29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਖੱਤਰੀ ਮਹਾਂਸਭਾ ਦੀ ਸੂਬਾ ਪੱਧਰੀ ਇਕੱਤਰਤਾ <br/>

ਅਜੀਤ ਡੈਸਕ 10-06-2026
ਅਮਰਗੜ੍ਹ, 9 ਜੂਨ (ਪਵਿੱਤਰ ਸਿੰਘ, ਜਤਿੰਦਰ ਮੰਨਵੀ) - ਖੱਤਰੀ ਮਹਾਂਸਭਾ ਪੰਜਾਬ ਦੀ ਇੱਕ ਵਿਸ਼ੇਸ਼ ਇਕੱਤਰਤਾ ਕਿ੍ਸ਼ਨ ਕੌਸ਼ਲ ਦੀ ਦੇਖ-ਰੇਖ ਹੇਠ ਹੋਈ, ਜਿਸ ਵਿੱਚ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਦੇ ਇੰਚਾਰਜਾਂ ਤੋਂ ਇਲਾਵਾ ਅਤੇ ਸੂਬੇ ਦੇ ਉਪ ਪ੍ਰਧਾਨ ਵਰਿੰਦਰ ਕੁਮਾਰ ਕੰਦ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਇਕੱਤਰਤਾ ਦੌਰਾਨ ਖੱਤਰੀ ਸਮਾਜ ਦੀ ਏਕਤਾ, ਸਮਾਜਿਕ ਗਤੀਵਿਧੀਆਂ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਹਾਜ਼ਰ ਮੈਂਬਰਾਂ ਨੇ ਸਮਾਜ ਹਿਤ ਵਿੱਚ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਭਵਿੱਖ 'ਚ ਵੀ ਇਸੇ ਤਰ੍ਹਾਂ ਮਿਲ-ਜੁਲ ਕੇ ਕੰਮ ਕਰਨ ਦਾ ਸੰਕਲਪ ਲਿਆ | ਸੂਬਾ ਉਪ ਪ੍ਰਧਾਨ ਵਰਿੰਦਰ ਕੁਮਾਰ ਕੰਦ ਨੇ ਸਮਾਜ ਅਤੇ ਸੰਗਠਨ ਪ੍ਰਤੀ ਵਧੀਆ ਸੇਵਾਵਾਂ ਨਿਭਾਉਣ ਵਾਲੇ ਪ੍ਰਮੁੱਖ ਮੈਂਬਰ ਕਿ੍ਸ਼ਨ ਕੌਸ਼ਲ, ਡਾ. ਹਰਜੀਤ ਕੌਸ਼ਲ, ਕੌਂਸਲਰ ਦੀਪਕ ਕੋੜਾ, ਕੌਂਸਲਰ ਸੰਦੀਪ ਕੋੜਾ, ਸੀਨੀਅਰ ਆਗੂ ਪ੍ਰੇਮ ਚੰਦ ਕਪੂਰ ਅਤੇ ਰਜਤ ਸ਼ਾਹੀ ਆਦਿ ਪ੍ਰਤੀਨਿਧੀਆਂ ਨੂੰ ਸਨਮਾਨਿਤ ਕੀਤਾ | ਅੰਤ ਵਿੱਚ ਕੌਂਸਲਰ ਦੀਪਕ ਕੌੜਾ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਗੁਰਿੰਦਰ ਕੁਮਾਰ ਬਬਲੀ, ਪਾਰਸ ਸ਼ਾਹੀ, ਰਾਜੇਸ਼ ਕੁਮਾਰ, ਵਿਕਰਮ ਰੇਹਾਨ, ਰਾਜਿੰਦਰ ਕੁਮਾਰ ਨਿੱਟੂ, ਡਾ. ਲੋਕਰਾਜ, ਨਿਤਿਨ ਕੋੜਾ, ਮਹੇਸ਼ ਜਖ਼ਮੀ ਅਤੇ ਤਰਸੇਮ ਭੰਡਾਰੀ ਸਮੇਤ ਹੋਰ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਹਲਕਾ ਦਿੜ੍ਹਬਾ ਦੇ ਪਿੰਡਾਂ 'ਚ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵਲੋਂ ਭੰਡੀ ਪ੍ਰਚਾਰ ਮੁਹਿੰਮ <br/> ਅਗਲੀ ਖ਼ਬਰ ਪਲੇਅ-ਵੇਅ ਸਕੂਲਾਂ ਦੀ ਰਜਿਸਟਰੇਸ਼ਨ ਕਰਵਾਉਣਾ ਕੀਤਾ ਲਾਜ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।