ਬੱਲ ਨੂੰ ਮਿਲਿਆ | ਮੀਟਿੰਗ 'ਚ ਪ੍ਰੋਮੋਸ਼ਨ ਸੈੱਲ ਦੇ ਸਹਾਇਕ ਡਾਇਰੈਕਟਰ ਮਹੇਸ਼ ਗੁਪਤਾ ਤੇ ਡੀਲਿੰਗ ਰਜੀਵ ਕੁਮਾਰ ਵੀ ਸ਼ਾਮਿਲ ਹੋਏ | ਜਿਸ ਵਿੱਚ ਈ.ਟੀ.ਟੀ., ਐਚ.ਟੀ., ਸੀ.ਐਚ.ਟੀ. ਤੇ ਹੋਰ ਕੈਟਾਗਰੀ ਤੋਂ ਮਾਸਟਰ ਕਾਡਰ 'ਚ ਤਰੱਕੀ ਲਈ ਵਿਭਾਗ ਵੱਲੋਂ ਜਾਰੀ ਕੀਤੀਆਂ ਤਰੱਕੀ ਸੂਚੀਆਂ ਵਿੱਚ ਪਾਈਆਂ ਤਰੁਟੀਆਂ ਸਬੰਧੀ ਮਿਲਿਆ | ਇਸ ਮੀਟਿੰਗ ਵਿੱਚ ਵੱਖ-ਵੱਖ ਮੁੱਦੇ ਵਿਚਾਰੇ ਗਏ | ਡਾਇਰੈਕਟਰ ਸਿੱਖਿਆ ਵਲੋਂ ਮਸਲਿਆ ਦਾ ਸਾਰਥਿਕ ਹੱਕ ਦਾ ਭਰੋਸਾ ਦਿਵਾਇਆ ਗਿਆ |

ਪਿਛਲੀ ਖ਼ਬਰ ਕਿੱਤਾ ਅਗਵਾਈ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਥਾਣਾ ਸਦਰ ਅਹਿਮਦਗੜ੍ਹ ਦੇ ਪਿੰਡਾਂ ਅੰਦਰ 'ਬੇਖ਼ੌਫ ਚੋਰਾਂ ਦਾ ਕਹਿਰ' ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।