08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਐਸ.ਐਸ.ਪੀ. ਮਲੇਰਕੋਟਲਾ ਨੇ ਚੋਰੀ ਅਤੇ ਟਰੈਫ਼ਿਕ ਸੰਬੰਧੀ ਸਮੱਸਿਆਵਾਂ ਸੁਣੀਆਂ <br/>

ਅਜੀਤ ਡੈਸਕ 14-06-2026
ਅਹਿਮਦਗੜ੍ਹ, 13 ਜੂਨ (ਸੁਖਜੀਤ ਸਿੰਘ ਖੇੜਾ, ਰਵਿੰਦਰ ਪੁਰੀ) - ਕੁੱਝ ਸਮੇਂ ਤੋਂ ਅਹਿਮਦਗੜ੍ਹ ਵਿਖੇ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ, ਟਰੈਫ਼ਿਕ ਸਮੱਸਿਆ ਅਤੇ ਹੋਰ ਸਮੱਸਿਆਵਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਸਥਾਨਕ ਸ਼ਹਿਰ ਦੇ ਗਾਂਧੀ ਚੌਂਕ ਵਿਖੇ ਦੁਕਾਨਦਾਰਾਂ ਨਾਲ ਜ਼ਿਲ੍ਹਾ ਮਲੇਰਕੋਟਲਾ ਦੇ ਐਸ.ਐਸ.ਪੀ. ਗੁਰਮੀਤ ਸਿੰਘ ਨੇ ਆਪ ਆ ਕੇ ਉਨ੍ਹਾਂ ਨਾਲ ਮੀਟਿੰਗ ਕੀਤੀ ਤੇ ਸਮੱਸਿਆਵਾਂ ਸੁਣੀਆਂ | ਸਥਾਨਕ ਦੁਕਾਨਦਾਰਾਂ ਵਲੋਂ ਉਨ੍ਹਾਂ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਧਿਆਨ ਵਿੱਚ ਦੁਕਾਨਦਾਰਾਂ ਅਤੇ ਪੱਤਰਕਾਰਾਂ ਵੱਲੋਂ ਅਹਿਮਦਗੜ੍ਹ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ, ਟਰੈਫ਼ਿਕ ਸਮੱਸਿਆ ਅਤੇ ਟਰੈਫ਼ਿਕ ਪੁਲਿਸ ਦੀ ਅਣਹੋਂਦ, ਬਿਨਾਂ ਨੰਬਰੀ ਵਾਹਨਾਂ 'ਤੇ ਸਵਾਰ ਝਪਟ ਮਾਰਾਂ ਦੀਆਂ ਵਧ ਰਹੀਆਂ ਵਾਰਦਾਤਾਂ ਸਬੰਧੀ ਜਾਣੂ ਕਰਵਾਇਆ | ਐਸ.ਐਸ.ਪੀ. ਗੁਰਮੀਤ ਸਿੰਘ ਨੇ ਇਨ੍ਹਾਂ ਘਟਨਾਵਾਂ ਦਾ ਸਖ਼ਤੀ ਨਾਲ ਨਿਪਟਾਰਾ ਕਰਨ ਲਈ ਸਥਾਨਕ ਪੁਲਿਸ ਨੂੰ ਹਦਾਇਤ ਜਾਰੀ ਕੀਤੀ ਅਤੇ ਜਲਦ ਹੀ ਟਰੈਫ਼ਿਕ ਪੁਲਿਸ ਦੇ ਮੁਲਾਜ਼ਮਾਂ ਦੀ ਤੈਨਾਤੀ ਦਾ ਵਾਅਦਾ ਵੀ ਕੀਤਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪੋ ਆਪਣੀਆਂ ਦੁਕਾਨਾਂ ਜਾਂ ਘੱਟੋ ਘੱਟ ਚੌਂਕਾਂ 'ਚ ਸੀ.ਸੀ.ਟੀ.ਵੀ. ਕੈਮਰੇ ਜਿੱਥੇ ਨਹੀਂ ਹਨ, ਉੱਥੇ ਲਗਵਾਏ ਜਾਣ ਅਤੇ ਰਾਤ ਨੂੰ ਚੌਕੀਦਾਰਾਂ ਦਾ ਪ੍ਰਬੰਧ ਵੀ ਕੀਤਾ ਜਾਵੇ | ਇਸ ਮੌਕੇ ਉਨ੍ਹਾਂ ਨਾਲ ਡੀ.ਐਸ.ਪੀ. ਇੰਦਰਪਾਲ ਸਿੰਘ, ਸਥਾਨਕ ਥਾਣਾ ਮੁਖੀ ਪੁਸ਼ਪਿੰਦਰ ਸਿੰਘ, ਥਾਣਾ ਸਦਰ ਮੁਖੀ ਮੈਡਮ ਗੁਰਪ੍ਰੀਤ ਕੌਰ ਸਿੱਧੂ, ਪੰਜਾਬ ਟਰੇਡਰਜ਼ ਹਲਕਾ ਅਮਰਗੜ੍ਹ ਦੇ ਚੇਅਰਮੈਨ ਅਸ਼ਵਨੀ ਕੁਮਾਰ, ਮਾਰਕੀਟ ਕਮੇਟੀ ਅਹਿਮਦਗੜ੍ਹ ਦੇ ਚੇਅਰਮੈਨ ਕਮਲਜੀਤ ਸਿੰਘ ਉੱਭੀ, ਟਰੱਕ ਯੂਨੀਅਨ ਪ੍ਰਧਾਨ ਮਨਿੰਦਰ ਪਾਲ ਸਿੰਘ, ਕੌਂਸਲਰ ਮਹਿੰਦਰ ਸਿੰਘ ਬਿੱਲੂ ਮਾਜਰੀ, ਆੜ੍ਹਤੀ ਐਸੋਸੀਏਸ਼ਨ ਪ੍ਰਧਾਨ ਮਨੋਜ ਸ਼ਰਮਾ, ਹੋਲ ਸੇਲ ਕਰਿਆਨਾ ਯੂਨੀਅਨ ਪ੍ਰਧਾਨ ਪ੍ਰਮੋਦ ਗੁਪਤਾ, ਮਨੀਸ਼ ਮਲੌਦ, ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਕੌਂਸਲਰ ਸੰਜੇ ਸੂਦ, ਹਨੀ ਗੁਪਤਾ, ਡਾਕਟਰ ਕੁਲਦੀਪ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਸੌਦ, ਮੋਹਿਤ ਢੰਡ, ਬਿੱਲਾ ਕਰੀਰ, ਅਰੁਣ ਗੋਇਲ ਆਦਿ ਤੋਂ ਇਲਾਵਾ ਹੋਰ ਦੁਕਾਨਦਾਰ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਦੇ 90% ਘਰਾਂ ਨੂੰ ਪਿਛਲੇ ਚਾਰ ਸਾਲਾਂ ਤੋਂ ਬਿਜਲੀ ਬਿੱਲ ਆ ਰਿਹਾ ਹੈ ਜ਼ੀਰੋ - ਚੀਮਾ ਅਗਲੀ ਖ਼ਬਰ ਸਕੂਲ ਫੈਡਰੇਸ਼ਨ ਵਲੋਂ ਸਰਕਾਰ ਨੂੰ ਫ਼ੀਸ ਸੋਧ ਪ੍ਰਸਤਾਵ 'ਤੇ ਮੁੜ ਵਿਚਾਰ ਕਰਨ ਦੀ ਅਪੀਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।