22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਬੀ. ਐੱਸ. ਐੱਨ. ਐੱਲ. ਨੇ ਦਿਲਚਸਪ ਪ੍ਰੋਗਰਾਮ ਤਹਿਤ ਆਰੰਭੀ ਨਵੀਂ ਮੁਹਿੰਮ

ਅਜੀਤ ਡੈਸਕ 20-06-2026

ਸੰਗਰੂਰ, 19 ਜੂਨ (ਅਮਨਦੀਪ ਸਿੰਘ ਬਿੱਟਾ)- ਬੀ. ਐੱਸ. ਐੱਨ. ਐੱਲ. ਦੇ ਡੀ. ਜੀ. ਐੱਮ. ਅਪ੍ਰੇਰਸ਼ਨ ਸ੍ਰੀ ਰਾਜਪਾਲ ਨੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਅਪ੍ਰੇਸਨਲ ਏਰੀਆ (ਸੰਗਰੂਰ, ਬਰਨਾਲਾ, ਮਲੇਰਕੋਟਲਾ) ਵਿੱਚ ਸਥਾਨਕ ਦੁਕਾਨਦਾਰਾਂ, ਮੋਬਾਇਲ ਰਿਟੇਲਰਾਂ, ਸੀ.ਐੱਮ.ਸੀ. ਅਪਰੇਟਰਾਂ ਬੀ.ਐੱਸ.ਐੱਨ.ਐੱਲ. ਫਰੈਚਾਇਜੀ ਨੂੰ ਨੈੱਟਵਰਕ ਵਿੱਚ ਸ਼ਾਮਲ ਕਰਨ ਲਈ ਵਿਸ਼ੇਸ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੀ. ਨੈੱਟਵਰਕ ਦੇ ਵਿਸਥਾਰ ਨਾਲ ਬੀ.ਐੱਸ.ਐੱਨ.ਐੱਲ. ਦੇ ਸਿਮ ਕਾਰਡ ਵੇਚ ਕੇ ਮੋਬਾਇਲ ਨੰਬਰ ਪੇਰਟਿਬਿਲਟੀ ਦੀ ਸਹੂਲਤ, ਪ੍ਰੀ ਪ੍ਰੇਡ ਰਿਚਾਰਜ ਕਰ ਕੇ ਆਕਰਸ਼ਕ ਕਮਿਸ਼ਨ ਕਮਾ ਸਕਦੇ ਹਨ। ਅਧਿਕਾਰੀ ਅਨੁਸਾਰ ਬੀ.ਐਸ.ਐੱਨ.ਐੱਲ. ਪ੍ਰੇਡ ਬ੍ਰਾਂਡਬੈਡ ਕਨੈਕਟੀਵਿਟੀ ਨੂੰ ਵੀ ਮਜ਼ਬੂਤ ਕਰ ਰਿਹਾ ਹੈ। ਪੇਡੂ ਖੇਤਰਾ ਵਿੱਚ ਐਫ.ਟੀ.ਟੀ.ਐਚ. ਕੁਨੈਕਸ਼ਨ ਦੀ ਬੁਕਿੰਗ ਲਈ ਸਮਰਪਿਤ ਪੋਰਟਲ ਟੋਲ ਫਰੀ ਨੰਬਰ ਲਾਂਚ ਕਰਨ ਦੀ ਗੱਲ ਕਰਦਿਆ ਸ੍ਰੀ ਰਾਜਪਾਲ ਨੇ ਦੱਸਿਆ ਕਿ ਭਾਰਤਨੈੱਟ ਗਾਹਕ ਸਮਗਰੀ ਤੇ 400 ਤੋਂ ਵੱਧ ਲਾਈਵ ਟੀ.ਵੀ. ਚੈਨਲਾਂ ਤੱਕ ਖਪਤਕਾਰ ਮੁਫ਼ਤ ਪਹੁੰਚ ਪ੍ਰਾਪਤ ਕਰ ਸਕਦੇ ਹਨ।

ਪਿਛਲੀ ਖ਼ਬਰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੰਗਰੂਰ ਕਾਲੀ ਮਾਤਾ ਮੰਦਿਰ, ਅਜਾਇਬ ਘਰ ਤੇ ਬਾਰਾਂਦਰੀ ਦਾ ਕੀਤਾ ਦੌਰਾ ਅਗਲੀ ਖ਼ਬਰ ਮੁਕੇਰੀਆਂ ਸ਼ਹਿਰ ’ਚੋਂ ਗੁਜ਼ਰਨ ਵਾਲੇ ਵਾਹਨਾਂ ਦੀ ਸਪੀਡ ਪ੍ਰਸ਼ਾਸਨ ਨਿਸਚਿਤ ਕਰੇ-ਕਮਲ ਰੱਤੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।