05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਪੰਜਾਬ ਦੀ ਅੰਡਰ- 18 ਆਈਸ ਹਾਕੀ ਟੀਮ ਨੇ 11ਵੀਂ ਨੈਸ਼ਨਲ ਆਇਸ ਹਾਕੀ ਚੈਂਪੀਅਨਸ਼ਿਪ ’ਚ ਪ੍ਰਾਪਤ ਕੀਤਾ ਸਿਲਵਰ ਮੈਡਲ

ਅਜੀਤ ਡੈਸਕ 01-07-2026
ਸੰਗਰੂਰ, 30 ਜੂਨ (ਧੀਰਜ ਪਸ਼ੋਰੀਆ) - ਪੰਜਾਬ ਦੀ ਅੰਡਰ 18 ਆਇਸ ਹਾਕੀ ਟੀਮ ਨੇ ਦੇਹਰਾਦੂਨ( ਉੱਤਰਾਖੰਡ) ਵਿਖੇ ਆਯੋਜਿਤ 11ਵੀ ਨੈਸ਼ਨਲ ਆਇਸ ਹਾਕੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਪ੍ਰਾਪਤ ਕੀਤਾ। ਪੰਜਾਬ ਦੀ ਟੀਮ ਨੇ ਨੈਸ਼ਨਲ ਆਇਸ ਹਾਕੀ ਚੈਂਪੀਅਨਸ਼ਿਪ ਵਿੱਚ ਪਹਿਲੀ ਵਾਰੀ ਹਿੱਸਾ ਲਿਆ ਅਤੇ ਪਹਿਲੀ ਵਾਰ ਬਰਫ਼ ’ਤੇ ਰਾਸ਼ਟਰੀ ਪੱਧਰ ਦਾ ਮੁਕਾਬਲਾ ਖੇਡਦਿਆਂ ਪੰਜਾਬ ਦੇ ਨੌਜਵਾਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਪ੍ਰਾਪਤ ਕੀਤਾ ਅਤੇ ਪੰਜਾਬ ਦਾ ਨਾਮ ਦੇਸ਼ ਵਿੱਚ ਰੌਸ਼ਨ ਕੀਤਾ। ਇਸ 11ਵੀ ਨੈਸ਼ਨਲ ਆਇਸ ਹਾਕੀ ਚੈਂਪੀਅਨਸ਼ਿਪ 2026 ਵਿੱਚ 10 ਰਾਜਾਂ ਦੀਆਂ ਟੀਮਾ ਨੇ ਹਿੱਸਾ ਲਿਆ ਜਿਸ ਵਿੱਚ ਹਰਿਆਣਾ, ਪੰਜਾਬ, ਰਾਜਸਥਾਨ, ਆਧਰਾ ਪ੍ਰਦੇਸ਼, ਤੇਲੇਗਾਨਾ, ਚੰਡੀਗੜ੍ਹ, ਮਹਾਰਾਸ਼ਟਰ, ਤਾਮਿਲਨਾਡੂ, ਹਿਮਾਚਲ ਪ੍ਰਦੇਸ਼, ਉਤਰਾ ਖੰਡ । ਇਸ ਸਫਲਤਾ ਪਿੱਛੇ ਆਇਸ ਹਾਕੀ ਐਸੋਸੀਏਸ਼ਨ ਆਫ ਪੰਜਾਬ ਦੇ ਜਨਰਲ ਸਕੱਤਰ.ਅਮਨਬੀਰ ਸਿੰਘ ਹਨੀ ਅਤੇ ਜੁਆਇੰਟ ਸਕੱਤਰ.ਸਰਬਜੀਤ ਸਿੰਘ ਦੀ ਪਿੱਛੇ 12 ਸਾਲਾਂ ਤੋਂ ਕੀਤੀ ਜਾ ਰਹੀ ਨਿਰੰਤਰ ਮਿਹਨਤ ਦਾ ਮਹੱਤਵਪੂਰਨ ਯੋਗਦਾਨ ਹੈ । ਉਨ੍ਹਾਂ ਦੇ ਲਗਾਤਾਰ ਯਤਨਾਂ ਸਦਕਾ ਪੰਜਾਬ ਵਿੱਚ ਸਕੇਟਿੰਗ ਅਤੇ ਆਇਸ ਹਾਕੀ ਖੇਡਾਂ ਵਰਗੀਆਂ ਨੂੰ ਨਵੀ ਪਹਿਚਾਣ ਮਿਲੀ ਹੈ। ਅੱਜ ਪੰਜਾਬ ਦੇ ਖਿਡਾਰੀ ਰਾਸ਼ਟਰੀ ਪੱਧਰ ਤੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ। ਜ਼ਿਲ੍ਹਾ ਸੰਗਰੂਰਲੀ ਮਾਣ ਵਾਲੀ ਗੱਲ ਹੈ ਕਿ ਆਇਸ ਹਾਕੀ ਟੀਮ ਵਿੱਚ ਕੁੱਲ 20 ਖਿਡਾਰੀ ਹਨ, ਜਿਨ੍ਹਾਂ ’ਚੋਂ ਤਿੰਨ ਖਿਡਾਰੀ ਜ਼ਿਲਾ ਸੰਗਰੂਰ ਦੇ ਹਨ, ਜਸ਼ਨਪ੍ਰੀਤ ਸਿੰਘ ਗਰੇਵਾਲ ਪਿੰਡ ਮੰਗਵਾਲ, ਅਕਾਸ਼ਦੀਪ ਸਿੰਘ ਜਵੰਧਾ ਪਿੰਡ ਕੁੱਬੜਵਾਲ, ਰਮਿੰਦਰ ਸਿੰਘ ਲੋਚਬ ਪਿੰਡ ਘੋੜੇਨਾਬ ਦੇ ਹਨ। ਵਿਧਾਇਕਾ ਨਰਿੰਦਰ ਕੌਰ ਭਰਾਜ, ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗੁਲਜਾਰ ਸਿੰਘ ਬੋਬੀ, ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਜਿਲਾ ਪਰਿਸ਼ਦ ਮੈਂਬਰ ਰਣਬੀਰ ਸਿੰਘ ਢੀਡਸਾ ਅਤੇ ਸੁਖਦੇਵ ਸਿੰਘ ਕੋਹਰੀਆਂ ਨੇ ਇਨਾ ਖਿਡਾਰੀਆਂ ਦੇ ਨਾਲ ਨਾਲ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਹੈ।
ਪਿਛਲੀ ਖ਼ਬਰ -ਸਿਕੰਦਰਪੁਰਾ ਜ਼ਮੀਨ ਮਾਮਲਾ -<br> ਜ਼ਿਲ੍ਹਾ ਮਾਲੇਰਕੋਟਲਾ ਦੇ ਸੀਨੀਅਰ ਆਗੂਆਂ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਗਾਈ ‘ਇ... ਅਗਲੀ ਖ਼ਬਰ ਭਾਈ ਮਨੀ ਸਿੰਘ ਖ਼ਾਲਸਾ ਕਾਲਜ ’ਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮਿਲੇਗੀ ਮੁਫ਼ਤ ਸਿਖਲਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।