04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

14 ਬੱਚਿਆਂ ਨੂੰ ਕੁਰਾਨ ਸ਼ਰੀਫ਼ ਦੇ ਕੇ ਸਨਮਾਨਿਤ ਕੀਤਾ

ਅਜੀਤ ਡੈਸਕ 01-07-2026
ਮਲੇਰਕੋਟਲਾ, 30 ਜੂਨ (ਮੁਹੰਮਦ ਹਨੀਫ਼ ਥਿੰਦ)- ਮੁਸਲਿਮ ਫਰੈਂਡਜ ਕਲੱਬ ਵਲੋਂ ਚਲਾਏ ਜਾ ਰਹੇ ਦੀਨੀ ਮਕਤਬ ਦੇ 14 ਬੱਚਿਆਂ ਨੇ ਕੁਰਾਨ ਸ਼ਰੀਫ਼ ਮੁਕੰਮਲ ਕਰਨ ’ਤੇ ਸੰਸਥਾ ਵਲੋਂ ਇਹਨਾਂ ਬੱਚਿਆਂ ਨੂੰ ਪੰਜਾਬੀ ਵਿਚ ਅਨੁਵਾਦ ਕੀਤੇ ਹੋਏ ਕੁਰਾਨ ਸ਼ਰੀਫ਼ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੰਸਥਾ ਦੇ ਪ੍ਰਧਾਨ ਹਾਜੀ ਖੁਸ਼ੀ ਮੁਹੰਮਦ ਸਾਗਰ ਪੈਲੇਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਕਤਬ ਵਿਚ ਕਾਰੀ ਮੁਹੰਮਦ ਇਬਰਾਹੀਮ ਦੀ ਮਿਹਨਤ ਨਾਲ ਇਹਨਾਂ ਬੱਚਿਆਂ ਨੇ ਕੁਰਨ ਸ਼ਰੀਫ਼ ਦੀ ਤਾਲੀਮ ਮੁਕੰਮਲ ਕੀਤੀ ਹੈ ਅਤੇ ਚੱਲ ਰਹੇ ਦੀਨੀਂ ਮਕਤਬ ਵਿਚ ਤਿੰਨ ਦਰਜ਼ਨ ਦੇ ਕਰੀਬ ਬੱਚੇ ਦੀਨੀਂ ਤਾਲੀਮ ਹਾਸਲ ਕਰ ਰਹੇ ਹਨ । ਉਹਨਾਂ ਕਿਹਾ ਕਿ ਅੱਜ ਖੁਸ਼ੀ ਦੀ ਗੱਲ ਹੈ ਕਿ ਉਕਤ ਮਕਤਬ ਵਿਚ ਉਹਨਾਂ ਦੇ ਉਸਤਾਦ ਕਾਰੀ ਇਬਰਾਹੀਮ ਵਲੋਂ 14 ਬੱਚਿਆਂ ਨੂੰ ਕੁਰਾਨ ਸ਼ਰੀਫ਼ ਦੀ ਤਾਲੀਮ ਮੁਕੰਮਲ ਕਰਵਾ ਦਿੱਤੀ ਹੈ । ਕਾਰੀ ਸਾਹਿਬ ਵਲੋਂ ਕੁਰਾਨ ਸ਼ਰੀਫ਼ ਦੇ ਪੜ੍ਹਾਉਣ ਦੇ ਨਾਲ-ਨਾਲ ਬੱਚਿਆਂ ਨੂੰ ਦੀਨ ਦੀ ਮੁੱਢਲੀ ਸਿੱਖਿਆ ਬਾਰੇ ਪੜ੍ਹਾਇਆ ਜਾਂਦਾ ਹੈ। ਹਾਜੀ ਖੁਸ਼ੀ ਨੇ ਉਮੀਦ ਪ੍ਰਗਟ ਕੀਤੀ ਕਿ ਅਗਲੇ ਸਾਲ ਇਸ ਤੋਂ ਵੀ ਜ਼ਿਆਦਾ ਬੱਚੇ ਕੁਰਆਨ ਸ਼ਰੀਫ਼ ਮੁਕੰਮਲ ਕਰਨਗੇ। ਇਸ ਮੌਕੇ ਕਲੱਬ ਦੇ ਮੈਂਬਰ ਅਤੇ ਅਹੁਦੇਦਾਰ ਮੁਹੰਮਦ ਸ਼ਰੀਫ਼ ਗਿੱਲ ਰਾਹੀ ਸਵੀਟਸ, ਮੁਹੰਮਦ ਅਰਸ਼ਦ ਅਲੀ, ਮੁਹੰਮਦ ਹਨੀਫ਼, ਆਬਿਦ ਅਲੀ, ਸਗੀਰ ਅਹਿਮਦ, ਮੁਹੰਮਦ ਸ਼ਫੀਕ ਚੌਹਾਨ, ਮੁਹੰਮਦ ਆਸਿਫ਼ ਠੇਕੇਦਾਰ, ਸ਼ੌਕਤ ਅਲੀ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਯੂਰੀਆ ਖਾਦ ਘੁਟਾਲੇ ਦੀ ਸੀ.ਬੀ.ਆਈ. ਜਾਂਚ ਹੋਵੇ, ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ- ਬਹਿਰੂ ਅਗਲੀ ਖ਼ਬਰ ਬਿਜਲੀ ਸੰਕਟ ਕਾਰਨ ਲੋਕ ਤੇ ਕਿਸਾਨ ਪ੍ਰੇਸ਼ਾਨ - ਭਾਈ ਲੌਂਗੋਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।