30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਤਿੰਨ ਰੋਜ਼ਾ ਮੁਫ਼ਤ ਨੇਚਰੋਪੈਥੀ ਕੈਂਪ ਦਾ 450 ਮਰੀਜ਼ਾਂ ਨੇ ਲਿਆ ਲਾਹਾ

ਮਲੇਰਕੋਟਲਾ ਵਿਖੇ ਨੇਚਰੋਪੈਥੀ (ਕੁਦਰਤੀ ਇਲਾਜ) ਕੈਂਪ ਦੌਰਾਨ ਹਾਜ਼ਰ ਪਤਵੰਤੇ ਅਤੇ ਨਾਲ ਮਰੀਜ਼ਾਂ ਦੀ ਜਾਂਚ ਕਰਦੇ ਡਾਕਟਰ | ਤਸਵੀਰ: ਪਾਰਸ ਜੈਨ <br/> 15-06-2026
ਮਲੇਰਕੋਟਲਾ, 14 ਜੂਨ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) - ਸਥਾਨਕ ਐਸ.ਐਸ. ਜੈਨ ਮਾਡਲ ਸਕੂਲ ਵਿਖੇ ਮਹਾਵੀਰ ਇੰਟਰਨੈਸ਼ਨਲ ਅਤੇ ਮਾਨਵ ਨਿਸ਼ਕਾਮ ਸੇਵਾ ਸਮਿਤੀ ਵਲੋਂ ਕੰਚਨ ਸੇਵਾ ਸੰਸਥਾਨ ਉਦੈਪੁਰ ਦੇ ਸਹਿਯੋਗ ਨਾਲ ਵਿਸ਼ਾਲ ਤਿੰਨ ਰੋਜ਼ਾ ਨੇਚਰੋਪੈਥੀ (ਕੁਦਰਤੀ ਇਲਾਜ) ਕੈਂਪ ਲਗਾਇਆ ਗਿਆ | ਸੰਘ ਪ੍ਰਮੁੱਖ ਸ੍ਰੀ ਅਰੁਣ ਚੰਦਰ ਦੀ ਸਦ-ਪ੍ਰੇਰਨਾ ਨਾਲ ਲਗਾਏ ਇਸ ਕੈਂਪ 'ਚ 450 ਦੇ ਕਰੀਬ ਮਰੀਜ਼ਾਂ ਨੇ ਵੱਖ-ਵੱਖ ਕੁਦਰਤੀ ਵਿਧੀਆਂ ਜਿਵੇਂ ਲੇਪ, ਮਾਲਸ਼ ਅਤੇ ਸੇਕ ਰਾਹੀਂ ਆਪਣਾ ਇਲਾਜ ਕਰਵਾ ਕੇ ਭਰਪੂਰ ਫ਼ਾਇਦਾ ਉਠਾਇਆ | ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਉੱਘੇ ਵਾਤਾਵਰਣ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ (ਐਮ.ਡੀ ਕੇ.ਐਸ. ਕੰਬਾਇਨ) ਵਲੋਂ ਕੀਤਾ ਗਿਆ, ਜਦਕਿ ਸ੍ਰੀ ਪੁਸ਼ਪ ਜੈਨ ਲੋਹਟੀਆ ਨੇ ਜੋਤੀ ਜਗਾਉਣ ਅਤੇ ਸ੍ਰੀ ਸੁਰੇਸ਼ ਜੈਨ (ਐਮ.ਡੀ. ਗਿਰਨਾਰ ਮੈਟਲ) ਨੇ ਝੰਡਾ ਲਹਿਰਾਉਣ ਦੀ ਰਸਮ ਸਾਂਝੇ ਤੌਰ 'ਤੇ ਅਦਾ ਕੀਤੀ | ਕੈਂਪ ਦੌਰਾਨ ਡਾ.ਛੈਲ ਬਿਹਾਰੀ ਨੇ ਆਪਣੀ ਮਾਹਿਰ ਟੀਮ ਸਮੇਤ ਪਹੁੰਚੇ ਮਰੀਜ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਉਨ੍ਹਾਂ ਦਾ ਇਲਾਜ ਕੀਤਾ | ਇੰਦਰਜੀਤ ਸਿੰਘ ਮੁੰਡੇ ਨੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਨਵਤਾ ਦੀ ਸੇਵਾ ਸਭ ਤੋਂ ਵੱਡਾ ਧਰਮ ਹੈ | ਸ੍ਰੀ ਸੁਰੇਸ਼ ਜੈਨ (ਗਿਰਨਾਰ ਮੈਟਲ) ਅਤੇ ਸ੍ਰੀ ਪੁਸ਼ਪ ਜੈਨ ਨੇ ਵੀ ਸਾਂਝੇ ਤੌਰ 'ਤੇ ਆਖਿਆ ਕਿ ਅਜਿਹੇ ਮੁਫ਼ਤ ਕੈਂਪ ਲਗਾਉਣਾ ਸ਼ਲਾਘਾਯੋਗ ਕਦਮ ਹੈ | ਉਦੈਪੁਰ ਤੋਂ ਪਹੁੰਚੇ ਡਾ.ਛੈਲ ਬਿਹਾਰੀ ਨੇ ਆਪਣੀ ਮਾਹਿਰ ਟੀਮ ਸਮੇਤ ਮਰੀਜ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ | ਇਸ ਦੌਰਾਨ ਸੰਸਥਾ ਦੇ ਚੇਅਰਮੈਨ ਪ੍ਰਦੀਪ ਜੈਨ ਓਸਵਾਲ ਨੇ ਕੈਂਪ ਵਿੱਚ ਪਹੁੰਚੀਆਂ ਸ਼ਖ਼ਸੀਅਤਾਂ ਅਤੇ ਮਰੀਜ਼ਾਂ ਦਾ ਧੰਨਵਾਦ ਕੀਤਾ | ਇਸ ਮੌਕੇ ਐਸ.ਐਸ. ਜੈਨ ਸਭਾ ਦੇ ਚੇਅਰਮੈਨ ਸ੍ਰੀ ਰਮੇਸ਼ ਜੈਨ, ਲੰਗਰ ਕਮੇਟੀ ਦੇ ਪ੍ਰਧਾਨ ਸ੍ਰੀ ਸੁਰੇਸ਼ ਜੈਨ, ਜੈਨ ਸਭਾ ਦੇ ਜਨਰਲ ਸਕੱਤਰ ਸ੍ਰੀ ਬਾਲ ਕਿ੍ਸ਼ਨ ਬੰਟੀ ਅਤੇ ਕੌਂਸਲਰ ਸ੍ਰੀ ਬੇਅੰਤ ਕਿੰਗਰ ਨੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਕੈਂਪ ਨੂੰ ਸਫ਼ਲ ਬਣਾਉਣ 'ਚ ਵਾਈਸ ਚੇਅਰਮੈਨ ਨਰੇਸ਼ ਜੈਨ, ਜਨਰਲ ਸਕੱਤਰ ਸ਼ਿਵਮ ਮਟਕਨ, ਸਕੱਤਰ ਸੁਨੀਲ ਕਾਂਸਲ, ਕੈਸ਼ੀਅਰ ਮੋਹਨ ਸ਼ਿਆਮ ਸਮੇਤ ਮੈਂਬਰਾਨ ਸੁਨੀਲ ਜੈਨ, ਮਹੇਸ਼ ਸਚਦੇਵਾ, ਕੁਲਬੀਰ ਜੈਨ ਲਾਡੀ, ਅਸ਼ਵਨੀ ਜੈਨ, ਕੇਸਰੀ ਦਾਸ ਅਤੇ ਦੀਪ ਚਾਨਾ ਨੇ ਅਹਿਮ ਯੋਗਦਾਨ ਪਾਇਆ |

ਪਿਛਲੀ ਖ਼ਬਰ 3704 ਅਧਿਆਪਕ ਯੂਨੀਅਨ ਪੰਜਾਬ ਵਲੋਂ ਸੰਘਰਸ਼ ਦੀ ਸ਼ੁਰੂਆਤ ਦਿੜ੍ਹਬਾ 'ਚ 20 ਤੋਂ <br/> ਅਗਲੀ ਖ਼ਬਰ ਲੈਕਚਰਾਰਾਂ ਦੀ ਭਰਤੀ ਨਾਲ ਸਰਕਾਰੀ ਸਕੂਲਾਂ ਦਾ ਸਿੱਖਿਆ ਤੰਤਰ ਹੋਰ ਮਜ਼ਬੂਤ ਹੋਵੇਗਾ- ਭਰਾਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।