02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਗੁਰਦਾਸ ਸਿੰਘ ਜਲੂਰ ਮੁੜ ਬਣੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ <br/>

ਜਥੇਬੰਦੀ ਦੇ ਚੁਣੇ ਗਏ ਨਵੇਂ ਅਹੁਦੇਦਾਰ | ਤਸਵੀਰ:ਅਸ਼ੋਕ ਗਰਗ <br/> 13-06-2026
ਲਹਿਰਾਗਾਗਾ, 12 ਜੂਨ (ਅਸ਼ੋਕ ਗਰਗ) - ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਲਹਿਰਾਗਾਗਾ ਦਾ ਇਜਲਾਸ ਪਿੰਡ ਜਲੂਰ ਦੀ ਰਵਿਦਾਸ ਧਰਮਸਾਲਾ ਵਿਖੇ ਹੋਇਆ | ਇਸ ਮੌਕੇ ਵੱਖ ਵੱਖ ਪਿੰਡਾਂ ਦੇ ਡੇਲੀਗੇਟ ਸ਼ਾਮਿਲ ਹੋਏ | ਕਿਰਤੀ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਖਾਈ, ਡੈਮੋਕ੍ਰੇਟਿਕ ਟੀਚਰ ਫ਼ਰੰਟ ਦੇ ਮਨਜੀਤ ਸਿੰਘ ਲਹਿਰਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਅਰਵਿੰਦਰ ਕੌਰ ਮਾਨਸਾ ਨੇ ਕਿਹਾ ਕਿ ਪੰਜਾਬ ਅੰਦਰ ਜ਼ਮੀਨ ਪ੍ਰਾਪਤੀ ਲਹਿਰ ਨੂੰ ਅੱਗੇ ਲਿਜਾਉਣ 'ਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਅਹਿਮ ਭੂਮਿਕਾ ਨਿਭਾਈ ਹੈ ਤੇ ਇਸ ਨੂੰ ਇਸੇ ਤਰ੍ਹਾਂ ਜਾਰੀ ਰੱਖਣਾ ਚਾਹੀਦਾ ਹੈ | ਇਸ ਤੋਂ ਬਾਅਦ ਇਲਾਕੇ ਦੀ ਰਿਪੋਰਟ ਸਕੱਤਰ ਰਾਮਪਾਲ ਸਿੰਘ ਘੋੜੇਨਾਬ ਪੇਸ਼ ਕੀਤੀ | ਜਿਸ 'ਤੇ ਵਿਸਥਾਰ ਪੂਰਵਕ ਵਿਚਾਰ ਚਰਚਾ ਹੋਈ | ਇਸ ਤੋਂ ਇਲਾਵਾ ਸਰਬਸੰਮਤੀ ਨਾਲ ਇਲਾਕਾ ਕਮੇਟੀ ਦੀ ਚੋਣ ਹੋਈ ਜਿਸ ਵਿਚ ਮੁੜ ਤੋਂ ਗੁਰਦਾਸ ਸਿੰਘ ਜਲੂਰ ਨੂੰ ਪ੍ਰਧਾਨ, ਰਾਮਪਾਲ ਸਿੰਘ ਨੂੰ ਸਕੱਤਰ, ਸਤਿਗੁਰ ਸਿੰਘ ਰਾਏਧਰਾਣਾ ਨੂੰ ਖ਼ਜ਼ਾਨਚੀ, ਮੱਖਣ ਸਿੰਘ ਜਲੂਰ ਤੇ ਲੀਲਾ ਸਿੰਘ ਭੁਟਾਲ ਕਲਾਂ ਨੂੰ ਸੀਨੀਅਰ ਮੀਤ ਪ੍ਰਧਾਨ, ਜਗਰੂਪ ਸਿੰਘ ਭੁਟਾਲ ਕਲਾਂ, ਬਿੱਟੂ ਸਿੰਘ, ਰਾਣੀ ਕੌਰ, ਅੰਗਰੇਜ਼ ਕੌਰ ਖਾਈ, ਨਾਜ਼ਰ ਸਿੰਘ ਭੁਟਾਲ ਕਲਾਂ, ਬਾਬਲਾ ਸਿੰਘ ਮੈਂਬਰ ਚੁਣੇ ਗਏ | ਇਸ ਮੌਕੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਲੋਕਲ ਪੱਧਰ 'ਤੇ ਜ਼ਮੀਨੀ ਘੋਲ ਚਲਾਉਣ ਦੀ ਅਪੀਲ ਕੀਤੀ | ਇਸ ਮੌਕੇ ਸਰਬਸੰਮਤੀ ਨਾਲ ਰਾਏਧਰਨਾ 'ਚ ਦਲਿਤਾਂ ਦੀ ਨਜੂਲ ਜ਼ਮੀਨ ਦੇ ਹਾਈ ਕੋਰਟ ਦੇ ਹੁਕਮਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਵਾਉਣ 15 ਜੂਨ ਨੂੰ ਐਸ ਡੀ ਐਮ ਦਫ਼ਤਰ ਲਹਿਰਾਗਾਗਾ ਵਿਖੇ ਧਰਨਾ ਲਾਉਣ ਦਾ ਐਲਾਨ ਕੀਤਾ | ਖਾਈ 'ਚ ਪੰਜ ਮਰਲੇ ਦੇ ਪਲਾਟ ਅਲਾਟ ਕਰਵਾਉਣ, ਨਜੂਲ ਜ਼ਮੀਨ ਦੀ ਮਾਲਕੀ ਹੱਕ ਲੈਣ ਤੇ ਸੰਘਰਸ਼ ਵਿੱਢਣ ਦਾ ਫ਼ੈਸਲਾ ਕੀਤਾ ਅੰਤ ਵਿਚ ਨਵੇਂ ਚੁਣੇ ਪ੍ਰਧਾਨ ਗੁਰਦਾਸ ਸਿੰਘ ਜਲੂਰ ਵੱਲੋਂ ਆਏ ਸਾਰੇ ਲੋਕਾਂ ਤੇ ਆਗੂਆਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਵਲੋਂ ਬੀ.ਸੀ. ਵਿੰਗ ਦਾ ਜਸਦੇਵ ਸਿੰਘ ਜੱਸਾ ਨੂੰ ਹਲਕਾ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 12 ਸਾਲਾਂ ਦੇ ਸਫਲ ਕਾਰਜਕਾਲ ਨੂੰ ਸਮਰਪਿਤ ਕੱਢੀ ਇਲੈਕਟਿ੍ਕ ਦੋਪਹੀਆ ਵਾਹਨ ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।