29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਮੁਲਾਜ਼ਮਾਂ 'ਤੇ 'ਆਪ' ਸਰਕਾਰ ਵਲੋਂ ਕੀਤਾ ਤਸ਼ੱਦਦ ਨਿੰਦਣਯੋਗ- ਬਨੀ ਖਹਿਰਾ <br/>

ਅਜੀਤ ਡੈਸਕ 11-06-2026
ਸ਼ੇਰਪੁਰ, 10 ਜੂਨ (ਦਰਸ਼ਨ ਸਿੰਘ ਖੇੜੀ) - ਬਿਜਲੀ ਮੁਲਾਜ਼ਮਾਂ 'ਤੇ ਪਟਿਆਲਾ ਵਿਖੇ ਰੋਸ ਮਈ ਧਰਨੇ ਅਤੇ ਸੇਵਾ ਕੇਂਦਰਾਂ ਦੇ ਕੱਚੇ ਮੁਲਾਜ਼ਮਾਂ 'ਤੇ ਸੁਨਾਮ ਵਿਖੇ ਕੀਤਾ ਗਿਆ ਬੇਤਹਾਸ਼ਾ ਤਸ਼ੱਦਦ ਅਤੇ ਅੱਤਿਆਚਾਰ ਬਹੁਤ ਹੀ ਨਿੰਦਣਯੋਗ ਵਰਤਾਰਾ ਹੈ ਅਤੇ ਇਹ ਮਾੜੀ ਘਟਨਾ ਇਸ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਕੱਫ਼ਨ ਵਿਚ ਆਖ਼ਰੀ ਕਿੱਲ ਸਾਬਤ ਹੋਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਹਿਲ ਕਲਾਂ ਦੇ ਸੀਨੀਅਰ ਕਾਂਗਰਸੀ ਆਗੂ ਤੇ ਐਸ.ਸੀ. ਵਿੰਗ ਦੇ ਸੂਬਾ ਵਰਕਿੰਗ ਪ੍ਰਧਾਨ ਬੰਨੀ ਖਹਿਰਾ ਨੇ 'ਅਜੀਤ' ਦੇ ਦਫ਼ਤਰ ਵਿਸ਼ੇਸ਼ ਭੇਟ ਦੌਰਾਨ ਕੀਤਾ | ਉਨ੍ਹਾਂ ਅੱਗੇ ਕਿਹਾ ਕਿ ਪਟਿਆਲਾ ਅਤੇ ਸੁਨਾਮ ਵਿਖੇ ਅੰਨ੍ਹੇਵਾਹ ਲਾਠੀਚਾਰਜ ਕਰ ਕੇ ਸਰਕਾਰ ਦੇ ਇਸ਼ਾਰੇ 'ਤੇ ਪੁਲਿਸ ਨੇ ਸ਼ਰੇਆਮ ਲੋਕਤੰਤਰ ਦਾ ਕਤਲ ਕੀਤਾ ਹੈ | ਉਨ੍ਹਾਂ ਕਿਹਾ ਕਿ ਜਦੋਂ ਮੁਲਾਜ਼ਮਾਂ ਦੀਆਂ ਮੰਗਾਂ ਵਿਚਾਰਨ ਦੀ ਥਾਂ ਲਾਠੀਆਂ ਮਿਲਣ ਉਸ ਤੋਂ ਨਿਕੰਮੀ ਸਰਕਾਰ ਕੀ ਹੋ ਸਕਦੀ ਹੈ | ਇਸ ਮੌਕੇ ਉਨ੍ਹਾਂ ਨਾਲ ਯੂਥ ਆਗੂ ਡਾਕਟਰ ਲਖਵਿੰਦਰ ਸਿੰਘ ਲੱਖਾ ਟਿੱਬਾ, ਅਮਨਦੀਪ ਸਿੰਘ ਆਦਿ ਆਗੂ ਮੌਜੂਦ ਸਨ |

ਪਿਛਲੀ ਖ਼ਬਰ ਦੋ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਅਰੋੜਾ ਵੈੱਲਫੇਅਰ ਸਭਾ ਵਲੋਂ ਸਮਾਜ ਸੇਵਿਕਾ ਪ੍ਰੀਤੀ ਮਹੰਤ ਨੂੰ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।