01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਨਗਰ ਕੌਂਸਲ ਵਲੋਂ ਫਰੂਟ ਤੇ ਸ਼ਬਜੀ ਵਾਲੀਆਂ ਰੇਹੜੀਆਂ ਵਲੋਂ ਨਾਜਾਇਜ਼ ਕਬਜ਼ੇ ਹਟਵਾਏ <br/>

ਭਵਾਨੀਗੜ੍ਹ ਦੇ ਬਲਿਆਲ ਕੱਟ ਕੋਲ ਨਗਰ ਕੌਂਸਲ ਦੇ ਅਧਿਕਾਰੀ ਫ਼ਰੂਟ ਵਾਲੀਆਂ ਰਹੇੜੀਆਂ ਦੇ ਕੀਤੇ ਕਬਜ਼ਿਆਂ ਨੂੰ ਹਟਵਾਉਦੇ ਹੋਏ (ਸੱਜੇ) ਸਮਾਨ ਨੂੰ ਜ਼ਬਤ ਕਰਕੇ ਟਰਾਲੀ ਰਾਹੀਂ ਲੈ ਕੇ ਜਾਂਦੇ ਹੋਏ | ਤਸਵੀਰਾਂ : ਲਖਵਿੰਦਰ ਪਾਲ ਗਰਗ <br/> 13-06-2026
ਭਵਾਨੀਗੜ੍ਹ , 12 ਜੂਨ (ਲਖਵਿੰਦਰ ਪਾਲ ਗਰਗ)- ਸਥਾਨਕ ਨਗਰ ਕੌਂਸਲ ਵਲੋਂ ਵੱਖ-ਵੱਖ ਥਾਵਾਂ 'ਤੇ ਫਰੂਟ ਅਤੇ ਸ਼ਬਜੀ ਵਾਲੀਆਂ ਰੇਹੜੀਆਂ ਵਲੋਂ ਕੀਤੇ ਗਏ ਨਜ਼ਾਇਜ ਕਬਜਿਆਂ ਨੂੰ ਹਟਾਉਦਿਆਂ ਹੋਏ ਉਨ੍ਹਾਂ ਦੇ ਸਮਾਨ ਨੂੰ ਜ਼ਬਤ ਕਰਕੇ ਟਰਾਲੀਆਂ 'ਚ ਲੱਦ ਕੇ ਨਗਰ ਕੌਂਸਲ ਦਫ਼ਤਰ ਲਿਜਾਇਆ ਗਿਆ | ਸ਼ਹਿਰ ਵਾਸੀਆ ਵਲੋਂ ਟੈ੍ਰਫ਼ਿਕ ਜਾਮ ਦੀ ਸਮੱਸਿਆਂ ਦਾ ਕਾਰਨ ਬਣਨ ਵਾਲੀਆ ਇਨ੍ਹਾਂ ਰੇਹੜੀਆਂ ਨੂੰ ਹਟਾਉਣ ਸਬੰਧੀ ਕੀਤੀ ਜਾਂਦੀ ਮੰਗ ਨੂੰ ਮੁਖ ਰੱਖਦਿਆ ਹੋਏ ਇਹ ਕਾਰਵਾਈ ਐਸ.ਡੀ.ਐਮ.ਮਨਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਾਰਜ ਸਾਧਕ ਅਫ਼ਸਰ ਦੀਪਕ ਗੋਇਲ, ਸੈਨੇਟਰੀ ਇੰਸਪੈਕਟਰ ਬੋਬੀ ਕੁਮਾਰ ਅਤੇ ਥਾਣਾ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਦੀ ਅਗਵਾਈ ਵਿਚ ਕੀਤੀ ਗਈ | ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਦੀਆਂ ਸਰਵਿਸ ਸੜਕਾਂ 'ਤੇ ਰੇਹੜੀ ਵਾਲਿਆ ਵਲੋਂ ਕੀਤੇ ਗਏ ਨਜ਼ਾਇਜ ਕਬਜ਼ਿਆਂ ਕਾਰਨ ਸ਼ਹਿਰ ਵਾਸੀਆ ਨੂੰ ਟ੍ਰੈਫਿਕ ਦੀ ਭਾਰੀ ਸਮੱਸਿਆ ਆ ਰਹੀ ਸੀ | ਇਸ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਦੇ ਨਾਲ-ਨਾਲ ਬਹੁਤ ਸਾਰੇ ਸੜਕ ਹਾਦਸੇ ਵੀ ਵਾਪਰਦੇ ਰਹਿੰਦੇ ਸੀ | ਇਸ ਕਾਰਨ ਸਰਵਿਸ ਸੜਕਾਂ 'ਤੇ ਸਥਿਤ ਕਈ ਦੁਕਾਨਦਾਰਾਂ ਵਲੋਂ ਪ੍ਰਸ਼ਾਸਨ ਨੂੰ ਲਿਖ਼ਤੀ ਸ਼ਿਕਾਇਤਾਂ ਦੇ ਕੇ ਕੀਤੇ ਗਏ ਨਜ਼ਾਇਜ ਕਬਜ਼ਿਆਂ ਨੂੰ ਹਟਾਉਣ ਲਈ ਮੰਗ ਕੀਤੀ ਗਈ ਸੀ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵਲੋਂ ਕੁਝ ਦਿਨ ਪਹਿਲਾਂ ਸ਼ਹਿਰ 'ਚ ਅਨਾਊਸਮੈਂਟ ਕਰਵਾ ਕੇ ਰੇਹੜੀ ਅਤੇ ਦੁਕਾਨਦਾਰਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਹ ਆਪਣੇ ਕੀਤੇ ਗਏ ਨਜ਼ਾਇਜ ਕਬਜ਼ੇ ਖੁਦ ਹੀ ਹਟਾ ਲੈਣ, ਪਰ ਅਪੀਲ ਨੂੰ ਅਣਦੇਖਾ ਕਰਨ ਕਾਰਨ ਹੀ ਪ੍ਰਸ਼ਾਸਨ ਵਲੋਂ ਇਹ ਕਾਰਵਾਈ ਕੀਤੀ ਗਈ ਹੈ | ਅਧਿਕਾਰੀਆਂ ਨੇ ਸਖ਼ਤ ਸਬਦਾਂ 'ਚ ਚੇਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿਚ ਕਿਸੇ ਨੇ ਦੁਬਾਰਾ ਸਰਵਿਸ ਸੜਕਾਂ ਜਾਂ ਹੋਰ ਜਨਤਕ ਥਾਵਾਂ 'ਤੇ ਕਬਜ਼ਾ ਕੀਤਾ ਤਾਂ ਉਸ ਦਾ ਸਮਾਨ ਜ਼ਬਤ ਕਰਕੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ | ਨਗਰ ਕੌਂਸਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਦੇ ਮੇਨ ਬਾਜ਼ਾਰ, ਬਲਿਆਲ ਸੜਕ, ਕਾਕੜਾ ਸੜਕ ਅਤੇ ਹਸਪਤਾਲ ਵਾਲੀ ਸੜਕ ਸਮੇਤ ਹੋਰ ਇਲਾਕਿਆਂ ਵਿਚ ਦੁਕਾਨਦਾਰਾਂ ਵਲੋਂ ਦੁਕਾਨਾਂ ਦੀ ਹੱਦ ਤੋਂ ਬਾਹਰ ਰੱਖੇ ਸਮਾਨ ਖ਼ਿਲਾਫ਼ ਵੀ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ | ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਵਲੋਂ ਕੀਤੀ ਗਈ ਕਾਰਵਾਈ ਦੀ ਸ਼ਲਾਘਾ ਕੀਤੀ | ਹਾਲਾਂਕਿ ਕੁਝ ਰੇਹੜੀ ਚਾਲਕਾਂ ਨੇ ਦੋਸ਼ ਲਾਇਆ ਕਿ ਕਾਰਵਾਈ ਦੌਰਾਨ ਪੱਖਪਾਤ ਕੀਤਾ ਗਿਆ ਹੈ ਅਤੇ ਕੁਝ ਰੇਹੜੀਆਂ ਨੂੰ ਨਾ ਹਟਾਏ ਜਾਣ ਕਾਰਨ ਉਹ ਮੁੜ ਉਸੇ ਥਾਂ 'ਤੇ ਕੰਮ ਕਰ ਰਹੀਆਂ ਹਨ | ਉਨ੍ਹਾਂ ਮੰਗ ਕੀਤੀ ਕਿ ਨਗਰ ਕੌਂਸਲ ਸਾਰਿਆਂ ਵਿਰੱੁਧ ਇਕੋ ਜਿਹੀ ਕਾਰਵਾਈ ਕਰਨ ਨੂੰ ਯਕੀਨੀ ਬਣਾਏ |

ਪਿਛਲੀ ਖ਼ਬਰ ਹਰਿਆਣਾ ਸਰਕਾਰ ਵਲੋਂ ਸਕੂਲੀ ਵਿਦਿਆਰਥੀਆਂ ਦੇ ਸਿਲੇਬਸ 'ਚ ਸਿੱਖ ਗੁਰੂਆਂ ਦਾ ਇਤਿਹਾਸ ਸ਼ਾਮਿਲ ਕਰਨਾ ਸ਼ਲਾਘਾਯੋਗ ਕਦਮ-ਲਲਿ... ਅਗਲੀ ਖ਼ਬਰ ਸਿਵਲ ਹਸਪਤਾਲ ਮਲੇਰਕੋਟਲਾ ਦੇ ਸੀਨੀਅਰ ਅਧਿਕਾਰੀਆਂ ਤੇ ਸਮਾਜ ਸੇਵੀ ਆਗੂਆਂ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।