07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪੀ.ਜੀ.ਡੀ.ਸੀ.ਏ ਸਮੈਸਟਰ ਪਹਿਲਾ ਦਾ ਨਤੀਜਾ ਸੌ ਫ਼ੀਸਦੀ ਰਿਹਾ <br/>

ਅਜੀਤ ਡੈਸਕ 14-06-2026
ਸੁਨਾਮ ਊਧਮ ਸਿੰਘ ਵਾਲਾ, 13 ਜੂਨ (ਭੁੱਲਰ, ਧਾਲੀਵਾਲ) - ਸ਼ਹੀਦ ਊਧਮ ਸਿੰਘ ਕਾਲਜ ਆਫ਼ ਮੈਨੇਜਮੈਂਟ, ਆਰਟਸ ਐਂਡ ਕੰਪਿਊਟਰ ਸਾਇੰਸ, ਮਹਿਲਾਂ ਚੌਕ ਦੇ ਪੀ.ਜੀ.ਡੀ.ਸੀ.ਏ ਸਮੈਸਟਰ ਪਹਿਲਾ ਸੈਸ਼ਨ ਦਸੰਬਰ 2025 ਦੀ ਪ੍ਰੀਖਿਆ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ | ਪਿੰ੍ਰਸੀਪਲ ਡਾ. ਕੁਲਵੰਤ ਕੌਰ ਨੇ ਦੱਸਿਆ ਕਿ ਰਮਨਿੰਦਰ ਕੌਰ ਪੁੱਤਰੀ ਕੁਲਵੰਤ ਸਿੰਘ ਨੇ 86.4% ਅੰਕ ਲੈ ਕੇ ਪਹਿਲਾ, ਲਵਪ੍ਰੀਤ ਸਿੰਘ ਪੁੱਤਰ ਕੇਸਰ ਸਿੰਘ ਨੇ 86 % ਅੰਕਾਂ ਨਾਲ ਦੂਜਾ, ਜਦੋਂ ਕਿ ਗਗਨਦੀਪ ਕੌਰ ਪੁੱਤਰੀ ਲਾਭ ਸਿੰਘ 85% ਨੰਬਰ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਵਿਦਿਆਰਥੀਆਂ ਦੀ ਚੰਗੀ ਕਾਰਗੁਜ਼ਾਰੀ ਲਈ ਸੰਸਥਾ ਦੇ ਚੇਅਰਮੈਨ ਰਾਓਵਿੰਦਰ ਸਿੰਘ ਅਤੇ ਵਾਈਸ ਚੇਅਰਮੈਨ ਕੌਰ ਸਿੰਘ ਦੁੱਲਟ, ਪਿ੍ੰਸੀਪਲ ਡਾ. ਕੁਲਵੰਤ ਕੌਰ, ਐੱਚ.ਓ.ਡੀ ਸਰਬਜੀਤ ਕੌਰ ਅਤੇ ਸਮੂਹ ਸਟਾਫ਼ ਵਲੋਂ ਇਸ ਸ਼ਾਨਦਾਰ ਪ੍ਰਾਪਤੀ ਲਈ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ |

ਪਿਛਲੀ ਖ਼ਬਰ ਰਾਮੇਵਾਲੀ ਖੂਹੀ ਵਾਲੀ ਸੜਕ ਉੱਪਰ ਇੰਟਰਲਾਕ ਟਾਈਲਾਂ ਦੇ ਕੰਮ ਦੀ ਸ਼ੁਰੂਆਤ <br/> ਅਗਲੀ ਖ਼ਬਰ ਕਸਬਾ ਸ਼ੇਰਪੁਰ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਉਣ ਦੀ ਸ਼ੁਰੂਆਤ- ਚੇਅਰਮੈਨ ਰਾਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।