25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਨਗਰ ਕੌਂਸਲ ਕੋਲ ਆਪਣੇ ਦਫਤਰ ਲਈ ਹੋ ਸਕਦੀ ਹੈ ਆਪਣੀ ਇਮਾਰਤ

ਅਜੀਤ ਡੈਸਕ 19-06-2026

ਸੰਗਰੂਰ, 18 ਜੂਨ (ਸੁਖਵਿੰਦਰ ਸਿੰਘ ਫੁੱਲ) - ਨਗਰ ਕੌਂਸਲ ਪਿਛਲੇ ਕੁਝ ਸਮੇਂ ਤੋਂ ਕਿਰਾਏ ਦੀ ਇਮਾਰਤ ਵਿਚ ਗੁਜ਼ਾਰਾ ਕਰ ਰਹੀ ਹੈ ਕਿਉਂਕਿ ਨਗਰ ਕੌਂਸਲ ਦੀ ਆਪਣੀ ਇਮਾਰਤ ਖਸਤਾ ਹਾਲਤ ਹੋ ਗਈ ਸੀ। ਹੁਣ ਨਗਰ ਕੌਂਸਲ ਨੇ ਆਪਣੀ ਇਮਾਰਤ ਬਨਾਉਣ ਦਾ ਮਨ ਬਣਾਇਆ ਹੈ। ਇਸ ਸਬੰਧੀ ਨਗਰ ਕੌਂਸਲ ਦੀ 19 ਜੂਨ ਨੂੰ ਹੋਣ ਵਾਲੀ ਮੀਟਿੰਗ ਵਿਚ ਵਿਚਾਰ ਹੋਣ ਦੀ ਸੰਭਾਵਨਾ ਹੈ। ਜੇ ਇਹ ਫੈਸਲਾ ਸਿਰੇ ਚੜ੍ਹ ਜਾਂਦਾ ਹੈ ਤਾਂ ਨਗਰ ਕੌਂਸਲ ਕੋਲ ਆਪਣਾ ਦਫਤਰ ਚਲਾਉਣ ਲਈ ਆਪਣੀ ਇਮਾਰਤ ਹੋਵੇਗੀ। ਨਗਰ ਕੌਂਸਲ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨਾਲ ਗੱਲ ਹੋਈ ਤਾਂ ਉਨ੍ਹਾਂ ਦੱਸਿਆ ਕਿ ਇੱਕ ਤਜਵੀਜ਼ ਨਗਰ ਕੌਂਸਲ ਦਾ ਪੁਰਾਣਾ ਦਫਤਰ ਢਾਹ ਕੇ ਉੱਥੇ ਬਹੁ ਮੰਜਲੀ ਇਮਾਰਤ ਤਿਆਰ ਕਰਨ ਦੀ ਹੈ। ਦੂਸਰੀ ਤਜਵੀਜ਼ ਅਨੁਸਾਰ ਪਟਿਆਲਾ ਗੇਟ ਬਾਹਰ, ਕਾਲੀ ਦੇਵੀ ਮੰਦਰ ਦੇ ਸਾਹਮਣੇ ਸਰਕਾਰੀ ਰਣਬੀਰ ਕਾਲਜ ਦੇ ਪ੍ਰਿੰਸੀਪਲ ਨੂੰ ਅਲਾਟ ਕੀਤੀ ਕੋਠੀ ਜੋ ਹੁਣ ਖੰਡਰ ਬਣ ਚੁੱਕੀ ਹੈ ਵਾਲੀ ਥਾਂ ਉੱਤੇ ਇਹ ਦਫਤਰ ਬਣਾਇਆ ਜਾ ਸਕਦਾ ਹੈ। ਮੌਜੂਦਾ ਕਿਰਾਏ ਦੀ ਇਮਾਰਤ ਵਿਚ ਸਟਾਫ ਦੇ ਬੈਠਣ ਅਤੇ ਰਿਕਾਰਡ ਸੰਭਾਲਣ ਲਈ ਸਹੀ ਜਗ੍ਹਾ ਨਹੀਂ ਹੈ। ਇੱਥੋਂ ਤੱਕ ਕਿ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਦੇ ਛੋਟੇ ਜਿਹੇ ਦਫਤਰ ਵਿਚ 5-6 ਕੁਰਸੀਆਂ ਦੀ ਹੀ ਜਗ੍ਹਾ ਹੈ।

ਪਿਛਲੀ ਖ਼ਬਰ ਮੰਗਾਂ ਨੂੰ ਲੈ ਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕੱਚੇ ਕਾਮਿਆਂ ਨੇ ਵਿੱਤ ਮੰਤਰੀ ਦੀ ਰਿਹਾਇਸ਼ ਨਜਦੀਕ ਕੀਤਾ ਭਰਵਾਂ... ਅਗਲੀ ਖ਼ਬਰ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।