29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਕੈਬਨਿਟ ਮੰਤਰੀ ਗੋਇਲ ਨੇ 6 ਕਰੋੜੀ ਨਹਿਰੀ ਜਲ ਯੋਜਨਾ ਦਾ ਕੀਤਾ ਉਦਘਾਟਨ

ਅਜੀਤ ਡੈਸਕ 11-06-2026
ਅਹਿਮਦਗੜ੍ਹ, 10 ਜੂਨ (ਰਵਿੰਦਰ ਪੁਰੀ, ਸੁਖਜੀਤ ਖੇੜਾ) - ਅਹਿਮਦਗੜ੍ਹ ਨੇੜਲੇ ਪੰਜ ਪਿੰਡਾਂ ਦੇ ਲੋਕ ਜੋ ਨਹਿਰੀ ਪਾਣੀ ਲਈ ਬਹੁਤ ਲੰਬੇ ਸਮੇਂ ਤੋਂ ਤਰਸਦੇ ਅਤੇ ਸਰਕਾਰਾਂ ਦੇ ਝੂਠੇ ਲਾਰੇ ਤੇ ਵਾਅਦਿਆਂ ਤੋਂ ਪ੍ਰੇਸ਼ਾਨ ਕਿਸਾਨਾਂ ਨੂੰ ਅੱਜ ਵੱਡੀ ਸੌਗਾਤ ਮਿਲੀ, ਜਦੋਂ ਜਲ ਸਰੋਤ ਤੇ ਸਿੰਚਾਈ ਮੰਤਰੀ ਬਰਿੰਦਰ ਗੋਇਲ ਨੇ ਪਿੰਡ ਦਹਿਲੀਜ਼ ਵਿਖੇ 6 ਕਰੋੜ 17 ਲੱਖ ਰੁਪਏ ਦੀ ਲਾਗਤ ਵਾਲੀ ਨਹਿਰੀ ਪਾਣੀ ਯੋਜਨਾ ਦੀ ਸ਼ੁਰੂਆਤ ਕੀਤੀ | ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਦੀ ਅਗਵਾਈ ਹੇਠ ਹੋਏ ਸਮਾਗਮ ਵਿੱਚ ਕਿਸਾਨਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਇਸ ਕਾਰਜ ਦਾ ਸਵਾਗਤ ਕੀਤਾ | ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜੇਕਰ ਕਿਸੇ ਸਰਕਾਰ ਨੇ ਪੰਜਾਬ ਅੰਦਰ ਨਹਿਰੀ ਪਾਣੀ ਦੀ ਸਪਲਾਈ ਲਈ ਕੋਈ ਠੋਸ ਕੰਮ ਕੀਤਾ ਹੈ ਤਾਂ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਮੌਜੂਦਾ ਪੰਜਾਬ ਸਰਕਾਰ ਹੈ, ਜੋ ਸੂਬੇ 'ਚ ਹੀ ਨਹੀਂ ਸਗੋਂ ਸਮੁੱਚੇ ਦੇਸ਼ ਦੀ ਪਹਿਲੀ ਸਰਕਾਰ ਸਾਬਤ ਹੋਈ ਹੈ ਜਿਸ ਨੇ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਬਹੁਤ ਵੱਡੇ ਕਾਰਜ ਕੀਤੇ ਹਨ | ਇਸ ਮੌਕੇ ਉਨ੍ਹਾਂ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਦੀਆਂ ਤਰੀਫਾਂ ਦੇ ਪੁਲ ਬਣਦਿਆਂ ਕਿਹਾ ਕਿ ਜੋ ਇਮਾਨਦਾਰੀ ਤੇ ਮਿਹਨਤ ਨਾਲ ਹਲਕੇ ਦੇ ਵਿਕਾਸ ਕਾਰਜ ਵਿਧਾਇਕ ਗੱਜਣ ਮਾਜਰਾ ਨੇ ਕਰਵਾਏ ਹਨ, ਉਹ ਸਾਰੇ ਪੰਜਾਬ ਅੰਦਰ ਇੱਕ ਸ਼ਾਨਦਾਰ ਉਦਾਹਰਨ ਬਣ ਗਏ ਹਨ | ਇਸ ਮੌਕੇ ਤੇ ਵਿਧਾਇਕ ਪ੍ਰੋ. ਗੱਜਣ ਮਾਜਰਾ ਨੇ ਪੰਜਾਬ ਸਰਕਾਰ ਅਤੇ ਵਿਸ਼ੇਸ਼ ਕਰਕੇ ਕੈਬਨਿਟ ਮੰਤਰੀ ਦਾ ਇਸ ਸ਼ੁੱਭ ਕਾਰਜ ਪ੍ਰਤੀ ਧੰਨਵਾਦ ਕੀਤਾ | ਇਸ ਮੌਕੇ ਸਮੂਹ ਪਿੰਡਾਂ ਦੇ ਕਿਸਾਨਾਂ ਵਲੋਂ ਕੈਬਨਿਟ ਮੰਤਰੀ ਅਤੇ ਵਿਧਾਇਕ ਗੱਜਣ ਮਾਜਰਾ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਤੇ ਵਿਸ਼ੇਸ਼ ਕਰਕੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਸਾਕਿਬ ਅਲੀ ਰਾਜਾ, ਹਾਸ਼ਿਮ ਸ਼ੂਫੀ, ਹਾਜੀ ਸ਼ਮਸ਼ਾਦ, ਸਰਪੰਚ ਰਵਿੰਦਰ ਸਿੰਘ ਦਹਿਲੀਜ਼, ਸਰਪੰਚ ਜਗਦੀਪ ਸਿੰਘ ਮਹੇਰਨਾ, ਸਰਪੰਚ ਸੁਦਾਗਰ ਸਿੰਘ ਰਸੂਲਪੁਰ, ਸੋਨੀ ਸਰਪੰਚ ਕੰਗਣਵਾਲ, ਪਿੰਦਰ ਮਹੇਰਨਾ, ਜਸਵਿੰਦਰ ਸਿੰਘ ਮਹੇਰਨਾ, ਭੁਪਿੰਦਰ ਸਿੰਘ ਧਾਲੀਵਾਲ ਕੰਗਣਵਾਲ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਪ੍ਰਧਾਨ ਯੁਗਰਾਜ ਸਿੰਘ ਮਹੇਰਨਾ, ਨਛੱਤਰ ਸਿੰਘ ਦਹਿਲੀਜ਼, ਸਾਬਕਾ ਸਰਪੰਚ ਅਜਮਲ ਖਾਂ, ਨੰਬਰਦਾਰ ਅਲਿਆਸ ਦਹਿਲੀਜ਼, ਚੇਅਰਮੈਨ ਕਮਲਜੀਤ ਸਿੰਘ ਉੱਭੀ, ਸਾਬਕਾ ਪ੍ਰਧਾਨ ਵਿੱਕੀ ਸ਼ਰਮਾ, ਰਵਿੰਦਰ ਪੁਰੀ, ਜਤਿੰਦਰ ਭੋਲਾ, ਕੌਂਸਲਰ ਸੰਜੇ ਸੂਦ, ਪ੍ਰਧਾਨ ਮਨਿੰਦਰਪਾਲ ਸਿੰਘ, ਕੌਂਸਲਰ ਬਿੱਲੂ ਮਾਜਰੀ, ਪ੍ਰਧਾਨ ਮਨੋਜ ਪੰਡਿਤ, ਬਲਦੇਵ ਮਲੌਦੀਏ ਆਦਿ ਵਿਸ਼ੇਸ਼ ਕਰਕੇ ਹਾਜ਼ਰ ਸਨ |

ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਨੇ ਸਮੱਸਿਆਵਾਂ ਦੇ ਹੱਲ ਲਈ ਲੋਕਾਂ ਨੰੂ ਸਹਿਯੋਗ ਦਾ ਦਿੱਤਾ ਸੱਦਾ ਅਗਲੀ ਖ਼ਬਰ ਡਿਜੀਟਲ ਰਾਸ਼ਨ ਕਾਰਡਾਂ ਨਾਲ ਸੁਚਾਰੂ ਢੰਗ ਨਾਲ ਮਿਲੇਗਾ ਸਰਕਾਰੀ ਸੇਵਾਵਾਂ ਦਾ ਲਾਭ- ਚੀਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।