25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

‘ਰਿੰਕੂ ਬਾਂਸਲ’ ਮੁੜ ਬਣੇ ਪ੍ਰਾਪਰਟੀ ਸਲਾਹਕਾਰ ਐਸੋਸੀਏਸ਼ਨ ਦੇ ਪ੍ਰਧਾਨ

ਅਜੀਤ ਡੈਸਕ 06-07-2026
ਸੁਨਾਮ ਊਧਮ ਸਿੰਘ ਵਾਲਾ, 5 ਜੂਨ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸ਼ਹੀਦ ਊਧਮ ਸਿੰਘ ਪ੍ਰਾਪਰਟੀ ਸਲਾਹਕਾਰ ਐਸੋਸੀਏਸ਼ਨ ਸੁਨਾਮ ਦਾ ਚੋਣ ਇਜਲਾਸ ਸਥਾਨਕ ਇਕ ਰੈਸਟੋਰੈਂਟ ਵਿਖੇ ਹੋਇਆ। ਜਿਸ ਵਿਚ ਕਰੀਬ ਪੰਜ ਦਰਜਨ ਮੈਂਬਰਾਂ ਨੇ ਭਾਗ ਲਿਆ। ਇਸ ਮੋਕੇ 5 ਸੀਨੀਅਰ ਮੈਂਬਰਾਂ ‘ਤੇ ਅਧਾਰਿਤ ਬਣੀ ਚੋਣ ਟੀਮ ਵਲੋ ਐਸੋਸੀਏਸ਼ਨ ਦੇ ਪ੍ਰਧਾਨ ਲਈ ਰਤਨ ਕੁਮਾਰ ਰਿੰਕੂ ‘ਬਾਂਸਲ’ ਦੇ ਨਾਮ ਦਾ ਪ੍ਰਸਤਾਵ ਰੱਖਿਆ ਗਿਆ। ਜਿਸ ਨੂੰ ਮੌਜੂਦ ਮੈਂਬਰਾ ਵੱਲੋਂ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਗਈ। ਇਸ ਸਮੇ ਨਵ-ਨਿਯੁਕਤ ਪ੍ਰਧਾਨ ਰਿੰਕੂ ਬਾਸਲ ਨੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆ ਵਿਸ਼ਵਾਸ ਦਿਵਾਇਆ ਕਿ ਉਹ ਐਸੋਸੀਏਸ਼ਨ ਅਤੇ ਆਮ ਲੋਕਾਂ ਦੇ ਪ੍ਰਾਪਰਟੀ ਨਾਲ ਜੁੜੇ ਮਸਲਿਆਂ ਨੂੰ ਪ੍ਰਸਾਸ਼ਨ ਦੇ ਧਿਆਨ ‘ਚ ਲਿਆ ਕੇ ਹੱਲ ਕਰਵਾਉਣ ਲਈ ਪੂਰੀ ਵਾਹ ਲਾਉਣਗੇ।ਇਸ ਸਮੇ ਨਵ-ਨਿਯੁਕਤ ਪ੍ਰਧਾਨ ਰਿੰਕੂ ਬਾਂਸਲ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੋਕੇ ਸੀਨੀਅਰ ਮੈਂਬਰ ਡਾਕਟਰ ਗੁਰਮੀਤ ਸਿੰਘ, ਰਾਜ ਕੁਮਾਰ ਮਿੱਤਲ, ਹਰਵਿੰਦਰ ਸਿੰਘ ਪੱਪਨ, ਰਾਜੀਵ ਕੋਸ਼ਿਕ, ਜੰਗ ਸਿੰਘ ਜੰਗੀ,ਰਾਕੇਸ਼ ਸ਼ਰਮਾ,ਸ਼ਿਆਮ ਸਿੰਘ ਢੋਟ,ਜਸਵੀਰ ਸਿੰਘ ਜੱਸੀ ਨੀਲੋਵਾਲ, ਵਿਸ਼ਾਲ ਕੌਸ਼ਲ ਲੈਬੋਰਟਰੀ, ਭਾਨੂੰ ਪ੍ਰਤਾਪ, ਪਰਮਜੀਤ ਸਿੰਘ ਨਾਨਕ,ਗੁਰਮੁੱਖ ਸਿੰਘ ਬਾਵਾ ਅਤੇ ਜਗਦੀਪ ਸਿੰਘ ਆਦਿ ਮੌਜੂਦ ਸਨ।
ਪਿਛਲੀ ਖ਼ਬਰ 11 ਵਿਦਿਆਰਥੀ ਵਧੀਆ ਨੰਬਰ ਪ੍ਰਾਪਤ ਕਰਨ ’ਤੇ ਸਨਮਾਨਿਤ ਅਗਲੀ ਖ਼ਬਰ ਸੰਤ ਬਾਬਾ ਚੇਤਨ ਦਾਸ ਦਾ 56ਵਾਂ ਸਾਲਾਨਾ ਬਰਸੀ ਸਮਾਗਮ ਹੋਇਆ ਧਾਰਮਿਕ ਸਮਾਗਮ ਦੌਰਾਨ ਸੰਗਤਾਂ ਦਾ ਅਥਾਹ ਹੜ੍ਹ ਉਮੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।