29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਮਲੇਰਕੋਟਲਾ ਤੋਂ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਖ਼ਿਲਾਫ਼ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਸ਼ਿਕਾਇਤ

ਅਜੀਤ ਡੈਸਕ 11-06-2026
ਮਲੇਰਕੋਟਲਾ, 10 ਜੂਨ (ਮਨਜਿੰਦਰ ਸਿੰਘ ਸਰੌਦ) - ਮਲੇਰਕੋਟਲਾ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਦਾ ਸਾਬਕਾ ਪੀ.ਏ. ਕਹਿਣ ਵਾਲੇ ਇਕ ਨੌਜਵਾਨ ਹਮਜਾ ਨੇ ਬੀਬਾ ਜ਼ਾਹਿਦਾ ਸੁਲੇਮਾਨ ਤੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਜ਼ਿਲ੍ਹਾ ਪੁਲਿਸ ਮੁਖੀ ਮਲੇਰਕੋਟਲਾ ਨੂੰ ਇੱਕ ਸ਼ਿਕਾਇਤ ਦਿੱਤੀ ਹੈ | ਇਸ ਮਾਮਲੇ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇਣ ਵਾਲੇ ਨੌਜਵਾਨ ਹਮਜਾ ਨੇ ਮਲੇਰਕੋਟਲਾ ਵਿਖੇ ਪੱਤਰਕਾਰ ਵਾਰਤਾ ਦੌਰਾਨ ਦੋਸ਼ ਲਗਾਇਆ ਹੈ ਕਿ ਬੀਬਾ ਜ਼ਾਹਿਦਾ ਸੁਲੇਮਾਨ ਦੇ ਪਤੀ ਅਸਲਮ ਵਲੋਂ ਉਸ ਨਾਲ ਬਦਸਲੂਕੀ ਕਰਦਿਆਂ ਉਸ ਦੇ ਥੱਪੜ ਤੱਕ ਮਾਰੇ ਗਏ | ਨੌਜਵਾਨ ਨੇ ਆਖਿਆ ਕਿ ਉਸ ਵਲੋਂ ਲੰਬਾ ਸਮਾਂ ਉਕਤ ਪਰਿਵਾਰ ਦੇ ਨਾਲ ਪੀ.ਏ. ਵਜੋਂ ਕੰਮ ਕੀਤਾ ਹੈ | ਪ੍ਰੰਤੂ ਕੁਝ ਦਿਨ ਪਹਿਲਾਂ ਤੋਂ ਉਸ ਵੱਲੋਂ ਪਰਿਵਾਰ ਨੂੰ ਆਖ ਦਿੱਤਾ ਗਿਆ ਕਿ ਹੁਣ ਉਹ ਪੀ.ਏ. ਵਜੋਂ ਕੰਮ ਨਹੀਂ ਕਰ ਸਕਦਾ | ਇਸ ਮਾਮਲੇ ਨੂੰ ਲੈ ਕੇ ਜ਼ਾਹਿਦਾ ਸੁਲੇਮਾਨ ਦੇ ਪਤੀ ਵੱਲੋਂ ਉਸ ਨੂੰ ਬੁਲਾ ਕੇ ਉਸ ਨਾਲ ਬਦਸਲੂਕੀ ਕੀਤੀ ਗਈ ਤੇ ਉਸ ਦੇ ਫ਼ੋਨ ਵੀ ਉਨ੍ਹਾਂ ਕੋਲ ਹੀ ਹਨ | ਜਿਸ ਸਬੰਧੀ ਉਨ੍ਹਾਂ ਵੱਲੋਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੂੰ ਵੀ ਸੂਚਿਤ ਕੀਤਾ ਗਿਆ ਹੈ | ਨੌਜਵਾਨ ਹਮਜ਼ਾ ਨੇ ਆਖਿਆ ਕਿ ਹੁਣ ਇਸ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਮੁਖੀ ਕੋਲ ਇਨਸਾਫ਼ ਲਈ ਪਹੁੰਚੇ ਹਨ, ਜਿੱਥੇ ਉਸ ਵੱਲੋਂ ਜ਼ਾਹਿਦਾ ਸੁਲੇਮਾਨ, ਮੁਹੰਮਦ ਅਸਲਮ ਸਣੇ 3 ਜਣਿਆਂ ਦੇ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ | ਉੱਧਰ ਦੂਜੇ ਪਾਸੇ ਜਦ ਇਸ ਸਬੰਧੀ ਹਲਕਾ ਮਲੇਰਕੋਟਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਇਹ ਸਾਰੇ ਦੋਸ਼ ਬੇਬੁਨਿਆਦ ਹਨ, ਇਸ ਤਰ੍ਹਾਂ ਦੀ ਕੋਈ ਗੱਲ ਹੋਈ ਹੀ ਨਹੀਂ | ਉਨ੍ਹਾਂ ਕਿਹਾ ਕਿ ਪਰਿਵਾਰ ਵਲੋਂ ਇਸ ਨੌਜਵਾਨ ਨੂੰ ਆਪਣੇ ਪੁੱਤਰ ਦੀ ਤਰ੍ਹਾਂ ਰੱਖਿਆ ਹੋਇਆ ਸੀ ਪ੍ਰੰਤੂ ਕੁਝ ਦਿਨ ਪਹਿਲਾਂ ਨਗਰ ਕੌਂਸਲ ਚੋਣਾਂ ਦੌਰਾਨ ਇਸ ਨੌਜਵਾਨ ਨੇ ਸਿਆਸੀ ਵਿਰੋਧੀਆਂ ਦੇ ਧੱਕੇ ਚੜ੍ਹ ਕੇ ਸਾਡਾ ਰਾਜਨੀਤਿਕ ਤੌਰ 'ਤੇ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਸ ਸਾਜ਼ਿਸ਼ ਦੇ ਪਿੱਛੇ ਕਈ ਸਿਆਸੀ ਲੋਕ ਹਨ | ਉਨ੍ਹਾਂ ਕਿਹਾ ਕਿ ਇਸ ਸਬੰਧੀ ਅਗਲੇ ਦਿਨਾਂ ਨੂੰ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦੀ ਹਾਜ਼ਰੀ ਵਿੱਚ ਪੱਤਰਕਾਰ ਵਾਰਤਾ ਦੌਰਾਨ ਸਾਰਾ ਸੱਚ ਸਬੂਤਾਂ ਸਹਿਤ ਸਾਹਮਣੇ ਲਿਆਂਦਾ ਜਾਵੇਗਾ | ਜਦ ਇਸ ਮਾਮਲੇ ਸਬੰਧੀ ਜ਼ਿਲ੍ਹਾ ਪ੍ਰਧਾਨ ਜਥੇਦਾਰ ਤਿਰਲੋਚਨ ਸਿੰਘ ਧਲੇਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕੁਝ ਦਿਨ ਪਹਿਲਾਂ ਇਸ ਨੌਜਵਾਨ ਹਮਜ਼ਾ ਨੇ ਉਨ੍ਹਾਂ ਨਾਲ ਫ਼ੋਨ 'ਤੇ ਸੰਪਰਕ ਜ਼ਰੂਰ ਕੀਤਾ ਸੀ ਕਿ ਉਸ ਦੇ ਮੋਬਾਈਲ ਫ਼ੋਨ ਵਾਪਸ ਕਰਵਾਏ ਜਾਣ, ਬਾਕੀ ਉਹ ਸਭ ਕੁਝ ਅਗਲੇ ਦਿਨਾਂ ਨੂੰ ਪੱਤਰਕਾਰ ਵਾਰਤਾ ਰਾਹੀਂ ਦੱਸਣਗੇ | ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਨੂੰ ਇਹ ਮਾਮਲਾ ਕੀ ਰੁੱਖ ਅਖ਼ਤਿਆਰ ਕਰਦਾ ਹੈ |

ਪਿਛਲੀ ਖ਼ਬਰ ਵਾਲਮੀਕਿ ਰਾਮਾਇਣ ਪਾਠ ਦੀਆਂ ਕਲਾਸਾਂ ਲਗਾਤਾਰ ਜਾਰੀ <br/> ਅਗਲੀ ਖ਼ਬਰ ਬਲਾਕ ਧੂਰੀ 'ਚ ਝੋਨੇ ਦੀ ਸਿੱਧੀ ਬਿਜਾਈ ਨੂੰ ਕਿਸਾਨਾਂ ਵਲੋਂ ਭਰਵਾਂ ਹੁੰਗਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।