28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਨਾਜਾਇਜ਼ ਅਸਲ੍ਹਾ ਰੱਖਣ ਦੇ ਦੋਸ਼ ਹੇਠ ਇਕ ਵਿਅਕਤੀ ਖਿਲਾਫ ਮਾਮਲਾ ਦਰਜ

ਅਜੀਤ ਡੈਸਕ 18-06-2026

ਅਮਰਗੜ੍ਹ, 18 ਜੂਨ(ਜਤਿੰਦਰ ਮੰਨਵੀ)-ਥਾਣਾ ਅਮਰਗੜ੍ਹ ਪੁਲਿਸ ਵੱਲੋਂ ਇੱਕ ਵਿਅਕਤੀ ਖ਼ਿਲਾਫ਼ ਨਾਜਾਇਜ਼ ਅਸਲਾ ਰੱਖਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ।ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਐਸ.ਐਚ.� ਜਗਸੀਰ ਸਿੰਘ ਸਮੇਤ ਪੁਲਿਸ ਪਾਰਟੀ ਰੁਟੀਨ ਚੈਕਿੰਗ ਅਤੇ ਨਾਕਾਬੰਦੀ ਦੇ ਸਬੰਧ ‘ਚ ਅਮਰਗੜ੍ਹ ਬਾਜ਼ਾਰ ‘ਚ ਮੌਜੂਦ ਸੀ। ਇਸ ਦੌਰਾਨ ਇੱਕ ਖਾਸ ਮੁਖਬਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਕਥਿਤ ਦੋਸ਼ੀ ਯੋਗੇਸ਼ ਉਰਫ਼ ਦੱਦੂ ਪੁੱਤਰ ਰਾਜੇਸ਼ ਕੁਮਾਰ ਵਾਸੀ ਧੱਕਾ ਬਸਤੀ ਜੀਵਨ ਨਗਰ ਸੋਹੀਆ ਰੋਡ ਸੰਗਰੂਰ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਆਦੀ ਹੈ ਅਤੇ ਉਸ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਇਹ ਵਿਅਕਤੀ ਆਪਣੇ ਕੋਲ ਨਾਜਾਇਜ਼ ਅਸਲਾ ਰੱਖਦਾ ਹੈ ਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ‘ਚ ਅਮਰਗੜ੍ਹ ਇਲਾਕੇ ਦੇ ਪਿੰਡ ਬਾਗੜੀਆਂ, ਮੁਹਾਲੀ, ਮੁਹਾਲਾ, ਭੱਟੀਆਂ ਕਲਾਂ ਅਤੇ ਭੱਟੀਆਂ ਖੁਰਦ ਆਦਿ ਪਿੰਡਾਂ ‘ਚ ਘੁੰਮਦਾ ਦੇਖਿਆ ਗਿਆ ਹੈ।ਅਮਰਗੜ੍ਹ ਪੁਲਿਸ ਵੱਲੋਂ ਮੁਖਬਰ ਦੀ ਸੂਚਨਾ ਨੂੰ ਭਰੋਸੇਯੋਗ ਮੰਨਦੇ ਹੋਏ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਗਈ ਤੇ ਯੋਗੇਸ਼ ਉਰਫ਼ ਦੱਦੂ ਖ਼ਿਲਾਫ਼ ਨਾਜਾਇਜ਼ ਅਸਲਾ ਰੱਖਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਐਫ.ਐਸ.ਐਸ.ਏ ਆਈ ਨੋਟੀਫ਼ਿਕੇਸ਼ਨ ਜਾਰੀ ਹੋਣ ਦੇ ਬਾਵਜੂਦ ਵਾਰ ਵਾਰ ਲਾਇਸੰਸ ਨਵਿਆਉਣ ਕਰਵਾਉਣ ਦਾ ਝੰਜਟ ਅਜੇ ਵੀ ਬਰਕਰਾਰ - ਅਸ਼... ਅਗਲੀ ਖ਼ਬਰ ਬੀਐਸਐਫ ਵਿਚ ਨੌਕਰੀ ਕਰਦੀ ਸੰਦੀਪ ਕੌਰ ਦੇ ਪਲਾਟ ’ਤੇ ਕਬਜ਼ਾ ਕਰਨ ਸੰਬੰਧੀ ਪੜਤਾਲ ਲਈ ਜ਼ਿਲ੍ਹਾ ਪੁਲਿਸ ਸੰਗਰੂਰ ਨੂੰ ਹੋਏ ਹੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।