30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਬਣੇ ਕਾਨੂੰਨ ਸੰਬੰਧੀ ਕੀਤੀ ਗਈ ਵਿਚਾਰ ਚਰਚਾ

ਅਜੀਤ ਡੈਸਕ 11-06-2026
ਸ਼ੇਰਪੁਰ, 10 ਜੂਨ (ਦਰਸ਼ਨ ਸਿੰਘ ਖੇੜੀ) - ਗੁਰਦੁਆਰਾ ਸ੍ਰੀ ਅਕਾਲ ਪ੍ਰਕਾਸ਼ ਸਾਹਿਬ ਸ਼ੇਰਪੁਰ ਵਿਖੇ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਆਗੂਆਂ, ਗ੍ਰੰਥੀ ਸਿੰਘਾਂ, ਸਿੱਖ ਬੁੱਧੀਜੀਵੀਆਂ ਦੀ ਭਰਵੀਂ ਗਿਣਤੀ 'ਚ ਇਕੱਤਰ ਹੋਈਆਂ ਸੰਗਤਾਂ ਨੇ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਬਣੇ ਨਵੇਂ ਕਾਨੂੰਨ 'ਤੇ ਵਿਚਾਰ ਚਰਚਾ ਕੀਤੀ ਗਈ | ਸਰਬੱਤ ਦਾ ਭਲਾ ਸੇਵਾ ਮਿਸ਼ਨ (ਪੰਜਾਬ) ਵਲੋਂ ਕਰਵਾਏ ਇਸ ਸੈਮੀਨਾਰ ਦੌਰਾਨ ਪੰਜਾਬ ਸਰਕਾਰ ਵਲੋਂ ਬਣਾਏ ਗਏ ਨਵੇਂ ਕਾਨੰੂਨ ਦੀ ਜਿੱਥੇ ਸ਼ਲਾਘਾ ਗਈ, ਉੱਥੇ ਸੰਗਤਾਂ ਵਲੋਂ ਜ਼ੋਰਦਾਰ ਸ਼ਬਦਾਂ ਵਿਚ 'ਕਸਟੋਡੀਅਨ' ਸ਼ਬਦ ਨੂੰ ਹਟਾਏ ਜਾਣ ਦੀ ਮੰਗ ਕੀਤੀ | ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੁਝ ਸ਼ਰਾਰਤੀ ਲੋਕਾਂ ਵਲੋਂ ਸਧਾਰਨ ਸਿੱਖ ਲੋਕਾਂ ਵਿਚ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ | ਇਸੇ ਡਰ ਦੇ ਕਾਰਨ ਲੋਕ ਗੁਟਕਾ ਸਾਹਿਬ ਜਾਂ ਹੋਰ ਧਾਰਮਿਕ ਗ੍ਰੰਥ ਗੁਰੂ ਘਰਾਂ ਵਿਚ ਜਮਾ ਕਰਾਉਣ ਲੱਗ ਗਏ ਹਨ | ਇਸ ਦੇ ਨਾਲ ਗੁਰਦੁਆਰਾ ਕਮੇਟੀਆਂ ਅਤੇ ਗ੍ਰੰਥੀ ਸਿੰਘ ਵੀ ਪੂਰੀ ਤਰ੍ਹਾਂ ਉਲਝਣ ਤਾਣੀ ਵਿਚ ਫਸੇ ਹੋਏ ਹਨ | ਸਰਬੱਤ ਦਾ ਭਲਾ ਮਿਸ਼ਨ ਦੇ ਆਗੂ ਸੁਖਜੀਤ ਸਿੰਘ ਰਟੋਲ ਗੋਬਿੰਦਪੁਰਾ, ਸਿੱਖ ਬੁੱਧੀਜੀਵੀ ਮੰਚ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਸਮਾਜ ਸੇਵੀ ਭਾਨ ਸਿੰਘ ਜੱਸੀ, ਸੁਖਮਿੰਦਰ ਸਿੰਘ ਧਾਲੀਵਾਲ, ਸ਼ਮਸ਼ੇਰ ਸਿੰਘ ਹੇੜੀਕੇ, ਸੁਖਮਨੀ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਖਦੇਵ ਸਿੰਘ ਦਿਓਸੀ, ਸਿੱਖ ਪ੍ਰਚਾਰਕ ਅਤੇ ਗ੍ਰੰਥੀ ਭਾਈ ਰਣਜੀਤ ਸਿੰਘ ਅਲੀਪੁਰ ਖਾਲਸੇ ਵਾਲੇ, ਬਾਬਾ ਜਗਜੀਤ ਸਿੰਘ ਕਾਤਰੋਂ ਵਾਲੇ, ਉੱਘੇ ਸਿੱਖ ਵਿਦਵਾਨ ਬਾਬਾ ਗੁਰਵਿੰਦਰ ਸਿੰਘ ਖੇੜੀ ਕਲਾਂ ਆਦਿ ਆਗੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਬਣੇ ਨਵੇਂ ਕਾਨੰੂਨ ਵਿਚ ਤਬਦੀਲੀਆਂ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਲੋਕਾਂ 'ਚ ਪਏ ਡਰ ਅਤੇ ਸਹਿਮ ਦੇ ਮਾਹੌਲ ਨੂੰ ਦੂਰ ਕੀਤਾ ਜਾ ਸਕੇ | ਇਸ ਮੌਕੇ ਗੁਰਦੁਆਰਾ ਕਮੇਟੀ ਦੀਦਾਰਗੜ੍ਹ ਦੇ ਪ੍ਰਧਾਨ ਹਰਜੀਤ ਸਿੰਘ, ਜਸਵਿੰਦਰ ਸਿੰਘ ਦੀਦਾਰਗੜ੍ਹ, ਜਸਵਿੰਦਰ ਸਿੰਘ ਬਿੰਦਰ, ਗੁਰਪ੍ਰੀਤ ਸਿੰਘ ਰੂੜੇਕੇ, ਗੁਰਦੁਆਰਾ ਕਮੇਟੀ ਸ਼ੇਰਪੁਰ ਦੇ ਪ੍ਰਧਾਨ ਗੁਰਮੀਤ ਸਿੰਘ ਜਵੰਦਾ, ਹਰਜੀਤ ਸਿੰਘ ਕਾਤਿਲ, ਰਣਜੀਤ ਸਿੰਘ ਗੁਮਟੀ, ਪ੍ਰਧਾਨ ਜਰਨੈਲ ਸਿੰਘ ਖੇੜੀ ਕਲਾਂ, ਦਰਸ਼ਨ ਸਿੰਘ ਰਸੀਨ, ਕੀਰਤ ਸਿੰਘ, ਚਮਕੌਰ ਸਿੰਘ ਖਲੀਲ ਪੱਤੀ, ਬਲਵਿੰਦਰ ਸਿੰਘ ਅਲੀਪੁਰ ਖਾਲਸਾ, ਬੰਤ ਸਿੰਘ, ਪ੍ਰੇਮਜੀਤ ਸਿੰਘ ਹੇੜੀਕੇ, ਗੁਰਜੰਟ ਸਿੰਘ ਕਾਲਾਬੂਲਾ, ਬਲਦੇਵ ਸਿੰਘ ਘਨੌਰੀ ਖੁਰਦ, ਮੇਜਰ ਸਿੰਘ, ਜਰਨੈਲ ਸਿੰਘ ਕਾਲਾਬੂਲਾ, ਬਾਬਾ ਮੰਦਰ ਸਿੰਘ, ਪਿ੍ਤਪਾਲ ਸਿੰਘ, ਭੋਲਾ ਸਿੰਘ ਖਾਲਸਾ, ਹਰਸਬੀਰ ਸਿੰਘ ਹੇੜੀਕੇ, ਮਿਹਰਵਾਨ ਸਿੰਘ ਹੇੜੀਕੇ ਆਦਿ ਆਗੂ ਮੌਜੂਦ ਸਨ |

ਪਿਛਲੀ ਖ਼ਬਰ ਜੈ ਦੇਵ ਸ਼ਰਮਾ ਬ੍ਰਾਹਮਣ ਭਲਾਈ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਨਿਯੁਕਤ <br/> ਅਗਲੀ ਖ਼ਬਰ ਦੋ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।