07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸਬ ਡਵੀਜ਼ਨ ਬੰਗਾ 'ਚ ਬਿਜਲੀ ਦੇ ਖੰਬੇ ਟੁੱਟੇ, ਪ੍ਰਭਾਵਿਤ ਹੋਏ ਫੀਡਰ ਬਹਾਲ ਕਰਨ ਦਾ ਕੰਮ ਜਾਰੀ <br/>

ਅਜੀਤ ਡੈਸਕ 14-06-2026
ਮੂਣਕ, 13 ਜੂਨ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ) - ਤੂਫ਼ਾਨ ਨਾਲ 140 ਬਿਜਲੀ ਦੇ ਖੰਬੇ, ਦਰੱਖ਼ਤ ਤੇ ਤਾਰਾਂ ਟੁੱਟਣ ਨਾਲ 24 ਘੰਟੇ ਵਾਲੇ ਤੇ ਏ.ਪੀ. ਦੇ 40 ਫੀਡਰਾਂ ਦੀਆਂ ਪ੍ਰਭਾਵਿਤ ਹੋਈਆਂ ਲਾਈਨਾਂ ਦੀ ਮੁਰੰਮਤ ਲਈ ਸਬ ਡਵੀਜ਼ਨ ਬੰਗਾ ਦੇ ਐਸ.ਡੀ.ਓ. ਜਗਵੰਤ ਸਿੰਘ ਸਮੇਤ ਜੇ.ਈ. ਤੇ ਮੁਲਾਜ਼ਮਾਂ ਦੀਆਂ ਟੀਮਾਂ ਵਲੋਂ ਡਿਗੀਆਂ ਲਾਈਨਾਂ ਨੂੰ ਖੜੀਆਂ ਕਰ ਕੇ ਬਿਜਲੀ ਸਪਲਾਈ ਨੂੰ ਮੁੜ ਬਹਾਲ ਕਰਨ ਦਾ ਕੰਮ ਵੱਡੇ ਪੱਧਰ 'ਤੇ ਸ਼ੁਰੂ ਕਰ ਦਿੱਤਾ ਹੈ | ਇਸ ਦੌਰਾਨ ਹਮੀਰਗੜ੍ਹ, ਮੰਡਵੀ ਚਾਂਦੂ, ਰਾਮਗੜ੍ਹ ਗੁਜਰਾਂ ਅਤੇ ਢੀਂਡਸਾ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਕਈ ਥਾਂਵਾਂ 'ਤੇ ਦਰੱਖਤ ਡਿੱਗਣ ਨਾਲ ਬਿਜਲੀ ਦੇ ਖੰਬੇ ਤੇ ਤਾਰਾਂ ਟੁੱਟਣ 24 ਘੰਟੇ ਬਿਜਲੀ ਸਪਲਾਈ ਤੇ ਏ.ਪੀ. ਫੀਡਰਾਂ ਦੀ ਸਪਲਾਈ ਤਰ੍ਹਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਜਿਸ ਦੀ ਮੁੜ ਬਹਾਲੀ ਲਈ ਵੱਡੇ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ | ਐਸ.ਡੀ.ਓ. ਜਗਵੰਤ ਸਿੰਘ ਨੇ ਦੱਸਿਆ ਮੂਣਕ ਸ਼ਹਿਰ ਸਮੇਤ ਫੀਡਰਾਂ ਦੇ ਕਰੀਬ 140 ਖੰਬੇ ਟੁੱਟਣ ਕਾਰਨ 40 ਫੀਡਰ ਪ੍ਰਭਾਵਿਤ ਹੋਏ ਸਨ ਜਿਨ੍ਹਾਂ 'ਚੋਂ 20 ਦਿਹਾਤੀ ਫੀਡਰਾਂ ਦੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਹੈ ਅਤੇ 20 ਏ.ਪੀ. ਫੀਡਰਾਂ ਤੇ ਬਿਜਲੀ ਸਪਲਾਈ ਦੀ ਮੁੜ ਬਹਾਲੀ ਦੇ ਕੰਮ ਲਈ ਲੋੜੀਂਦਾ ਸਾਮਾਨ ਸਟੋਰ 'ਚੋਂ ਮੰਗਵਾ ਲਿਆ ਹੈ ਇਨ੍ਹਾਂ ਲਾਈਨਾਂ ਦੀ ਸਪਲਾਈ ਵੀ ਜਲਦੀ ਬਹਾਲ ਕਰ ਦਿੱਤੀ ਜਾਵੇਗੀ |

ਪਿਛਲੀ ਖ਼ਬਰ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਨੇ ਸੇਵਾ ਮੁਕਤ ਚੀਫ਼ ਇੰਜੀਨੀਅਰ ਦੇ ਹੱਕ 'ਚ ਸੁਣਾਇਆ ਫੈਸਲਾ <br/> ਅਗਲੀ ਖ਼ਬਰ ਭਾਕਿਯੂ ਖੋਸਾ ਕਰਜ਼ੇ ਹੇਠ ਦੱਬੇ ਕਿਸਾਨਾਂ ਨਾਲ ਕੋਈ ਧੱਕਾ ਨਹੀਂ ਸਹਿਣ ਕਰੇਗੀ-ਖੋਸਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।