25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਨਗਰ ਕੌਂਸਲ ਮਲੇਰਕੋਟਲਾ ਦੀ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮਾਇਆ

ਅਜੀਤ ਡੈਸਕ 19-06-2026

ਮਲੇਰਕੋਟਲਾ, 18 ਜੂਨ (ਮੁਹੰਮਦ ਹਨੀਫ਼ ਥਿੰਦ) - ਮਲੇਰਕੋਟਲਾ ਸ਼ਹਿਰ ਅੰਦਰ ਨਗਰ ਕੌਂਸਲ ਮਲੇਰਕੋਟਲਾ ਦੀ ਪ੍ਰਧਾਨਗੀ ਨੂੰ ਲੈ ਕੇ ਖੁੰਢ ਚਰਚਾਵਾਂ ਦਾ ਬਾਜ਼ਾਰ ਖ਼ੂਬ ਗਰਮਾਇਆ ਹੋਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹੋਈਆਂ ਨਗਰ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਸ਼ਾਨਦਾਰ ਜਿੱਤਾਂ ਦਰਜ ਕਰਕੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਸੀ। ਨਗਰ ਕੌਂਸਲ ਚੋਣਾਂ ਵਿਚ ਸ਼ਾਨਦਾਰ ਜਿੱਤਾਂ ਦਰਜ ਕਰਨ ਵਾਲੇ ਮਸ਼ਹੂਰ ਚਿਹਰਿਆਂ ਵਿਚ ਨਗਰ ਕੌਂਸਲ ਮਲੇਰਕੋਟਲਾ ਦੇ ਸਾਬਕਾ ਪ੍ਰਧਾਨ ਸ੍ਰੀਮਤੀ ਨਸਰੀਨ ਅਸ਼ਰਫ਼ ਦੇ ਪਤੀ ਮੁਹੰਮਦ ਅਸ਼ਰਫ਼ ਅਬਦੁੱਲਾ ਠੇਕੇਦਾਰ, ਕੌਂਸਲਰ ਚੌਧਰੀ ਮੁਹੰਮਦ ਬਸ਼ੀਰ, ਨਗਰ ਕੌਂਸਲ ਮਲੇਰਕੋਟਲਾ ਦੇ ਸਾਬਕਾ ਪ੍ਰਧਾਨ ਇਕਬਾਲ ਫੌਜੀ ਦੀ ਨੂੰਹ ਕੌਂਸਲਰ ਰਿਮਸ਼ਾ ਪ੍ਰਵੀਨ, ਕੌਂਸਲਰ ਮੁਹੰਮਦ ਹਬੀਬ, ਆਜ਼ਾਦ ਕੌਂਸਲਰ ਮੁਹੰਮਦ ਨਜ਼ੀਰ ਅਤੇ ਕੌਂਸਲਰ ਸ੍ਰੀਮਤੀ ਯਾਸਮੀਨ ਪਤਨੀ ਮੁਹੰਮਦ ਤਾਜ ਨੂੰ ਨਗਰ ਕੌਂਸਲ ਦੇ ਪ੍ਰਧਾਨ ਬਣਾਉਣ ਨੂੰ ਲੈ ਕੇ ਖੁੰਢ ਚਰਚਾਵਾਂ ਦਾ ਬਾਜ਼ਾਰ ਖ਼ੂਬ ਗਰਮਾਇਆ ਹੋਇਆ ਹੈ। ਉਧਰ ਅੱਜ ਹੀ ਪੰਜਾਬ ਸਰਕਾਰ ਦੇ ਸਥਾਨਕ ਵਿਭਾਗ ਵਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿਚ ਨਗਰ ਕੌਂਸਲ ਦਰਜਾ -1 ਮਲੇਰਕੋਟਲਾ ਦੀ ਪ੍ਰਧਾਨਗੀ ਦਾ ਅਹੁਦਾ (ਇਸਤਰੀਆਂ (ਸਮੇਤ ਅਨੁਸੂਚਿਤ ਜਾਤੀਆਂ ਦੀਆਂ ਇਸਤਰੀਆਂ) ਮੈਂਬਰਾਂ ਲਈ ਰਾਖਵਾਂ ਕੀਤਾ ਗਿਆ ਹੈ। ਜਿਸਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਤੋਂ ਨਗਰ ਕੌਂਸਲ ਦੀ ਚੋਣ ਜਿੱਤਕੇ ਕੌਂਸਲਰ ਬਣੇ ਅਸ਼ਰਫ਼ ਅਬਦੁੱਲਾ, ਕੌਂਸਲਰ ਚੌਧਰੀ ਮੁਹੰਮਦ ਬਸ਼ੀਰ ਪ੍ਰਧਾਨਗੀ ਦੇ ਅਹੁਦੇ ਦੀ ਦੌੜ ‘ਚੋਂ ਹੁਣ ਲਗਭਗ ਬਾਹਰ ਹੋ ਚੁੱਕੇ ਹਨ। ਹੁਣ ਨਗਰ ਕੌਂਸਲ ਮਲੇਰਕੋਟਲਾ ਦੀ ਪ੍ਰਧਾਨਗੀ ਦੀ ਵਾਗਡੋਰ ਕਿਸੇ ਇਸਤਰੀ ਕੌਂਸਲਰ ਦੇ ਹੱਥ ਆਉਣ ਲਈ ਰਸਤਾ ਸਾਫ਼ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਮਲੇਰਕੋਟਲਾ ‘ਚੋਂ ਸਭ ਤੋਂ ਵੱਧ ਵੋਟਾਂ ਨਾਲ ਜੇਤੂ ਰਹੇ ਕੌਂਸਲਰ ਸ੍ਰੀਮਤੀ ਯਾਸਮੀਨ ਪਤਨੀ ਮੁਹੰਮਦ ਤਾਜ, ਕੌਂਸਲਰ ਸ੍ਰੀਮਤੀ ਰਿਮਸ਼ਾ ਪ੍ਰਵੀਨ ਨੂੰਹ ਮੁਹੰਮਦ ਇਕਬਾਲ ਫੌਜੀ ਸਾਬਕਾ ਪ੍ਰਧਾਨ ਨਗਰ ਕੌਂਸਲ ਮਲੇਰਕੋਟਲਾ, ਕੌਂਸਲਰ ਸੁਰਈਆ ਬੇਗਮ ਪਤਨੀ ਕੌਂਸਲਰ ਮੁਹੰਮਦ ਹਬੀਬ ਅਤੇ ਕੌਂਸਲਰ ਸ੍ਰੀਮਤੀ ਜ਼ਾਹਿਦਾ ਪਤਨੀ ਆਜ਼ਾਦ ਤੌਰ ਤੇ ਚੋਣ ਜਿੱਤੇ ਹੋਏ ਕੌਂਸਲਰ ਮੁਹੰਮਦ ਨਜ਼ੀਰ ਵੀ ਨਗਰ ਕੌਂਸਲ ਮਲੇਰਕੋਟਲਾ ਦੀ ਪ੍ਰਧਾਨਗੀ ਨੂੰ ਲੈ ਕੇ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਨਗਰ ਕੌਂਸਲ ਮਲੇਰਕੋਟਲਾ ਦੀ ਪ੍ਰਧਾਨਗੀ ਦਾ ਤਾਜ ਕਿਸ �ਰਤ ਦੇ ਸਿਰ ਤੇ ਸਜੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਊਠ ਕਿਸ ਕਰਵਟ ਬੈਠੇਗਾ।

ਪਿਛਲੀ ਖ਼ਬਰ ਦਸਵੇਂ ਦਿਨ ਵੀ ਮੋਬਾਇਲ ਟਾਵਰ ’ਤੇ ਡਟਿਆ ਰਿਹਾ ਹਰਜੀਤ ਸਿੰਘ ਬਰਨਾਲਾ ਅਗਲੀ ਖ਼ਬਰ ਕਮਾਲਪੁਰ ਕਤਲ ਮਾਮਲੇ ‘ਚ ਇਕ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।