30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀਆਂ ਨੇ ਕੀਤੀ ਰੈਲੀ

ਅਜੀਤ ਡੈਸਕ 26-06-2026
ਸੰਗਰੂਰ, 25 ਜੂਨ (ਅਮਨਦੀਪ ਸਿੰਘ ਬਿੱਟਾ) - ਸਟੇਟ ਕਮੇਟੀ ਦੇ ਫੈਸਲੇ ਅਨੁਸਾਰ ਮੁਲਾਜ਼ਮ ਮੰਗਾਂ ਲਈ ਜਲ ਸਪਲਾਈ ਐਂਡ ਸੈਨੀਟੇਸ਼ਨ ਮੰਡਲ ਦਫ਼ਤਰ ਸੰਗਰੂਰ ਵਿਖੇ ਜ਼ੋਨ ਪ੍ਰਧਾਨ ਮਾਲਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਰੋਸ ਰੈਲੀ ਕਰਕੇ ਕਾਰਜਕਾਰੀ ਇੰਜੀਨੀਅਰ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ। ਅੱਜ ਦੀ ਰੈਲੀ ਵਿੱਚ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸਰਕਾਰ ਨੂੰ ਤੁਰੰਤ ਮੰਨ ਲੈਣੀਆਂ ਚਾਹੀਦੀਆਂ ਹਨ । ਜੇਕਰ ਮੰਗਾਂ ਨਾ ਮੰਨਿਆਂ ਗਈਆਂ ਤਾਂ ਇਸ ਦਾ ਖਾਮਿਆਜ ਸਰਕਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਭੁਗਤਣਾ ਪਵੇਗਾ। ਅੱਜ ਸਟੇਟ ਕਮੇਟੀ ਦੇ ਫੈਸਲੇ ਅਨੁਸਾਰ ਮੁਲਾਜ਼ਮ ਮੰਗਾ ਲਈ ਜਲ ਸਪਲਾਈ ਐਂਡ ਸੈਨਿਟੇਸ਼ਨ ਵਿਭਾਗ ਦੇ ਮੰਡਲ ਸੁਪਰਡੈਂਟ ਹਰਵਿੰਦਰ ਸਿੰਘ ਨੂੰ ਵੱਖ-ਵੱਖ ਬ੍ਰਾਂਚਾਂ ਮੂਨਕ ਲਹਿਰਾ ਸੁਨਾਮ ਸੰਗਰੂਰ ਵਲੋਂ ਦਿੱਤਾ ਗਿਆ। ਇਸ ਮੌਕੇ ਬਲਦੇਵ ਬਡਰੁੱਖਾਂ ਰਾਮ ਕਿਸ਼ਨ ਜੱਗਾ ਸਿੰਘ ਬਲਵੀਰ ਬਡਰੁੱਖਾਂ ਸੇਵਾ ਸਿੰਘ ਭੀਮ ਬਹਾਦੁਰ ਦਵਿੰਦਰ ਕੁਮਾਰ ਦਰਸ਼ਨ ਸਿੰਘ ਦਰਬਾਰਾ ਸਿੰਘ ਮੁਨਸ਼ੀ ਲਾਲ ਸੁਖਵਿੰਦਰ ਸਿੰਘ ਰਣਜੀਤ ਹਨੀ ਬਲਵੰਤ ਸਿੰਘ ਬਿੰਦਰ ਸਿੰਘ ਸੁਖਦੇਵ ਚੰਗਾਲੀਵਾਲਾ ਜਗਜੀਤ ਭੱਠਲ ਲਵਜੀਤ ਹਰਬੰਸ ਸਿੰਘ ਤਰਸੇਮਲਾਲ ਸੇਰਾ ਸਿੰਘ ਰਾਮਗੜ੍ਹ ਹਰਪਾਲ ਸਿੰਘ ਜੀਤ ਸਿੰਘ ਕਰਮਜੀਤ ਪਰਮਜੀਤ ਪਰਦੀਪ ਬਾਗੜੀ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਦੋ ਮੋਟਰਸਾਈਕਲਾਂ ਦੀ ਟੱਕਰ ’ਚ ਇਕ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਧਰਨੇ ਦੀ ਤਿਆਰੀ ਲਈ ਬਿਜਲੀ ਮੁਲਾਜ਼ਮਾਂ ਵਲੋਂ ਦਿੜ੍ਹਬਾ ਵਿਖੇ ਰੋਸ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।