01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਮਾਡਲ ਟਾਊਨ ਨੰਬਰ ਇਕ ਦੀ ਪੰਚਾਇਤ ਵਲੋਂ ਜਿਮ ਸਥਾਪਤ <br/>

ਅਜੀਤ ਡੈਸਕ 13-06-2026
ਲੌਂਗੋਵਾਲ, 12 ਜੂਨ (ਵਿਨੋਦ) - ਗ੍ਰਾਮ ਪੰਚਾਇਤ ਪਿੰਡ ਸ਼ੇਰੋਂ ਮਾਡਲ ਟਾਊਨ ਨੰਬਰ 1 ਵਿਖੇ ਸਰਪੰਚ ਜਸਪ੍ਰੀਤ ਕੌਰ ਦੀ ਅਗਵਾਈ ਹੇਠ ਇੱਕ ਇੱਕ ਕਰ ਕੇ ਪੂਰੇ ਕੀਤੇ ਜਾ ਰਹੇ ਵਾਅਦਿਆਂ ਤਹਿਤ ਹੁਣ ਪਿੰਡ ਦੇ ਨੌਜਵਾਨਾਂ ਲਈ ਜਿੰਮ ਦਾ ਇੰਤਜ਼ਾਮ ਕੀਤਾ ਹੈ | ਉੱਘੇ ਸਮਾਜ ਸੇਵੀ ਸਿਕੰਦਰ ਸਿੰਘ ਨੇ ਇਸ ਕਾਰਜ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਜਿੰਮ ਵਿਚ ਅਤਿ ਆਧੁਨਿਕ ਮਸ਼ੀਨਾਂ ਲਿਆਂਦੀਆਂ ਗਈਆਂ ਹਨ ਅਤੇ ਹੁਣ ਸਿਹਤ ਦੇ ਸ਼ੌਕੀਨ ਪਿੰਡ ਵਾਸੀਆਂ ਨੂੰ ਕਸਰਤ ਲਈ ਨੇੜਲੇ ਸ਼ਹਿਰ ਜਾਣ ਦੀ ਲੋੜ ਨਹੀਂ | ਉਨ੍ਹਾਂ ਦੱਸਿਆ ਕਿ ਜਿੰਮ ਦੀਆਂ ਸਾਰੀਆਂ ਸਹੂਲਤਾਂ ਇੱਕੋ ਛੱਤ ਹੇਠ ਉਪਲਬਧ ਕਰਵਾਈਆਂ ਗਈਆਂ ਹਨ | ਸਰਪੰਚ ਜਸਪ੍ਰੀਤ ਕੌਰ ਨੇ ਦੱਸਿਆ ਕਿ ਸਾਡੇ ਪਿੰਡ ਨੂੰ ਨਸ਼ਾ ਮੁਕਤ ਪਿੰਡ ਐਲਾਨਿਆ ਜਾ ਚੁੱਕਿਆ ਹੈ | ਪੰਚਾਇਤ ਵਲੋਂ ਇਹ ਵੀ ਫ਼ੈਸਲਾ ਵੀ ਪਹਿਲਾਂ ਹੀ ਕੀਤਾ ਗਿਆ ਹੈ ਕਿ ਪਿੰਡ ਦਾ ਜੋ ਵੀ ਵਿਅਕਤੀ ਨਸ਼ੇ ਨਾਲ ਸਬੰਧਿਤ ਪਾਇਆ ਗਿਆ ਉਸ ਦੀ ਕੋਈ ਮਦਦ ਨਹੀਂ ਕੀਤੀ ਜਾਵੇਗੀ | ਇਸ ਮੌਕੇ ਇਸ ਮੌਕੇ ਮੈਂਬਰ ਪੱਪੂ ਸਿੰਘ, ਸੁਖਦੇਵ ਸਿੰਘ, ਮੈਂਬਰ ਜਗਪਾਲ ਸਿੰਘ ਅਤੇ ਮੈਂਬਰ ਰਾਮ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ ਕਮਲ ਆਹੂਜਾ ਪੰਜਾਬ ਖੱਤਰੀ ਅਰੋੜਾ ਵੈੱਲਫੇਅਰ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਨਿਯੁਕਤ <br/> ਅਗਲੀ ਖ਼ਬਰ ਚਿੱਟੇ ਸਮੇਤ ਦੋਸ਼ੀ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।