08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪੰਜਾਬੀ ਯੂਨੀਵਰਸਿਟੀ ਵਲੋਂ ਫ਼ੀਸਾਂ ਅਤੇ ਰਿਜ਼ਰਵ ਫ਼ੰਡ 'ਚ ਕੀਤਾ ਵਾਧਾ ਗੈਰ-ਵਾਜ਼ਬ- ਰਾਕੇਸ਼ ਸ਼ਰਮਾ <br/>

ਅਜੀਤ ਡੈਸਕ 14-06-2026
ਲਹਿਰਾਗਾਗਾ, 13 ਜੂਨ (ਅਸ਼ੋਕ ਗਰਗ) - ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਆਰਟਸ, ਸਾਇੰਸ ਐਂਡ ਕਾਮਰਸ, ਖੋਖਰ ਕਲਾਂ ਦੇ ਟਰੱਸਟੀ ਮੈਂਬਰ ਰਾਕੇਸ਼ ਸ਼ਰਮਾ ਤੇ ਪ੍ਰੇਮ ਚੰਦ ਸਿੰਗਲਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕੰਟੀਨਿਊਏਸ਼ਨ, ਅਫਿਲੀਏਸ਼ਨ, ਰਜਿਸਟਰੇਸ਼ਨ ਫ਼ੀਸਾਂ ਅਤੇ ਰਿਜ਼ਰਵ ਫ਼ੰਡ ਵਿੱਚ ਕੀਤੇ ਗਏ ਭਾਰੀ ਵਾਧੇ ਦੀ ਸਖ਼ਤ ਨਿੰਦਾ ਕੀਤੀ ਹੈ | ਉਨ੍ਹਾਂ ਕਿਹਾ ਕਿ ਇਹ ਫੈਸਲਾ ਨਾ ਸਿਰਫ਼ ਨਿੱਜੀ ਕਾਲਜਾਂ 'ਤੇ ਵਾਧੂ ਆਰਥਿਕ ਬੋਝ ਪਾਵੇਗਾ, ਸਗੋਂ ਇਸ ਦਾ ਸਿੱਧਾ ਅਸਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ 'ਤੇ ਵੀ ਪਵੇਗਾ | ਰਾਕੇਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਕਾਲਜ ਪਹਿਲਾਂ ਹੀ ਦਾਖ਼ਲਿਆਂ ਵਿਚ ਆਈ ਕਮੀ ਅਤੇ ਵਧ ਰਹੇ ਪ੍ਰਬੰਧਕੀ ਖ਼ਰਚਿਆਂ ਕਾਰਨ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ | ਅਜਿਹੇ ਸਮੇਂ 'ਚ 100 ਤੋਂ 300 ਫ਼ੀਸਦੀ ਤੱਕ ਫ਼ੀਸਾਂ ਅਤੇ ਫ਼ੰਡਾਂ 'ਚ ਵਾਧਾ ਕਰਨਾ ਸਿੱਖਿਆ ਸੰਸਥਾਵਾਂ ਲਈ ਵੱਡਾ ਝਟਕਾ ਹੈ | ਉਨ੍ਹਾਂ ਕਿਹਾ ਕਿ ਉੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਇਸ ਤਰ੍ਹਾਂ ਦੇ ਫ਼ੈਸਲੇ ਵਿਦਿਆਰਥੀਆਂ ਨੂੰ ਕਾਲਜੀ ਸਿੱਖਿਆ ਤੋਂ ਦੂਰ ਕਰਨ ਦਾ ਕੰਮ ਕਰਨਗੇ | ਉਨ੍ਹਾਂ ਕਿਹਾ ਕਿ ਰਿਜ਼ਰਵ ਫ਼ੰਡ ਨੂੰ 20 ਲੱਖ ਰੁਪਏ ਤੋਂ ਵਧਾ ਕੇ 40 ਲੱਖ ਰੁਪਏ ਕਰਨਾ ਅਤੇ ਐੱਫ.ਡੀ.ਆਰ. 'ਤੇ ਸਰਵਿਸ ਚਾਰਜ ਵਿਚ ਬੇਤਹਾਸ਼ਾ ਵਾਧਾ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ | ਇਹ ਫ਼ੈਸਲੇ ਸਿੱਖਿਆ ਦੇ ਵਿਕਾਸ ਦੀ ਬਜਾਏ ਕਾਲਜਾਂ ਦੀ ਆਰਥਿਕ ਸਥਿਤੀ ਨੂੰ ਹੋਰ ਕਮਜ਼ੋਰ ਕਰਨਗੇ | ਰਾਕੇਸ਼ ਸ਼ਰਮਾ ਨੇ ਪੰਜਾਬ ਸਰਕਾਰ ਅਤੇ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਅਤੇ ਸਿੱਖਿਆ ਸੰਸਥਾਵਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਫ਼ੈਸਲੇ 'ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਵਧਾਈਆਂ ਗਈਆਂ ਫ਼ੀਸਾਂ ਅਤੇ ਰਿਜ਼ਰਵ ਫ਼ੰਡ ਦੀਆਂ ਸ਼ਰਤਾਂ ਨੂੰ ਤੁਰੰਤ ਵਾਪਸ ਲਿਆ ਜਾਵੇ |

ਪਿਛਲੀ ਖ਼ਬਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਮੰਗਾਂ ਲਈ ਸਰਕਾਰ ਨਾਲ ਸੰਘਰਸ਼ ਦਾ ਐਲਾਨ- ਰਾਜ ਕੁਮਾਰ ਅਰੋੜਾ <br/> ਅਗਲੀ ਖ਼ਬਰ ਰਾਮੇਵਾਲੀ ਖੂਹੀ ਵਾਲੀ ਸੜਕ ਉੱਪਰ ਇੰਟਰਲਾਕ ਟਾਈਲਾਂ ਦੇ ਕੰਮ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।