30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਸੜਕ ’ਤੇ ਪ੍ਰੀਮਿਕਸ ਪਾਏ ਜਾਣ ਤੋਂ ਬਾਅਦ ਲੋਕਾਂ ਦੀ ਲੰਬੇ ਸਮੇਂ ਤੋਂ ਲਟਕ ਰਹੀ ਮੰਗਦੀ ਹੋਈ ਪੂਰੀ

ਅਜੀਤ ਡੈਸਕ 26-06-2026
ਸੰਗਰੂਰ, 25 ਜੂਨ (ਧੀਰਜ ਪਸੋਰੀਆ)– ਸੰਗਰੂਰ ਦੀ ਧੂਰੀ ਰੋਡ ਤੇ ਬਰਨਾਲਾ ਕੈਂਚੀਆਂ ਤੋਂ ਓਵਰਬ੍ਰਿਜ ਤੱਕ ਅਤੇ ਪੁਲ ਦੀਆਂ ਦੋਨੇ ਸਾਈਡਾਂ ’ਤੇ ਪ੍ਰੀਮਿਕਸ ਪਾਉਣ ਦੇ ਨਾਲ ਲੋਕਾਂ ਦੀ ਲੰਬੇ ਸਮੇਂ ਤੋਂ ਲਟਕ ਰਹੀ ਮੰਗ ਦੀ ਪੂਰਤੀ ਹੋਈ ਹੈ।ਇਸ ਤੋਂ ਇਲਾਵਾ ਪੁਲ ਉੱਪਰ ਜੋ ਖੱਡੇ ਬਣ ਗਏ ਸਨ, ਉਨ੍ਹਾਂ ਨੂੰ ਵੀ ਭਰ ਦਿੱਤਾ ਗਿਆ। ਇਹ ਪ੍ਰਗਟਾਵਾ ਕਰਦਿਆਂ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਕਰਨ ਲਈ ਵਚਨਬੱਧ ਹੈ । ਬਤੌਰ ਵਿਧਾਇਕਾ ਉਸ ਦੀ ਸੰਗਰੂਰ, ਭਵਾਨੀਗੜ੍ਹ ਸਮੇਤ ਸਾਰੇ ਪਿੰਡਾਂ ’ਤੇ ਪੂਰੀ ਨਜ਼ਰ ਹੈ ਜਿੱਥੇ ਵੀ ਕਿਸੇ ਵਿਕਾਸ ਕਾਰਜ ਦੀ ਲੋੜ ਹੈ ਉਸੇ ਵਾਸਤੇ ਫੰਡਾਂ ਦਾ ਪ੍ਰਬੰਧ ਕਰ ਕੇ ਉਥੇ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ । ਹਲਕੇ ’ਚ ਜਿੱਥੇ ਸਿਹਤ ਸੇਵਾਵਾਂ ਤੇ ਸਿੱਖਿਆ ਸੇਵਾਵਾਂ ਵਿੱਚ ਕ੍ਰਾਂਤੀਕਾਰੀ ਬਦਲਾਅ ਆਏ ਹਨ ਉਥੇ ਕਈ ਨਵੀਆਂ ਸੜਕਾਂ ਬਣਾ ਕੇ ਤੇ ਕਈਆਂ ਦੀ ਰੈਨੋਵੇਸ਼ਨ ਕਰ ਕੇ ਲੋਕਾਂ ਦੇ ਸਫਰ ਨੂੰ ਸੁੱਖਾਲਾ ਕੀਤਾ ਗਿਆ ਹੈ । ਵਿਧਾਇਕਾ ਭਰਾਜ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਕਈ ਯੋਜਨਾਵਾਂ ਦਾ ਜ਼ਿਕਰ ਕੀਤਾ ਜਿਸ ਤੋਂ ਪੰਜਾਬ ਵਾਸੀ ਲਾਭ ਪ੍ਰਾਪਤ ਕਰ ਰਹੇ ਹਨ ।
ਪਿਛਲੀ ਖ਼ਬਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਨੌਜਵਾਨਾਂ ਨੇ ਫੜਿਆ ਭਾਜਪਾ ਦਾ ਪੱਲਾ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।