22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਸਤਿਸੰਗ ਗੁਰਮਤਿ ਸਮਾਗਮ ਕਰਵਾਇਆ

ਅਜੀਤ ਡੈਸਕ 29-06-2026
ਅਹਿਮਦਗੜ੍ਹ, 28 ਜੂਨ (ਸੁਖਜੀਤ ਸਿੰਘ ਖੇੜਾ) – ਗੁਰਮਤਿ ਸੇਵਾ ਸੁਸਾਇਟੀ (ਰਜਿ.) ਹੈੱਡ ਆਫਿਸ ਨਿਰਮਲ ਆਸ਼ਰਮ ਜੰਡਾਲੀ ਵਲੋਂ ਕੁਟੀਆ ਨਿਰਮਲ ਆਸ਼ਰਮ ਜੰਡਾਲੀ (ਅਹਿਮਦਗੜ੍ਹ) (ਨਹਿਰ ਵਾਲ਼ੇ ਅਸਥਾਨ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਸੰਸਥਾਂ ਦੇ ਮੁੱਖ ਸੇਵਾਦਾਰ ਗਿਆਨੀ ਗਗਨਦੀਪ ਸਿੰਘ ਨਿਰਮਲ਼ੇ (ਜੰਡਾਲੀ ਵਾਲ਼ੇ) ਦੀ ਦੇਖ ਰੇਖ ਹੇਠ 246ਵਾਂ ਮਹੀਨਾਵਾਰ ਸਤਿਸੰਗ ਗੁਰਮਤਿ ਕਥਾ ਵਿਚਾਰ ਸਮਾਗਮ ਕਰਵਾਇਆ ਗਿਆ । ਇਸ ਮੌਕੇ ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ ਖੁਰਦ ਨੇ ਕੀਰਤਨ ਵਿਖਿਆਨ ਕੀਤਾ। ਸਮਾਗਮ ਦੌਰਾਨ ਗਿਆਨੀ ਗਗਨਦੀਪ ਸਿੰਘ ਨਿਰਮਲ਼ੇ (ਜੰਡਾਲੀ ਵਾਲ਼ੇ) ਨੇ ਗੁਰਬਾਣੀ ਦੀ ਕਥਾ ਕਰਦਿਆਂ ਸੰਗਤ ਨੂੰ ਸਮਝਾਇਆ ਕਿ ਗੁਰੂ ਸਾਹਿਬਾਨ ਨੇ ਸਾਨੂੰ “ਸ਼ਬਦ’’ ਗੁਰੂ ਨਾਲ ਜੋੜਿਆ ਹੈ ਇਹ ਰੱਬੀ ਸ਼ਬਦ ਧੁਰ ਦਰਗਾਹੋਂ ਆਇਆ ਹੈ ਅਤੇ ਉਸ ਰਾਹੀਂ ਹੀ ਉਹ ਮਨੁੱਖੀ ਕਲਿਆਣ ਕਰਦਾ ਹੈ। ਇਸ ਮੌਕੇ ਪ੍ਰੀਤਮਹਿੰਦਰ ਸਿੰਘ ਬੇਦੀ ਜਨਰਲ ਸੈਕਟਰੀ, ਸੁਖਦੇਵ ਸਿੰਘ ਕੈਸ਼ੀਅਰ, ਮਾਸਟਰ ਹਰਜੀਤ ਸਿੰਘ ਅਢਿਆਣਾ ਵਾਇਸ ਪਰਧਾਨ, ਐਡਵੋਕੇਟ ਗੁਰਵਿੰਦਰ ਕੌਰ ਨਾਰੀਕੇ ਲੀਗਲ ਐਡਵਾਈਜ਼ਰ, ਪਰਮਜੀਤ ਸਿੰਘ ਪਾਂਗਲੀਆਂ ਮੀਡੀਆ ਐਡਵਾਈਜ਼ਰ, ਗੁਰਪਰੀਤ ਸਿੰਘ ਜਸਪਾਲ ਬਾਂਗਰ ਮੈਨੇਜਰ, ਡਾ. ਦਿਲਪ੍ਰੀਤ ਕੌਰ ਅਗੇਤਾ ਐਡਵਾਈਜਰ, ਰਾਜਿੰਦਰ ਸਿੰਘ ਅਗੇਤਾ ਐਡਵਾਈਜ਼ਰ, ਜਸਵੰਤ ਸਿੰਘ ਡੇਹਲੋ ਐਡਵਾਈਜਰ, ਸਿਮਰਜੀਤ ਸਿੰਘ ਭਾਮੀਆ ਕਲਾਂ ਐਡਵਾਈਜਰ, ਜੱਥੇਦਾਰ ਸੁਖਦੀਪ ਸਿੰਘ ਪ੍ਰੀਤ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜਰੀਆਂ ਭਰ ਕੇ ਜੀਵਨ ਸਫ਼ਲਾ ਕੀਤਾ।
ਪਿਛਲੀ ਖ਼ਬਰ ਮਹਾਂਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੁਰੂ ਅਗਲੀ ਖ਼ਬਰ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।