28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਥਾਰ ਗੱਡੀ ਅੱਗ ਲੱਗਣ ਕਾਰਨ ਸੜ ਕੇ ਹੋਈ ਸੁਆਹ <br/>

ਅਜੀਤ ਡੈਸਕ 11-06-2026
ਭਵਾਨੀਗੜ੍ਹ, 10 ਜੂਨ (ਲਖਵਿੰਦਰ ਪਾਲ ਗਰਗ)- ਬੀਤੀ ਦੇਰ ਰਾਤ ਪਿੰਡ ਚੰਨੋਂ ਵਿਖੇ ਅਚਾਨਕ ਹੀ ਇਕ ਥਾਰ ਗੱਡੀ ਨੂੰ ਅੱਗ ਲੱਗ ਜਾਣ ਕਾਰਨ ਬੁਰੀ ਤਰ੍ਹਾਂ ਨਾਲ ਸੜ ਜਾਣ ਦੀ ਖ਼ਬਰ ਮਿਲੀ | ਜਦੋਂ ਕਿ ਪਤੀ-ਪਤਨੀ ਦੇ ਗੱਡੀ 'ਚ ਬਾਹਰ ਨਿਕਲਣ ਕਾਰਨ ਉਨ੍ਹਾਂ ਦਾ ਬਚਾਅ ਰਹਿ ਗਿਆ | ਇਸ ਸਬੰਧੀ ਸੜਕ ਸੁਰੱਖਿਆ ਫੋਰਸ ਦੇ ਸਹਾਇਕ ਸਬ-ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪਰਮ ਮਿੱਤਲ ਪੁੱਤਰ ਜਤਿੰਦਰ ਕੁਮਾਰ ਵਾਸੀ ਸੰਗਰੂਰ ਆਪਣੀ ਪਤਨੀ ਸਮੇਤ ਚੰਡੀਗੜ੍ਹ ਤੋਂ ਥਾਰ ਗੱਡੀ ਰਾਹੀਂ ਵਾਪਸ ਸੰਗਰੂਰ ਆ ਰਹੇ ਸਨ | ਜਦੋਂ ਉਹ ਪਿੰਡ ਚੰਨੋ ਨੇੜੇ ਮੁੱਖ ਸੜਕ 'ਤੇ ਸਥਿਤ ਇੱਕ ਨਿੱਜੀ ਸਕੂਲ ਕੋਲ ਪਹੁੰਚੇ ਤਾਂ ਗੱਡੀ ਦਾ ਏ.ਸੀ. ਅਚਾਨਕ ਬੰਦ ਹੋ ਗਿਆ | ਇਸ ਦੌਰਾਨ ਗੱਡੀ ਰੋਕ ਕੇ ਜਦੋਂ ਉਹ ਏ.ਸੀ. ਦੀ ਜਾਂਚ ਕਰਨ ਲੱਗੇ ਤਾਂ ਅਚਾਨਕ ਗੱਡੀ 'ਚ ਅੱਗ ਲੱਗ ਗਈ | ਜਿਸ ਦੀ ਸੂਚਨਾ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ | ਰਾਹਗੀਰਾਂ ਅਤੇ ਹੋਰ ਵਾਹਨ ਚਾਲਕਾਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ | ਇਸ ਦੀ ਸੂਚਨਾ ਮਿਲਣ 'ਤੇ ਸੰਗਰੂਰ ਅਤੇ ਪਟਿਆਲਾ ਤੋਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਇਆ ਗਿਆ | ਪਰ ਉਦੋਂ ਤੱਕ ਗੱਡੀ ਪੂਰੀ ਤਰ੍ਹਾਂ ਸੜ ਚੁੱਕੀ ਸੀ | ਉਨ੍ਹਾਂ ਦੱਸਿਆ ਕਿ ਥਾਰ ਗੱਡੀ 'ਚ ਸਵਾਰ ਪਰਮ ਮਿੱਤਲ ਅਤੇ ਉਸ ਦੀ ਪਤਨੀ ਸਮੇਂ ਸਿਰ ਗੱਡੀ 'ਚੋਂ ਬਾਹਰ ਆ ਜਾਣ ਕਾਰਨ ਕਿਸੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ |

ਪਿਛਲੀ ਖ਼ਬਰ ਫੂਡ ਕਮਿਸ਼ਨ ਮੈਂਬਰ ਜਸਵੀਰ ਸਿੰਘ ਸੇਖੋਂ ਵਲੋਂ ਮਲੇਰਕੋਟਲਾ ਦੇ ਰਾਸ਼ਨ ਡਿਪੂਆਂ ਦੀ ਅਚਨਚੇਤ ਜਾਂਚ <br/> ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।