30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਮੋਹਨ ਸ਼ਰਮਾ ਦੀ ਕਹਾਣੀ 'ਸਫ਼ਰ' 'ਤੇ ਬਣੇਗੀ ਫ਼ਿਲਮ <br/>

ਅਜੀਤ ਡੈਸਕ 10-06-2026
ਸੰਗਰੂਰ, 9 ਜੂਨ (ਸੁਖਵਿੰਦਰ ਸਿੰਘ ਫੁੱਲ) - ਆਊਟ ਸਾਈਡ ਮੀਡੀਆ ਨੈਟ ਫਿਲਮਜ਼ ਵਲੋਂ ਚਰਚਿਤ ਲੇਖਕ ਮੋਹਨ ਸ਼ਰਮਾ ਦੀ ਕਹਾਣੀ 'ਸਫ਼ਰ' 'ਤੇ ਫ਼ਿਲਮ ਬਣ ਰਹੀ ਹੈ | ਫ਼ਿਲਮ ਦੇ ਨਿਰਮਾਤਾ ਭਗਵੰਤ ਕੰਗ ਨੇ ਪ੍ਰਗਟਾਵਾ ਕੀਤਾ ਹੈ ਕਿ ਕਹਾਣੀ ਵਿਚ ਪਤੀ-ਪਤਨੀ ਦੇ ਰਿਸ਼ਤੇ ਵਿੱਚ ਆਉਂਦੀਆਂ ਤਰੇੜਾਂ, ਬਜ਼ੁਰਗਾਂ ਦੀ ਦੁਰਗਤੀ ਅਤੇ ਸਮਾਜਿਕ ਤਾਣੇ- ਬਾਣੇ ਦੀਆਂ ਕੱਚੀਆਂ ਤੰਦਾਂ ਦਾ ਖ਼ੂਬਸੂਰਤੀ ਨਾਲ ਵਰਣਨ ਕੀਤਾ ਗਿਆ ਹੈ | ਫ਼ਿਲਮ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋ ਰਹੀ ਹੈ ਅਤੇ ਇਸ ਦੇ ਸਹਿ ਨਿਰਦੇਸ਼ਕ ਪਰਮਜੀਤ ਨਾਗਰਾ ਹੋਣਗੇ | ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੋਹਨ ਸ਼ਰਮਾ ਦੀਆਂ ਸੱਤ ਕਹਾਣੀਆਂ 'ਤੇ ਲਘੂ ਫ਼ਿਲਮਾਂ ਬਣ ਚੁੱਕੀਆਂ ਹਨ ਅਤੇ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ |

ਪਿਛਲੀ ਖ਼ਬਰ ਸਾਹਿਤਕਾਰਾਂ ਵਲੋਂ ਪੰਜਾਬੀ ਭਾਸ਼ਾ ਵਿਰੋਧੀ ਫ਼ੈਸਲਿਆਂ ਖ਼ਿਲਾਫ਼ ਇਕਜੁੱਟ ਹੋਣ ਦਾ ਦਿੱਤਾ ਸੱਦਾ <br/> ਅਗਲੀ ਖ਼ਬਰ ਐਸ.ਆਈ.ਆਰ. ਸੰਬੰਧੀ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਲੋਕ-ਡੀ.ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।