22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਦਿੜ੍ਹਬਾ ਰਾਖਵਾਂ ਹਲਕੇ ਵਿਚ ਸਿਆਸੀ ਸਰਗਰਮੀਆਂ ਤੇਜ਼

ਅਜੀਤ ਡੈਸਕ 25-06-2026

ਛਾਜਲੀ, 24 ਜੂਨ (ਅਜਾਇਬ ਸਿੰਘ ਨੀਲੋਵਾਲ) - ਭਾਵੇਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਅਜੇ ਕੋਈ ਰਸਮੀ ਐਲਾਨ ਤਾਂ ਨਹੀਂ ਹੋਇਆ, ਪਰ ਦਿੜ੍ਹਬਾ ਰਾਖਵੇਂ ਹਲਕੇ ਵਿੱਚ ਸਿਆਸੀ ਸਰਗਰਮੀਆਂ ਤੇਜ ਹੋਣ ਲੱਗੀਆਂ ਹਨ । ਚੋਣ ਲੜਨ ਦੇ ਚਾਹਵਾਨ ਆਗੂ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਜਨਤਕ ਸਮਾਗਮਾਂ ਵਿੱਚ ਸ਼ਮੂਲੀਅਤ ਕਰਕੇ ਹਲਕੇ ਦੇ ਲੋਕਾਂ ਰਾਬਤਾ ਬਣਾ ਕੇ ਆਪਣੀ ਮੌਜੂਦਗੀ ਦਰਜ ਕਰਵਾ ਰਹੇ ਹਨ। ਦਿੜਬਾ ਹਲਕਾ ਦਿਹਾਤੀ ਹੋਣ ਕਾਰਨ ਇਸ ਵਾਰ ਉਸ ਆਗੂ ਨੂੰ ਵੱਧ ਤਰਜੀਹ ਮਿਲਣ ਦੀ ਸੰਭਾਵਨਾ ਹੈ, ਜਿਸ ਦਾ ਲੰਮੇ ਸਮੇਂ ਤੋਂ ਲੋਕਾਂ ਨਾਲ ਸਿੱਧਾ ਤਾਲਮੇਲ ਰਿਹਾ ਹੋਵੇ ਅਤੇ ਜੋ ਪਿੰਡ ਪੱਧਰ ‘ਤੇ ਆਪਣੀ ਵੱਖਰੀ ਪਛਾਣ ਬਣਾਉਣ ਵਿੱਚ ਕਾਮਯਾਬ ਰਹੇ ਹੋਣ। ਇਸੇ ਕਰਕੇ ਨੰਬਰਦਾਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਰਣ ਸਿੰਘ ਮਹਿਲਾਂ ਦਾ ਨਾਮ ਵੀ ਹਲਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਉਹ ਪਿਛਲੇ ਤਿੰਨ ਦਹਾਕਿਆਂ ਤੋਂ ਉਹ ਹਲਕੇ ਦੇ ਲੋਕਾਂ ਨਾਲ ਜੁੜੇ ਹੋਏ ਹਨ ਅਤੇ ਵੱਖ-ਵੱਖ ਸਮਾਜਿਕ ਮਸਲਿਆਂ ’ਤੇ ਸਰਗਰਮ ਭੂਮਿਕਾ ਨਿਭਾਉਂਦੇ ਆ ਰਹੇ ਹਨ ਜਿਵੇ ਕਿ ਕੋਰੋਨਾ ਮਹਾਮਾਰੀ ਦੌਰਾਨ ਉਨ੍ਹਾ ਵਲੋਂ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕਰਨ ਤੋਂ ਲੈ ਕੇ ਹਲਕੇ ਹੋਏ ਜ਼ਹਿਰੀਲੀ ਸ਼ਰਾਬ ਕਾਂਡ ਦੇ ਪੀੜਤ ਪਰਿਵਾਰਾਂ ਦੀ ਆਵਾਜ਼ ਉਠਾਉਣ ’ਤੇ ਉਨ੍ਹਾਂ ਨੂੰ ਮੁਆਵਜਾ ਦਵਾਉਣ ਤੱਕ ਅਹਿਮ ਰੋਲ ਨਿਭਾਇਆ । ਰਾਜਨੀਤਿਕ ਤੌਰ ’ਤੇ ਵੀ ਰਣ ਸਿੰਘ ਮਹਿਲਾਂ ਦਾ ਲੰਮਾ ਤਜਰਬਾ ਰਿਹਾ ਹੈ। ਉਨ੍ਹਾਂ ਬਹੁਤ ਲੰਮਾ ਸਮਾ ਬਹੁਜਨ ਸਮਾਜ ਪਾਰਟੀ ’ਚ ਸਰਗਰਮੀ ਨਾਲ ਕੰਮ ਕੀਤਾ ਅਤੇ ਪਾਰਟੀ ਦੇ ਸੂਬਾ ਜਰਨਲ ਸਕੱਤਰ ਅਤੇ ਸੰਗਰੂਰ ਲੋਕ ਸਭਾ ਹਲਕੇ ਦੇ ਇੰਚਾਰਜ ਵਜੋਂ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ । ਇਸ ਤੋਂ ਇਲਾਵਾ ਉਹ 2012 ’ਚ ਅਜ਼ਾਦ ਉਮੀਦਵਾਰ ਵਜੋਂ ਦਿੜ੍ਹਬਾ ਤੋਂ ਚੋਣ ਲੜ ਕੇ ਕਰੀਬ 9 ਹਜ਼ਾਰ ਵੋਟਾਂ ਹਾਸਿਲ ਕਰ ਚੁੱਕੇ ਹਨ, ਜਿਸ ਨੂੰ ਉਹਨਾਂ ਦੇ ਨਿੱਜੀ ਜਨ-ਅਧਾਰ ਦਾ ਸੰਕੇਤ ਮੰਨਿਆ ਜਾਂਦਾ ਹੈ। ਸਿਆਸੀ ਹਲਕਿਆਂ ’ਚ ਇਹ ਵੀ ਚਰਚਾ ਹੈ ਕਿ ਕਾਂਗਰਸ ਪਾਰਟੀ ਦਿੜ੍ਹਬਾ ਹਲਕੇ ਵਿੱਚ ਇਸ ਵਾਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਮੁਕਾਬਲੇ ਕਿਹੋ ਜਿਹੇ ਚਿਹਰੇ ਨੂੰ ਮੈਦਾਨ ’ਚ ਉਤਾਰੇਗੀ ਇਹ ਹਾਈ ਕਮਾਂਡ ’ਤੇ ਨਿਰਭਰ ਹੈ ਪਰ ਕਾਂਗਰਸ ਪਾਰਟੀ ਵਿੱਚ ਕਈ ਆਗੂ ਸਰਗਰਮ ਹਨ ਅਤੇ ਸੰਭਾਵੀ ਦਾਅਵੇਦਾਰਾਂ ਦੇ ਨਾਵਾਂ ਨੂੰ ਲੈ ਕੇ ਚਰਚਾਵਾਂ ਜਾਰੀ ਹਨ । ਇਨ੍ਹਾਂ ਨਾਵਾਂ ’ਚ ਰਣ ਸਿੰਘ ਮਹਿਲਾਂ ਦਾ ਨਾਮ ਆਮ ਪਬਲਿਕ ਚ ਇਸ ਕਰਕੇ ਵੀ ਚਰਚਾ ’ਚ ਹੈ ਕਿ ਉਨ੍ਹਾਂ ਦੀ ਹਰ ਵਰਗ ਦੇ ਲੋਕਾ ਨਾਲ ਨੇੜਤਾ ਹੈ ।

ਪਿਛਲੀ ਖ਼ਬਰ ਮਲੇਰਕੋਟਲਾ ਫਾਇਰਿੰਗ ਮਾਮਲੇ ’ਚ 2 ਅਣਪਛਾਤਿਆਂ ਸਮੇਤ 6 ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਅਗਲੀ ਖ਼ਬਰ ਫਰਜ਼ੀ ਰਿਪੋਰਟ ਮਾਮਲੇ ਨੇ ਮੁੱਖ ਮੰਤਰੀ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਲਿਆਂਦਾ- ਪੂਨੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।