08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਦਾਖ਼ਲੇ ਦੇ ਨਾਂ 'ਤੇ ਅਧਿਆਪਕਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰਨ ਸਿੱਖਿਆ ਅਧਿਕਾਰੀ- ਸਾਂਝਾ ਅਧਿਆਪਕ ਮੋਰਚਾ <br/>

ਅਜੀਤ ਡੈਸਕ 14-06-2026
ਸੰਗਰੂਰ, 13 ਜੂਨ (ਧੀਰਜ ਪਸ਼ੌਰੀਆ) - ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਜਿਨ੍ਹਾਂ ਸਕੂਲਾਂ ਵਿੱਚ ਇਸ ਸੈਸ਼ਨ ਦੌਰਾਨ ਦਾਖਲਾ ਘਟਿਆ ਹੈ | ਉਨ੍ਹਾਂ ਸਕੂਲਾਂ ਦੇ ਮੁਖੀਆਂ ਨੂੰ ਲਗਾਤਾਰ ਦਾਖਲਾ ਵਧਾਉਣ ਲਈ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ | ਸਾਂਝਾ ਅਧਿਆਪਕ ਮੋਰਚਾ ਦੇ ਸੂਬਾ ਕਨਵੀਨਰ ਕਿ੍ਸ਼ਨ ਸਿੰਘ ਦੁਗਾ, ਸੁਖਜਿੰਦਰ ਸਿੰਘ ਹਰੀਕਾ, ਦੇਵੀ ਦਿਆਲ ਅਤੇ ਵਰਿੰਦਰਜੀਤ ਸਿੰਘ ਬਜਾਜ ਨੇ ਕਿਹਾ ਹੈ ਕਿ ਜਦੋਂ ਦਾਖਲਾ ਵਧਾਉਣ ਦਾ ਸਮਾਂ ਸੀ ਉਸ ਸਮੇਂ ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਵਿੱਚ ਲਗਾ ਕੇ ਰੱਖਿਆ ਗਿਆ | ਅੱਧੇ ਤੋਂ ਵੱਧ ਸਕੂਲਾਂ ਵਿੱਚ ਪਿ੍ੰਸੀਪਲਾਂ ਤੇ ਮੁੱਖ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ | ਆਗੂਆਂ ਨੇ ਅੱਗੇ ਕਿਹਾ ਕਿ ਇਸ ਸੈਸ਼ਨ ਵਿੱਚ ਅਧਿਆਪਕਾਂ ਨੂੰ ਕਾਗ਼ਜ਼ਾਂ ਵਿੱਚ ਹੀ ਕਹਿਣ ਨੂੰ ਗਰਮੀ ਦੀਆਂ ਛੁੱਟੀਆਂ ਹਨ ਕਿਉਂਕਿ ਵੱਡੀ ਗਿਣਤੀ ਵਿੱਚ ਅਧਿਆਪਕ ਛੁੱਟੀਆਂ ਦੌਰਾਨ ਬੀਐਲਓ ਡਿਊਟੀ, ਐਸ ਆਈ ਆਰ ਦਾ ਕੰਮ, ਜਨਗਣਨਾ ਡਿਊਟੀ, ਡਰਗਜ਼ ਡਿਊਟੀਆਂ, ਨਿੱਤ ਮੰਗੇ ਜਾਂਦੇ ਸਿੱਖਿਆ ਵਿਭਾਗ ਵੱਲੋ ਅੰਕੜੇ ਅਤੇ ਹੋਰ ਵਿੱਦਿਅਕ ਕੰਮਾਂ ਵਿੱਚ ਲਗਾਏ ਹੋਏ ਹਨ | ਆਗੂਆਂ ਨੇ ਅੱਗੇ ਦੋਸ਼ ਲਗਾਉਂਦਿਆਂ ਕਿਹਾ ਕਿ ਜ਼ਿਲ੍ਹਾ ਮੀਟਿੰਗਾਂ ਵਿੱਚ ਅਕਸਰ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਅਧਿਆਪਕਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਤੇ ਮਾਨਸਿਕ ਦਬਾਅ ਬਣਾਇਆ ਜਾਂਦਾ ਹੈ | ਆਗੂਆਂ ਨੇ ਅੱਗੇ ਕਿਹਾ ਕਿ ਅਫ਼ਸਰ ਸ਼ਾਹੀ ਨੂੰ ਧਰਾਤਲ ਤੇ ਜਾ ਕੇ ਅਸਲ ਤਸਵੀਰ ਦੇਖਣੀ ਚਾਹੀਦੀ ਹੈ |

ਪਿਛਲੀ ਖ਼ਬਰ ਬਿਕਰਮਜੀਤ ਸਿੰਘ ਵਿੱਕੀ ਛਾਜਲੀ ਸਰਕਲ ਜਥੇਦਾਰ ਨਿਯੁਕਤ <br/> ਅਗਲੀ ਖ਼ਬਰ ਪੰਜਾਬ ਵਿਕਾਸ ਕਮਿਸ਼ਨ ਦੇ ਡਿਪਟੀ ਸਲਾਹਕਾਰ ਡਾ. ਰਣਜੀਤ ਕੌਰ ਨੇ ਪਹਿਲ ਮਾਰਟ ਸੰਗਰੂਰ ਦਾ ਕੀਤਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।